ਪਾਕਿਸਤਾਨੀ ਨੰਬਰ ਤੋਂ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ
ਵਟਸਐਪ ’ਤੇ ਆਇਆ ਧਮਕੀ ਭਰਿਆ ਮੈਸੇਜ
ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਪਾਕਿਸਤਾਨੀ ਨੰਬਰ ਤੋਂ ਵਟਸਐਪ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿੱਟੂ ਨੂੰ ਭੇਜੇ ਗਏ ਵੌਇਸ ਮੈਸੇਜ ਵਿਚ ਉਨ੍ਹਾਂ ਨੂੰ ਆਪਣੀ ਹੱਦ ਵਿਚ ਰਹਿਣ ਅਤੇ ਬਿਆਨਬਾਜ਼ੀ ਤੋਂ ਬਾਜ਼ ਆਉਣ ਦੀ ਕਥਿਤ ਚਿਤਾਵਨੀ ਦਿੱਤੀ ਗਈ।
ਲੁਧਿਆਣਾ, 27 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਪਾਕਿਸਤਾਨੀ ਨੰਬਰ ਤੋਂ ਵਟਸਐਪ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿੱਟੂ ਨੂੰ ਭੇਜੇ ਗਏ ਵੌਇਸ ਮੈਸੇਜ ਵਿਚ ਉਨ੍ਹਾਂ ਨੂੰ ਆਪਣੀ ਹੱਦ ਵਿਚ ਰਹਿਣ ਅਤੇ ਬਿਆਨਬਾਜ਼ੀ ਤੋਂ ਬਾਜ਼ ਆਉਣ ਦੀ ਕਥਿਤ ਚਿਤਾਵਨੀ ਦਿੱਤੀ ਗਈ। ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਅਤੇ ਵਟਸਐਪ ਨੰਬਰ ’ਤੇ ਵੌਇਸ ਮੈਸੇਜ ਦੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਹੈ। ਵੌਇਸ ਮੈਸੇਜ ਵਿਚ ਬੋਲਣ ਵਾਲੇ ਨੇ ਬਿੱਟੂ ਨੂੰ ਕਿਹਾ ਕਿ ਉਹ ਅੱਜਕੱਲ੍ਹ ਬਹੁਤ ਬੇਤੁਕੀਆਂ ਗੱਲਾਂ ਕਰ ਰਹੇ ਹਨ ਅਤੇ ਆਪਣੀ ਹੱਦ ਤੋਂ ਬਾਹਰ ਜਾ ਰਹੇ ਹਨ। ਉਸ ਨੂੰ ਆਪਣੀ ਹੱਦ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਵੌਇਸ ਮੈਸੇਜ ਵਿਚ ਬਿੱਟੂ ਲਈ ਕਥਿਤ ਤੌਰ ’ਤੇ ਇਕ ਕਿੱਲੋ ਦੇ ਡੱਬੇ ਦਾ ਜ਼ਿ ਕਰ ਕਰਦਿਆਂ ਹਮਲਾ ਕਰਨ ਦੀ ਧਮਕੀ ਦਿੱਤੀ ਗਈ। ਇਸ ਦੇ ਨਾਲ ਹੀ 5, 10 ਜਾਂ 15 ਦਿਨਾਂ ਅੰਦਰ ਹਮਲਾ ਕਰਨ ਅਤੇ ਬਿੱਟੂ ਦੇ ਨਾਲ ਮੌਜੂਦ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਕਹੇ ਜਾਣ ਦਾ ਦਾਅਵਾ ਹੈ। ਵੌਇਸ ਮੈਸੇਜ ਵਿਚ ਬੋਲਣ ਵਾਲੇ ਨੇ ਆਪਣੀ ਪਛਾਣ ਮਲਿਕ ਵਜੋਂ ਦੱਸੀ ਹੈ। ਹਾਲਾਂਕਿ ਵੌਇਸ ਮੈਸੇਜ ਭੇਜਣ ਵਾਲੇ ਦੀ ਅਸਲ ਪਛਾਣ ਅਤੇ ਕਿਸੇ ਸੰਗਠਨ ਨਾਲ ਉਸ ਦੇ ਸੰਬੰਧ ਦੀ ਅਜੇ ਸੁਤੰਤਰ ਜਾਂ ਅਧਿਕਾਰਤ ਪੁਸ਼ਟੀ ਨਹੀਂ ਹੋਈ। ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਲੋਂ ਵੌਇਸ ਮੈਸੇਜ ਅਤੇ ਵਰਤੇ ਗਏ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।