26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਮਰੀਕੀ ਰਾਜਦੂਤ ਦੀ ਅਗਵਾਈ ’ਚ ਅਮਰੀਕੀ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਨਤਮਸਤਕ

ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਭਾਰਤ ਵਿਚ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਹਾਈ ਕਮਿਸ਼ਨਰ ਮਿਸਟਰ ਸਰਜੀਓ ਗੌਰ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਅਮਰੀਕੀ ਵਫਦ 28 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਵੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬ 28 ਮੈਂਬਰੀ ਇਸ ਵਫਦ ਵਿਚ ਅਮਰੀਕੀ ਸਫ਼ੀਰ ਮਿਸਟਰ ਗੌਰ ਤੋਂ ਇਲਾਵਾ ਕਈ ਅਮਰੀਕੀ ਸੈਨੇਟਰ ਅਤੇ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਣਗੇ।

Ad Position 21
No active advertisement
ਸਰਜੀਓ ਗੌਰ 27-09-2026
ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਭਾਰਤ ਵਿਚ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਹਾਈ ਕਮਿਸ਼ਨਰ ਮਿਸਟਰ ਸਰਜੀਓ ਗੌਰ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਅਮਰੀਕੀ ਵਫਦ 28 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਵੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬ 28 ਮੈਂਬਰੀ ਇਸ ਵਫਦ ਵਿਚ ਅਮਰੀਕੀ ਸਫ਼ੀਰ ਮਿਸਟਰ ਗੌਰ ਤੋਂ ਇਲਾਵਾ ਕਈ ਅਮਰੀਕੀ ਸੈਨੇਟਰ ਅਤੇ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਣਗੇ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਜਿਥੇ ਅਮਰੀਕੀ ਸਫ਼ੀਰ ਤੇ ਹੋਰਨਾਂ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ ਮੌਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਉੱਚ ਪੱਧਰੀ ਅਮਰੀਕੀ ਵਫਦ ਵਲੋਂ ਸਵੇਰੇ 10 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜਲ੍ਹਿਆਂ ਵਾਲਾ ਬਾਗ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਵੀ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅੰਗਦ ਸਿੰਘ ਢਿੱਲੋਂ ਯੂ.ਏ.ਈ. ’ਚ ਕੈਨੇਡਾ ਦੇ ਰਾਜਦੂਤ ਨਿਯੁਕਤ ਅਗਲੀ ਖ਼ਬਰ 400 ਤੋਂ ਵੱਧ ਉਤਪਾਦਾਂ ਨਾਲ ਕਿਸਾਨਾਂ ਦੀ ਸੇਵਾ ਕਰ ਰਹੀ ਅੰਬਰ ਕਰੋਪ ਸਾਇੰਸ-ਸੁਨੀਲ ਗੁਪਤਾ
Ad Position 24