27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਅੰਦਰ ਝੋਨੇ ਦੀ ਫ਼ਸਲ ’ ਤੇ ‘ ਤੇਲੇ ਦੀ ਦਸਤਕ ’

ਮਲੇਰਕੋਟਲਾ, 27 ਸਤੰਬਰ (ਮਨਜਿੰਦਰ ਸਿੰਘ ਸਰੌਦ)-ਸੂਬੇ ਅੰਦਰ ਵਾਢੀ ਦੇ ਨੇੜੇ ਪਹੁੰਚੀ ਝੋਨੇ ਦੀ ਫ਼ਸਲ ’ਤੇ ਤੇਲੇ ਦੇ ਹਮਲੇ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਿਹੜੇ ਕਿਸਾਨਾਂ ਵਲੋਂ ਪਿਛਲੇ ਦਿਨੀਂ ਤੇਲੇ ਨੂੰ ਮਾਰਨ ਵਾਲੀ ਦਵਾਈ ਝੋਨੇ ਦੀ ਫ਼ਸਲ ’ਤੇ ਵਰਤੀ ਗਈ, ਉੱਥੇ ਤਾਂ ਤੇਲੇ ਤੋਂ ਰਾਹਤ ਹੈ, ਪ੍ਰੰਤੂ ਕਈ ਖ਼ਿੱਤਿਆਂ ’ਚ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ’ਤੇ ਤੇਲੇ ਦੀ ਸਪਰੇਅ ਨਹੀਂ ਕੀਤੀ ਜਾਂ ਅਗੇਤੇ ਝੋਨੇ ਦੇ ਉਹ ਖੇਤ ਜਿੱਥੇ ਯੂਰੀਆ ਖਾਦ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ ਉਹ ਖੇਤ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਣ ਲੱਗੇ ਹਨ।

Ad Position 21
No active advertisement
ਝੋਨੇ ਦੀ ਖ਼ਰਾਬ ਹੋ ਰਹੀ ਫ਼ਸਲ ਦੀ ਤਸਵੀਰ। 28-09-2026
ਮਲੇਰਕੋਟਲਾ, 27 ਸਤੰਬਰ (ਮਨਜਿੰਦਰ ਸਿੰਘ ਸਰੌਦ)-ਸੂਬੇ ਅੰਦਰ ਵਾਢੀ ਦੇ ਨੇੜੇ ਪਹੁੰਚੀ ਝੋਨੇ ਦੀ ਫ਼ਸਲ ’ਤੇ ਤੇਲੇ ਦੇ ਹਮਲੇ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਿਹੜੇ ਕਿਸਾਨਾਂ ਵਲੋਂ ਪਿਛਲੇ ਦਿਨੀਂ ਤੇਲੇ ਨੂੰ ਮਾਰਨ ਵਾਲੀ ਦਵਾਈ ਝੋਨੇ ਦੀ ਫ਼ਸਲ ’ਤੇ ਵਰਤੀ ਗਈ, ਉੱਥੇ ਤਾਂ ਤੇਲੇ ਤੋਂ ਰਾਹਤ ਹੈ, ਪ੍ਰੰਤੂ ਕਈ ਖ਼ਿੱਤਿਆਂ ’ਚ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ’ਤੇ ਤੇਲੇ ਦੀ ਸਪਰੇਅ ਨਹੀਂ ਕੀਤੀ ਜਾਂ ਅਗੇਤੇ ਝੋਨੇ ਦੇ ਉਹ ਖੇਤ ਜਿੱਥੇ ਯੂਰੀਆ ਖਾਦ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ ਉਹ ਖੇਤ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਣ ਲੱਗੇ ਹਨ। ਪਿਛਲੇ ਵਰ੍ਹੇ ਵੀ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਵਲੋਂ ਲੱਖਾਂ ਰੁਪਏ ਦੀ ਦਵਾਈ ਦਾ ਛਿੜਕਾਅ ਆਪਣੇ ਖੇਤਾਂ ਅੰਦਰ ਤੇਲੇ ਨੂੰ ਮਾਰਨ ਲਈ ਕੀਤਾ ਗਿਆ ਪ੍ਰੰਤੂ ਹੈਰਾਨੀਜਨਕ ਤੱਥ ਇਹ ਸੀ ਕਿ ਇਸਦਾ ਤੇਲੇ ਦੇ ’ਤੇ ਕੋਈ ਅਸਰ ਨਹੀਂ ਹੋਇਆ ਸੀ ਜਿਸ ਨੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਸੀ। ਕੁਝ ਦਿਨ ਪਹਿਲਾਂ ਸ਼ੁਰੂ ਵਿਚ ਤੇਲਾ ਸਿਰਫ਼ ਬਿਜਲੀ ਦੇ ਬਲਬਾਂ ਦੇ ਆਲ਼ੇ ਦੁਆਲੇ ਵੇਖਿਆ ਗਿਆ ਪਰੰਤੂ ਹੁਣ ਖੇਤਾਂ ਅੰਦਰ ਆਏ ਦਿਨ ਝੋਨੇ ਦੀ ਫ਼ਸਲ ਦੇ ਬਦਲ ਰਹੇ ਰੰਗ ਨੇ ਕਿਸਾਨਾਂ ਨੂੰ ਨਵੀਂ ਮੁਸੀਬਤ ਛੇੜ ਦਿੱਤੀ ਹੈ। ਕਿਸਾਨ ਆਗੂ ਰਣਵੀਰ ਸਿੰਘ, ਦਲਜੀਤ ਸਿੰਘ, ਜਥੇਦਾਰ ਸ਼ੇਰ ਸਿੰਘ, ਪ੍ਰਧਾਨ ਜਰਨੈਲ ਸਿੰਘ ਨੇ ਸਣੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਖੇਤੀ ਮਾਹਿਰਾਂ ਨੇ ਦੱਸਿਆ ਕਿ ‘ਪੱਥਰ ਦੀ ਵੱਟੀ’ ਵਰਗਾ ਮੋਟਾ ਤੇਲਾ ਪੂਸਾ 44 ਝੋਨੇ ਤੋਂ ਲੈ ਕੇ ਪੀ.ਆਰ. 121 ,126 ਸਣੇ ਕਈ ਕਿਸਮਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ, ਬਹੁਤ ਸਾਰੇ ਖੇਤ ਤਾਂ ਪੀਲੇ ਪੈ ਚੁੱਕੇ ਵਿਖਾਈ ਦਿੰਦੇ ਹਨ। ਕਿਸਾਨ ਆਗੂਆਂ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਸੂਬੇ ਅੰਦਰ ਝੋਨੇ ਨੂੰ ਪੱਤਾ ਲਪੇਟ ਸੁੰਡੀ ਨੇ ਕਾਫ਼ੀ ਮਾਤਰਾ ’ਚ ਨੁਕਸਾਨ ਪਹੁੰਚਾਇਆ ਸੀ, ਜਿਸ ਨੂੰ ਲੈ ਕੇ ਕਿਸਾਨਾਂ ਨੇ ਆਪਣੇ ਖੇਤਾਂ ਅੰਦਰ ਹਜ਼ਾਰਾਂ ਰੁਪਏ ਪ੍ਰਤੀ ਏਕੜ ਖਰਚਾ ਕੀਤਾ ਸੀ। ਸੂਬੇ ਦੇ ਕਈ ਇਲਾਕਿਆਂ ਅੰਦਰ ਝੋਨੇ ਦੀ ਫ਼ਸਲ ਦਾ ਪੀਲੀ ਡੋਡੀ ਨੇ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਅਗੇਤੇ ਖੇਤਰਾਂ ’ਚ ਹੁਣ ਤੇਲੇ ਦੇ ਹਮਲੇ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਦ ਇਸ ਸਬੰਧੀ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਮੌਸਮ ਸਹੀ ਨਾ ਹੋਣ ਤੋਂ ਇਲਾਵਾ ਕਿਸਾਨਾਂ ਵਲੋਂ ਕਈ-ਕਈ ਦਵਾਈਆਂ ਮਿਲਾ ਕੇ ਛਿੜਕਾ ਕਰਨਾ ਵੀ ਗ਼ਲਤ ਹੈ । ਉਨ੍ਹਾਂ ਕਿਹਾ ਕਿ ਕਿਸਾਨ ਜਿਹੜੇ ਖੇਤਾਂ ਅੰਦਰ ਤੇਲੇ ਦੀ ਦਸਤਕ ਹੈ ਉੱਥੇ ਹੀ ਸਪਰੇਅ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ ਚ ਕਿਸਾਨ ਭਵਨ ਵਿਖੇ 3 ਦਰਜਨ ਦੇ ਕਰੀਬ ਜਥੇਬੰਦੀਆਂ ਦੀ ਮੀਟਿੰਗ ਵਿਚ ਪੰਜਾਬ ਦੇ ਅਹਿਮ ਮੁੱਦੇ ਵਿਚਾਰੇ ਅਗਲੀ ਖ਼ਬਰ ਵਧ ਰਹੀ ਮੰਗ ਕਾਰਨ ਅਗਲੇ ਸਾਲ ਵਾਧੂ ਬਿਜਲੀ ਮੰਗਵਾਏਗਾ ਪਾਵਰਕਾਮ
Ad Position 24