25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ

ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ. ਟੀ.

Ad Position 21
No active advertisement
ਅਜੀਤ ਡੈਸਕ 25-09-2026
ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇਕ ਨਿੱਜੀ ਕਾਲੋਨੀ ਵਿਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਚੌਂਕੀ ਦੋਬੁਰਜੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਾਰੋਬਾਰੀ ਪਵਨ ਕੁਮਾਰ ਵਰਮਾ ਪੁੱਤਰ ਸਵ: ਰਾਮ ਚੰਦਰ ਵਾਸੀ ਬਸੰਤ ਐਵੀਨਿਊ ਅੰਮ੍ਰਿਤਸਰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਮਾਨਾਂਵਾਲਾ ਦੀ ਨਿਰਵਾਣਾ ਕਾਲੋਨੀ ਵਿਚ ਬਣਾਏ ਫਾਰਮ ਹਾਊਸ ਵਿਚ ਜਨਮ ਦਿਨ ਦੀ ਪਾਰਟੀ ਕਰ ਰਿਹਾ ਸੀ ਕਿ ਰਾਤ 12:30 ਤੋਂ 1 ਵਜੇ ਦੇ ਕਰੀਬ ਪਵਨ ਕੁਮਾਰ ਵਰਮਾ ਦੇ ਸਾਲੇ ਰਾਜੀਵ ਪੁਰੀ ਵਾਸੀ ਗੋਲਡਨ ਐਵੀਨਿਊ, ਜਲੰਧਰ ਦੇ ਲੜਕੇ ਅਭੈ ਵੀਰ ਪੁਰੀ ਨੇ ਪਵਨ ਕੁਮਾਰ ਵਰਮਾ ਦੇ ਗੰਨਮੈਨ ਸਵਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਨਰਾਇਣਗੜ੍ਹ, ਛੇਹਰਟਾ ਪਾਸੋਂ ਪਿਸਤੌਲ ਲੈ ਕੇ ਗੋਲੀ ਚਲਾਉਣ ਦੀ ਜਿੱਦ ਕੀਤੀ ਤਾਂ ਪਿਸਤੌਲ ਫੜਦਿਆਂ ਅਚਾਨਕ ਚੱਲ ਗਈ ਤੇ ਗੋਲੀ ਸਿੱਧੀ ਅਭੈ ਵੀਰ ਪੁਰੀ ਦੇ ਵੱਜਣ ਨਾਲ ਉਸ ਦੀ ਮੌਤ ਹੋ ਗਈ। ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜ ਸਿੱਖ ਜਥੇਬੰਦੀਆਂ ਦੇ 51 ਮੈਂਬਰੀ ਜਥੇ ਵਲੋਂ ਜਵਾਬ ਤਲਬੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੇ ਘਰ ਦਾ ਘਿਰਾਓ ਬ... ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਮਲੇ ਦੀ 7 ਦਿਨਾਂ ਅੰਦਰ ਮੰਗੀ ਰਿਪੋਰਟ
Ad Position 24