27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲੁਧਿਆਣਾ ਵਿਚ ਦਿਨ ਦਿਹਾੜੇ ਚਾਰ ਮਹੀਨੇ ਦਾ ਬੱਚਾ ਅਗਵਾ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਚੰਦਰ ਨਗਰ ਵਿਚ ਅੱਜ ਦੇਰ ਸ਼ਾਮ ਇਕ ਔਰਤ ਤੇ ਉਸ ਦਾ ਸਾਥੀ ਚਾਰ ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ । ਜਾਣਕਾਰੀ ਅਨੁਸਾਰ ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ, ਜਦੋਂ ਨਿਊ ਚੰਦਰ ਨਗਰ ਦੇ ਰਹਿਣ ਵਾਲੇ ਆਲੋਕ ਦੀ ਭਾਣਜੀ ਸੋਨਮ ਉਸਦੇ ਬੱਚਿਆਂ ਨਾਲ ਦੁਕਾਨ ’ਤੇ ਚੀਜ਼ ਲੈਣ ਲਈ ਗਈ ਸੀ ।

Ad Position 21
No active advertisement
ਅਗਵਾ ਕੀਤੇ ਬੱਚੇ ਦੀ ਤਸਵੀਰ। 28-09-2026
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਚੰਦਰ ਨਗਰ ਵਿਚ ਅੱਜ ਦੇਰ ਸ਼ਾਮ ਇਕ ਔਰਤ ਤੇ ਉਸ ਦਾ ਸਾਥੀ ਚਾਰ ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ । ਜਾਣਕਾਰੀ ਅਨੁਸਾਰ ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ, ਜਦੋਂ ਨਿਊ ਚੰਦਰ ਨਗਰ ਦੇ ਰਹਿਣ ਵਾਲੇ ਆਲੋਕ ਦੀ ਭਾਣਜੀ ਸੋਨਮ ਉਸਦੇ ਬੱਚਿਆਂ ਨਾਲ ਦੁਕਾਨ ’ਤੇ ਚੀਜ਼ ਲੈਣ ਲਈ ਗਈ ਸੀ । ਇਸ ਦੌਰਾਨ ਉੱਥੇ ਇਕ ਔਰਤ ਤੇ ਉਸ ਦਾ ਸਾਥੀ ਆਇਆ ਅਤੇ ਉਸ ਨੇ ਸੋਨਮ ਦੇ ਹੱਥ ਵਿਚੋਂ ਚਾਰ ਮਹੀਨੇ ਦੇ ਬੱਚੇ ਆਰਿਅਨ ਨੂੰ ਉਸ ਪਾਸੋਂ ਖੋਹ ਲਿਆ ਤੇ ਉਥੋਂ ਫ਼ਰਾਰ ਹੋ ਗਏ। ਸੋਨਮ ਨੇ ਰੌਲਾ ਪਾਇਆ, ਪਰ ਉਹ ਕਾਮਯਾਬ ਨਹੀਂ ਹੋ ਸਕੇ । ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਅਲੋਕ ਵੀ ਗਲੀ ਵਿਚ ਆ ਗਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਥਾਣਾ ਹੈਬੋਵਾਲ ਦੇ ਐਸ.ਐਚ.ਓ. ਜਸਵੀਰ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉੱਥੇ ਨੇੜੇ ਲੱਗੇ ਸੀ.ਸੀ. ਟੀ.ਵੀ. ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਸੀ ਤਾਂ ਜੋ ਇਨ੍ਹਾਂ ਅਗਵਾਕਾਰਾਂ ਦਾ ਪਤਾ ਲਗਾਇਆ ਜਾ ਸਕੇ । ਆਲੋਕ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਅਯੋਧਿਆ ਦੇ ਰਹਿਣ ਵਾਲੇ ਹਨ, ਪਰ ਪਿਛਲੇ ਦੋ ਸਾਲ ਤੋਂ ਉਹ ਲੁਧਿਆਣਾ ਦੇ ਨਿਊ ਚੰਦਰ ਨਗਰ ਵਿਚ ਰਹਿ ਕੇ ਮਜ਼ਦੂਰੀ ਕਰ ਰਹੇ ਹਨ । ਉਸ ਨੇ ਦੱਸਿਆ ਕਿ ਉਸ ਦੀ ਪਤਨੀ ਬਿਮਾਰ ਰਹਿੰਦੀ ਹੈ। ਇਸ ਲਈ ਉਸਨੇ ਸੋਨਮ ਨੂੰ ਜਲੰਧਰ ਤੋਂ ਬੁਲਾਇਆ ਸੀ ਤੇ ਉਹ ਆਰਿਅਨ ਅਤੇ ਉਸ ਦੇ ਦੂਜੇ ਬੱਚੇ, ਜਿਸਦੀ ਉਮਰ ਚਾਰ ਸਾਲ ਸੀ, ਨੂੰ ਲੈ ਕੇ ਦੁਕਾਨ ’ਤੇ ਚੀਜ਼ ਲੈਣ ਲਈ ਗਈ ਸੀ ਕਿ ਇਸ ਦੌਰਾਨ ਇਨ੍ਹਾਂ ਅਗਵਾਕਾਰਾਂ ਨੇ ਉਸ ਦੇ ਚਾਰ ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ । ਘਟਨਾ ਤੋਂ ਬਾਅਦ ਪੁਲਿਸ ਵਲੋਂ ਇਲਾਕੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਪਰ ਦੇਰ ਰਾਤ ਤੱਕ ਅਗਵਾ ਕੀਤੇ ਬੱਚੇ ਦਾ ਕੁੱਝ ਪਤਾ ਨਹੀਂ ਲੱਗਾ ਸੀ।
Ad Position 22
No active advertisement
ਪਿਛਲੀ ਖ਼ਬਰ ਨਿਆਂ ਪ੍ਰਣਾਲੀ ’ਚ ਪਰਿਵਾਰਕ ਵਿਵਾਦ ਬਹੁਤ ਵੱਖਰੀ ਥਾਂ ਰੱਖਦੇ ਹਨ-ਜਸਟਿਸ ਭੁਈਆਂ, ਅੰਜਾਰੀਆ ਅਗਲੀ ਖ਼ਬਰ ਚੰਡੀਗੜ੍ਹ ’ ਚ ਕਿਸਾਨ ਭਵਨ ਵਿਖੇ 3 ਦਰਜਨ ਦੇ ਕਰੀਬ ਜਥੇਬੰਦੀਆਂ ਦੀ ਮੀਟਿੰਗ ਵਿਚ ਪੰਜਾਬ ਦੇ ਅਹਿਮ ਮੁੱਦੇ ਵਿਚਾਰੇ
Ad Position 24