27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਧ ਰਹੀ ਮੰਗ ਕਾਰਨ ਅਗਲੇ ਸਾਲ ਵਾਧੂ ਬਿਜਲੀ ਮੰਗਵਾਏਗਾ ਪਾਵਰਕਾਮ

ਜਲੰਧਰ, 27 ਸਤੰਬਰ (ਸ਼ਿਵ ਸ਼ਰਮਾ)-ਪੰਜਾਬ ਵਿਚ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਦੇਖਦਿਆਂ ਪਾਵਰਕਾਮ ਨੇ ਅਗਲੇ ਸਾਲ ਲਈ ਹੁਣ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਸਕਦਾ ਹੈ। ਸੂਬੇ ਵਿਚ ਵਧਦੀ ਗਰਮੀ, ਖੇਤੀਬਾੜੀ ਖੇਤਰ ਵਿਚ ਬਿਜਲੀ ਦੀ ਵਧੇਰੇ ਲੋੜ, ਨਵੇਂ ਘਰੇਲੂ ਬਿਜਲੀ ਕੁਨੈਕਸ਼ਨਾਂ ਅਤੇ ਉਦਯੋਗਿਕ ਖੇਤਰ ਦੇ ਵਿਸਥਾਰ ਕਾਰਨ ਬਿਜਲੀ ਦੀ ਮੰਗ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਸ਼ਿਵ ਸ਼ਰਮਾ)-ਪੰਜਾਬ ਵਿਚ ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਨੂੰ ਦੇਖਦਿਆਂ ਪਾਵਰਕਾਮ ਨੇ ਅਗਲੇ ਸਾਲ ਲਈ ਹੁਣ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਸਕਦਾ ਹੈ। ਸੂਬੇ ਵਿਚ ਵਧਦੀ ਗਰਮੀ, ਖੇਤੀਬਾੜੀ ਖੇਤਰ ਵਿਚ ਬਿਜਲੀ ਦੀ ਵਧੇਰੇ ਲੋੜ, ਨਵੇਂ ਘਰੇਲੂ ਬਿਜਲੀ ਕੁਨੈਕਸ਼ਨਾਂ ਅਤੇ ਉਦਯੋਗਿਕ ਖੇਤਰ ਦੇ ਵਿਸਥਾਰ ਕਾਰਨ ਬਿਜਲੀ ਦੀ ਮੰਗ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਸਥਿਤੀ ਨੂੰ ਦੇਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.), ਟਰਾਂਸਕੋ ਵਲੋਂ ਅਗਲੇ ਸਾਲ ਬਾਹਰੀ ਸਰੋਤਾਂ ਤੋਂ 400 ਤੋਂ 500 ਮੈਗਾਵਾਟ ਤੱਕ ਵੱਧ ਬਿਜਲੀ ਮੰਗਵਾਉਣ ਦੀ ਸਮਰਥਾ ਵਿਕਸਿਤ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਾਵਰਕਾਮ ਵਲੋਂ ਇਸ ਸਾਲ ਬਾਹਰੀ ਸਰੋਤਾਂ ਤੋਂ ਬਿਜਲੀ ਮੰਗਵਾਉਣ ਦੀ ਸਮਰਥਾ 10,400 ਮੈਗਾਵਾਟ ਤੋਂ ਵਧਾ ਕੇ 10,900 ਮੈਗਾਵਾਟ ਕੀਤੀ ਗਈ ਸੀ। ਹੁਣ ਅਗਲੇ ਸਾਲ ਲਈ ਇਸ ਸਮਰਥਾ ਵਿਚ ਹੋਰ ਵਾਧਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਨਵੀਆਂ ਬਿਜਲੀ ਲਾਈਨਾਂ ਵਿਛਾਉਣ ਦੇ ਨਾਲ-ਨਾਲ ਵੱਡੇ ਟਰਾਂਸਫਾਰਮਰ ਲਗਾਉਣ ਦੀ ਲੋੜ ਵੀ ਪੈ ਸਕਦੀ ਹੈ। ਇਸ ਸਬੰਧੀ ਸ਼ੁਰੂਆਤੀ ਪੱਧਰ ’ਤੇ ਤਿਆਰੀਆਂ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੁਝ ਸਾਲ ਪਹਿਲਾਂ ਪਾਵਰਕਾਮ ਵਲੋਂ ਬਾਹਰੀ ਸਰੋਤਾਂ ਤੋਂ ਲਗਭਗ 7,500 ਤੋਂ 8,000 ਮੈਗਾਵਾਟ ਤੱਕ ਬਿਜਲੀ ਮੰਗਵਾਈ ਜਾਂਦੀ ਸੀ। ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਲੋਕਾਂ ਨੂੰ ਰਾਹਤ ਦੇਣ ਲਈ ਸਮਰਥਾ ਵਧਾ ਕੇ 10,900 ਮੈਗਾਵਾਟ ਤੱਕ ਪਹੁੰਚਾਈ ਜਾ ਚੁੱਕੀ ਹੈ। ਬਾਹਰੀ ਸਰੋਤਾਂ ਤੋਂ ਵਧੇਰੇ ਬਿਜਲੀ ਲਿਆਉਣ ਲਈ ਸਿਰਫ਼ ਬਿਜਲੀ ਖਰੀਦਣ ਦੇ ਪ੍ਰਬੰਧ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਇਸਨੂੰ ਸੂਬੇ ਤੱਕ ਪਹੁੰਚਾਉਣ ਲਈ ਵੀ ਮਜ਼ਬੂਤ ਬਿਜਲੀ ਨੈੱਟਵਰਕ ਦੀ ਲੋੜ ਹੁੰਦੀ ਹੈ। ਇਸੇ ਕਾਰਨ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਟਰਾਂਸਕੋ) ਵਲੋਂ ਨਵੀਆਂ ਟਰਾਂਸਮਿਸ਼ਨ ਲਾਈਨਾਂ ਵਿਛਾਉਣ ਅਤੇ ਵੱਡੀ ਸਮਰਥਾ ਵਾਲੇ ਟਰਾਂਸਫਾਰਮਰ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ। ਅਗਲੇ ਸਾਲ ਬਿਜਲੀ ਦੀ ਵਧੇਰੇ ਮੰਗ ਨੂੰ ਪੂਰਾ ਕਰਨ ਲਈ ਇਸ ਬੁਨਿਆਦੀ ਢਾਂਚੇ ਦਾ ਵਿਸਥਾਰ ਅਹਿਮ ਰਹੇਗਾ। ਬਿਜਲੀ ਦੀ ਮੰਗ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਹੁਣ ਸਿਰਫ਼ ਮੌਜੂਦਾ ਸਰੋਤਾਂ ’ਤੇ ਨਿਰਭਰ ਰਹਿਣ ਦੀ ਬਜਾਏ ਬਾਹਰੀ ਸਰੋਤਾਂ ਤੋਂ ਬਿਜਲੀ ਲਿਆਉਣ ਦੀ ਸਮਰੱਥਾ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਟਰਾਂਸਮਿਸ਼ਨ ਨੈੱਟਵਰਕ ਦੀ ਸਮਰਥਾ ਵਧਾਉਣ ਦੇ ਨਾਲ ਕੇਂਦਰੀ ਗਰਿੱਡ ਤੋਂ ਬਿਜਲੀ ਲਿਆਉਣ ਦੇ ਪ੍ਰਬੰਧਾਂ ਦਾ ਵਿਸਥਾਰ ਵੀ ਜ਼ਰੂਰੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਝੋਨੇ ਦੀ ਫ਼ਸਲ ’ ਤੇ ‘ ਤੇਲੇ ਦੀ ਦਸਤਕ ’ ਅਗਲੀ ਖ਼ਬਰ ਦਸ ਸਾਲ ਬਾਅਦ ਅੱਜ ਮੁੜ ਖੁੱਲ੍ਹੇ ਰਹੇ ਸਰਕਾਰੀ ਬੈਂਕ
Ad Position 24