25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜ ਸਿੱਖ ਜਥੇਬੰਦੀਆਂ ਦੇ 51 ਮੈਂਬਰੀ ਜਥੇ ਵਲੋਂ ਜਵਾਬ ਤਲਬੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੇ ਘਰ ਦਾ ਘਿਰਾਓ ਬਲਜਿੰਦਰਪਾਲ ਸਿੰਘ

ਹੁਸ਼ਿਆਰਪੁਰ, 24 ਸਤੰਬਰ-ਪੰਜ ਸਿੱਖ ਜਥੇਬੰਦੀਆਂ ਵਲੋਂ ਬਹਿਰੀਨ ਤੋਂ ਆਈ ਬੀਬੀ ਨਾਲ ਹੋਏ ਜਬਰ ਜਨਾਹ ਵਾਲੇ ਮਾਮਲੇ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਦੇ ਦੂਸਰੇ ਪੜਾਅ ਤਹਿਤ ਅੱਜ 51 ਮੈਂਬਰਾਂ ਦੇ ਜਥੇ ਵਲੋਂ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਦਾ ਘਿਰਾਓ ਕੀਤਾ ਗਿਆ, ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਜਥੇ ਨੂੰ ਘਰ ਤੋਂ ਕੁੱਝ ਦੂਰੀ ’ਤੇ ਹੀ ਰੋਕ ਦਿੱਤਾ ਗਿਆ। ਇਸ ਮੌਕੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਸ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਵਾਰਿਸ ਪੰਜਾਬ ਦੇ), ਸਿੱਖ ਤਾਲਮੇਲ ਕਮੇਟੀ ਜਲੰਧਰ, ਖ਼ਾਲਸਾ ਦਰਬਾਰ ਜਥੇਬੰਦੀਆਂ ਦੇ ਆਗੂਆਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 25-09-2026
ਹੁਸ਼ਿਆਰਪੁਰ, 24 ਸਤੰਬਰ-ਪੰਜ ਸਿੱਖ ਜਥੇਬੰਦੀਆਂ ਵਲੋਂ ਬਹਿਰੀਨ ਤੋਂ ਆਈ ਬੀਬੀ ਨਾਲ ਹੋਏ ਜਬਰ ਜਨਾਹ ਵਾਲੇ ਮਾਮਲੇ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਦੇ ਦੂਸਰੇ ਪੜਾਅ ਤਹਿਤ ਅੱਜ 51 ਮੈਂਬਰਾਂ ਦੇ ਜਥੇ ਵਲੋਂ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਦਾ ਘਿਰਾਓ ਕੀਤਾ ਗਿਆ, ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਜਥੇ ਨੂੰ ਘਰ ਤੋਂ ਕੁੱਝ ਦੂਰੀ ’ਤੇ ਹੀ ਰੋਕ ਦਿੱਤਾ ਗਿਆ। ਇਸ ਮੌਕੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਸ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਵਾਰਿਸ ਪੰਜਾਬ ਦੇ), ਸਿੱਖ ਤਾਲਮੇਲ ਕਮੇਟੀ ਜਲੰਧਰ, ਖ਼ਾਲਸਾ ਦਰਬਾਰ ਜਥੇਬੰਦੀਆਂ ਦੇ ਆਗੂਆਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਧਾਮੀ ਨੂੰ ਪੁੱਛੇ ਗਏ 5 ਸਵਾਲਾਂ ਦੇ ਜਵਾਬਾਂ ਦੀ ਮੰਗ ਕਰਦਿਆਂ ਉਨ੍ਹਾਂ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਗਿਆ, ਜੇਕਰ ਉਨ੍ਹਾਂ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ 251 ਮੈਂਬਰੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਧਾਮੀ ਨੂੰ ਤਲਬ ਕਰਨ ਦੀ ਮੰਗ ਕਰੇਗਾ। ਇਸ ਮੌਕੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਸ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਬਹਿਰੀਨ ਤੋਂ ਆਈ ਬੀਬੀ ਨਾਲ ਹੋਏ ਜਬਰ ਜਨਾਹ ਦੇ ਦੋਸ਼ਾਂ ਤਹਿਤ ਹੋਈ ਐਫ.ਆਈ.ਆਰ. ਤੋਂ ਇਕ ਮਹੀਨਾ ਬਾਅਦ ਵੀ ਪ੍ਰਧਾਨ ਧਾਮੀ ਚੁੱਪ ਕਿਉਂ ਰਹੇ ? ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ‘ਚ ਉਕਤ ਬੀਬੀ ਨੂੰ ਕਿਸ ਤਰ੍ਹਾਂ ਵੀ.ਆਈ.ਪੀ ਟਰੀਟਮੈਂਟ ਦਿੱਤਾ ਜਾਂਦਾ ਰਿਹਾ? ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦਾ ਇਹ ਦੂਸਰਾ ਪੜਾਅ ਹੈ। ਇਸ ਤੋਂ ਪਹਿਲਾਂ ਪੰਜ ਮੈਂਬਰੀ ਵਫ਼ਦ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਪਰਮਪਾਲ ਸਿੰਘ ਸਭਰਾਅ, ਜਰਨੈਲ ਸਿੰਘ ਗੜ੍ਹਦੀਵਾਲਾ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਸਾਹਿਬ ਸਿੰਘ, ਪਰਮਿੰਦਰਪਾਲ ਸਿੰਘ ਲੁਧਿਆਣਾ, ਹਰਪ੍ਰੀਤ ਸਿੰਘ ਸੋਢੀ, ਭੁਪਿੰਦਰ ਸਿੰਘ ਸੱਜਣ, ਸਰਬਜੀਤ ਸਿੰਘ, ਜਗਜੀਤ ਸਿੰਘ ਹੁਸ਼ਿਆਰਪੁਰ, ਨਿਰਮਲ ਸਿੰਘ ਮੁਕੇਰੀਆਂ, ਹਰਜੀਤ ਕੌਰ ਤਲਵੰਡੀ, ਜਗਪ੍ਰੀਤ ਸਿੰਘ, ਗੁਰਦੀਪ ਸਿੰਘ ਲੁਧਿਆਣਾ, ਪ੍ਰਦੀਪ ਸਿੰਘ ਪੱਟੀ ਆਦਿ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਤੇ ਸਰਕਾਰ ਕਰ ਰਹੀ ਮਾਮਲੇ ਦੀ ਜਾਂਚ, ਧਾਮੀ ਦੇ ਘਰ ਦਾ ਘਿਰਾਓ ਗੈਰ-ਵਾਜਬ-ਮੰਨਣ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਮਰਥਕ ਵੀ ਵੱਡੀ ਗਿਣਤੀ ’ਚ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਕੁਲਵੰਤ ਸਿੰਘ ਮੰਨਣ ਦੀ ਅਗਵਾਈ ’ਚ ਉਨ੍ਹਾਂ ਦੇ ਘਰ ਦੇ ਬਾਹਰ ਇਕੱਤਰ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਘਟਨਾ ਵਾਪਰੀ ਹੈ, ਉਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ ਤੇ ਪੰਥਕ ਜਥੇਬੰਦੀਆਂ ਤੇ ਅਕਾਲੀ ਦਲ ਨਾਲ ਸਬੰਧਿਤ ਰਾਜਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾਂ ’ਚ ਜਾਂਚ ਪੂਰੀ ਕਰੇਗੀ ਅਤੇ ਇਸੇ ਤਰ੍ਹਾਂ ਸਰਕਾਰ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਫਿਰ ਪ੍ਰਧਾਨ ਧਾਮੀ ਦੇ ਘਰ ਦੇ ਘਿਰਾਓ ਦੀ ਕੋਈ ਤੁਕ ਨਹੀਂ ਬਣਦੀ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਰਣਜੀਤ ਸਿੰਘ ਰਾਣਾ ਕੌਮੀ ਮੀਤ ਪ੍ਰਧਾਨ, ਸਤਿੰਦਰ ਸਿੰਘ ਪੀਤਾ ਜਲੰਧਰ, ਬਾਬਾ ਸੁਖਵਿੰਦਰ ਸਿੰਘ ਤੱਲ੍ਹਣ, ਗੁਰਜੀਤ ਸਿੰਘ ਧਨੋਆ, ਮੁਕੇਸ਼ ਕੁਮਾਰ ਹਰਿਆਣਾ, ਸਤਪਾਲ ਸਿੰਘ ਭੁਲਾਣਾ, ਹਰਦੇਵ ਸਿੰਘ ਸਹਾਇਪੁਰ, ਹਰਜਿੰਦਰ ਸਿੰਘ ਅਧਿਕਾਰੇ, ਹਰਵਿੰਦਰ ਸਿੰਘ ਚੱਕ ਰਾਜੂ, ਸੁਖਦੇਵ ਸਿੰਘ ਪੰਡੋਰੀ ਨਿੱਝਰਾਂ, ਬਲਦੇਵ ਸਿੰਘ ਪੰਡੋਰੀ ਨਿੱਝਰਾਂ, ਦਲਜੀਤ ਸਿੰਘ ਲੰਮਾ ਪਿੰਡ, ਸਤਨਾਮ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਫੁੰਮਣ ਸਿੰਘ ਲੰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੀ ਜਾਂਚ ’ ਤੇ ਹਾਈ ਕੋਰਟ ਸਖ਼ਤ , ਆਜ਼ਾਦ ਜਾਂਚ ਦੀ ਮੰਗ ਸੰਬੰਧੀ ਸੀ . ਬੀ . ਆਈ . ਤੋਂ ਜਵਾ... ਅਗਲੀ ਖ਼ਬਰ ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ
Ad Position 24