ਚੰਡੀਗੜ੍ਹ ’ ਚ ਕਿਸਾਨ ਭਵਨ ਵਿਖੇ 3 ਦਰਜਨ ਦੇ ਕਰੀਬ ਜਥੇਬੰਦੀਆਂ ਦੀ ਮੀਟਿੰਗ ਵਿਚ ਪੰਜਾਬ ਦੇ ਅਹਿਮ ਮੁੱਦੇ ਵਿਚਾਰੇ
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ’ਚ ਅੱਜ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਕੱਤਰਤਾ ਵੱਖ ਵੱਖ ਜਥੇਬੰਦੀਆਂ ਨੂੰ ਲੈ ਕੇ ਕੀਤੀ ਗਈ। ਇਸ ਇਕੱਤਰਤਾ ਵਿਚ 36 ਦੇ ਕਰੀਬ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰਾਂ, ਮੁਲਾਜ਼ਮਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ।
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ’ਚ ਅੱਜ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਕੱਤਰਤਾ ਵੱਖ ਵੱਖ ਜਥੇਬੰਦੀਆਂ ਨੂੰ ਲੈ ਕੇ ਕੀਤੀ ਗਈ। ਇਸ ਇਕੱਤਰਤਾ ਵਿਚ 36 ਦੇ ਕਰੀਬ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰਾਂ, ਮੁਲਾਜ਼ਮਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਇਕੱਤਰਤਾ ਵਿਚ ਸਾਂਝੇ ਤੌਰ ’ਤੇ ਕਈ ਵੱਡੇ ਫੈਸਲੇ ਲਏ ਗਏ ਹਨ । ਇਸ ਵਿਚ ਮੁੱਖ ਤੌਰ ’ਤੇ ਨਸ਼ਿਆਂ ਤੇ ਪੁਲਿਸ ਰਾਜ ਖਿਲਾਫ ਸਾਂਝੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਸਬੰਧੀ ਇਕ ਦੋ ਦਿਨਾਂ ਵਿਚ ਕਮੇਟੀ ਬਣਾ ਕੇ ਬਾਕੀ ਸਾਰੀ ਜਥੇਬੰਦੀਆਂ ਨੂੰ ਸ਼ਾਮਿਲ ਕਰਕੇ ਢਾਂਚਾ ਤਿਆਰ ਕੀਤਾ ਜਾਵੇਗਾ। ਇਸੇ ਦੌਰਾਨ ਡੱਲੇਵਾਲ ਨੇ ਨਸ਼ਿਆਂ ਨੂੰ ਪੰਜਾਬ ’ਚੋਂ ਰੋਕਣ ਲਈ ਇੱਕ ਇਹ ਸੁਝਾਅ ਵੀ ਰੱਖਿਆ ਕਿ ਸੰਬੰਧਿਤ ਐਸ. ਐਚ. ਓ. ਨੂੰ ਨਸ਼ਿਆਂ ਕਾਰਨ ਹੋਈ ਮੌਤ ਲਈ ਜਿੰਮੇਵਾਰ ਠਹਿਰਾਇਆ ਜਾਵੇ ਤਾਂ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਮੌਕੇ ਡੱਲੇਵਾਲ ਦੇ ਨਾਲ ਹੋਰ ਵੀ ਆਗੂਆਂ ਨੇ ਇਹ ਐਲਾਨ ਕੀਤਾ ਕਿ ਪੰਜਾਬ ਦੇ ਹਰ ਪਿੰਡ ਵਿਚ ਪੰਜਾਬ ਦੇ ਮੁੱਦਿਆਂ ਸਬੰਧੀ ਬੋਰਡ ਲਗਾਏ ਜਾਣਗੇੇ ਤੇ ਵੋਟਾਂ ਮੰਗਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਮੰਗਾਂ ਵਾਲੇ ਬੋਰਡ ਦਿਖਾ ਕੇ ਸਵਾਲ ਪੁੱਛੇ ਜਾਣਗੇ ਦੇ ਨਾਲ ਜਵਾਬਦੇਹੀ ਮੰਗੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਕਮੇਟੀ ਵਲੋਂ ਪੰਜਾਬ ਦੀ ਹਰ ਇੱਕ ਜਥੇਬੰਦੀ ਤੱਕ ਪਹੁੰਚ ਕਰਕੇ ਪੰਜਾਬ ਦੀ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨੀ ਨੂੰ ਬਚਾਉਣ ਵਾਸਤੇ ਅਤੇ ਪੁਲਿਸ ਦੀ ਕਾਰਗੁਜਾਰੀ ਪ੍ਰਤੀ ਵੀ ਅੱਜ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਚਰਚਾ ਹੋਈ। ਆਗੂਆਂ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਜਥੇਬੰਦੀਆਂ ਵਲੋਂ ਫਿਲਹਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਨਸ਼ਿਆਂ ਅਤੇ ਪੁਲਿਸ ਦੀ ਕਾਰਗੁਜਾਰੀ ਦੇ ਮਸਲਿਆਂ ਤੋਂ ਇਲਾਵਾ ਜੋ ਵੀ ਕਿਸਾਨਾਂ ਦੇ ਮਸਲੇ ਹਨ ਉਨ੍ਹਾਂ ਸਾਰੇ ਹੀ ਮਸਲਿਆਂ ਦੇ ਪਿੰਡਾਂ ਵਿਚ ਬੋਰਡ ਲਗਾ ਕੇ ਉਨ੍ਹਾਂ ਮਸਲਿਆਂ ਸਬੰਧੀ ਸਾਰੀਆਂ ਹੀ ਰਾਜਨੀਤਿਕ ਧਿਰਾਂ ਨੂੰ ਸਵਾਲ ਪੁੱਛੇ ਜਾਣਗੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਾਗੜੀਆਂ, ਕਾਕਾ ਸਿੰਘ ਕੋਟੜਾ, ਅਜੇਪਾਲ ਸਿੰਘ ਬਰਾੜ, ਬਾਪੂ ਗੁਰਚਰਨ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਗਾਜ਼ੀ, ਪਰਮਜੀਤ ਸਿੰਘ ਮੰਡ ਤੋਂ ਇਲਾਵਾ ਰੋਮਨ ਜੀਤ ਸਿੰਘ, ਸੁਖਵਿੰਦਰ ਸਿੰਘ ਢਿੱਲਵਾਂ, ਅਮਰਿੰਦਰ ਸਿੰਘ ਹੈਪੀ, ਮਲਕੀਤ ਸਿੰਘ ਮਲਵਈ, ਸ਼ੇਰਾ ਅਠਵਾਲ, ਰਜਿੰਦਰ ਸਿੰਘ ਜਫਰਵਾਲ, ਸੋਨੂ ਔਲਖ, ਬਲਜੀਤ ਸਿੰਘ ਤੱਗੜ, ਕਵਲਜੀਤ ਸਿੰਘ ਖੁਸ਼ਹਾਲਪੁਰ, ਗੁਰਦੀਪ ਸਿੰਘ ਬਠਿੰਡਾ, ਲੱਖਾ ਸਿਧਾਣਾ ਦੇ ਨਾਲ ਨਾਲ ਨਵਦੀਪ ਜਲਵੇੜਾ, ਭਾਨਾ ਸਿੱਧੂ, ਮੋਹਨਜੀਤ ਸਿੰਘ ਸ਼ੇਰੋਂ, ਦਰਸ਼ਨ ਔਲਖ, ਜਤਿੰਦਰ ਜਲੂਰ, ਕੁਲਦੀਪ ਸਿੰਘ ਪੁੰਨੀਆਂ, ਐਡਵੋਕੇਟ ਕੁੰਵਰ ਜੀਤ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਦਰਸ਼ਨ ਸਿੰਘ ਲਾਡੀ, ਅਮਨਦੀਪ ਸਿੰਘ ਬੈਂਸ, ਜਸਵਿੰਦਰ ਸਿੰਘ ਅਕੋਈ ਆਦਿ ਆਗੂ ਹਾਜ਼ਰ ਸਨ।