27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਿਆਂ ਪ੍ਰਣਾਲੀ ’ਚ ਪਰਿਵਾਰਕ ਵਿਵਾਦ ਬਹੁਤ ਵੱਖਰੀ ਥਾਂ ਰੱਖਦੇ ਹਨ-ਜਸਟਿਸ ਭੁਈਆਂ, ਅੰਜਾਰੀਆ

ਗੁਹਾਟੀ, 27 ਸਤੰਬਰ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਉਜਲ ਭੁਈਆਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਪਰਿਵਾਰਕ ਵਿਵਾਦ ਬਹੁਤ ਵੱਖਰੀ ਥਾਂ ਰੱਖਦੇ ਹਨ, ਕਿਉਂਕਿ ਇਹ ਸ਼ਾਇਦ ਹੀ ਕਿਸੇ ਫੈਸਲੇ (ਡਿਕਰੀ) ਨਾਲ ਖਤਮ ਹੁੰਦੇ ਹਨ ਅਤੇ ਧਿਰਾਂ ਨੂੰ ਖਾਸ ਕਰਕੇ ਜਿੱਥੇ ਬੱਚੇ ਸ਼ਾਮਿਲ ਹੋਣ, ਵਾਰ-ਵਾਰ ਅਦਾਲਤਾਂ ਵਿਚ ਪੇਸ਼ ਹੋਣਾ ਪੈ ਸਕਦਾ ਹੈ। ਇਥੇ ‘ਪਰਿਵਾਰਕ ਵਿਵਾਦਾਂ ਵਿਚ ਏ.

Ad Position 21
No active advertisement
ਅਜੀਤ ਡੈਸਕ 28-09-2026
ਗੁਹਾਟੀ, 27 ਸਤੰਬਰ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਉਜਲ ਭੁਈਆਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਪਰਿਵਾਰਕ ਵਿਵਾਦ ਬਹੁਤ ਵੱਖਰੀ ਥਾਂ ਰੱਖਦੇ ਹਨ, ਕਿਉਂਕਿ ਇਹ ਸ਼ਾਇਦ ਹੀ ਕਿਸੇ ਫੈਸਲੇ (ਡਿਕਰੀ) ਨਾਲ ਖਤਮ ਹੁੰਦੇ ਹਨ ਅਤੇ ਧਿਰਾਂ ਨੂੰ ਖਾਸ ਕਰਕੇ ਜਿੱਥੇ ਬੱਚੇ ਸ਼ਾਮਿਲ ਹੋਣ, ਵਾਰ-ਵਾਰ ਅਦਾਲਤਾਂ ਵਿਚ ਪੇਸ਼ ਹੋਣਾ ਪੈ ਸਕਦਾ ਹੈ। ਇਥੇ ‘ਪਰਿਵਾਰਕ ਵਿਵਾਦਾਂ ਵਿਚ ਏ.ਡੀ.ਆਰ. (ਵਿਕਲਪਕ ਵਿਵਾਦ ਨਿਪਟਾਰਾ) ਬਨਾਮ ਅਦਾਲਤੀ ਫੈਸਲਾ: ਚੁਣੌਤੀਆਂ ਅਤੇ ਅੱਗੇ ਦਾ ਰਾਹ’ ਵਿਸ਼ੇ ’ਤੇ ਪੂਰਬੀ ਖੇਤਰੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਦਾਲਤੀ ਫੈਸਲੇ (ਨਿਰਣਾਇਕ ਪ੍ਰਕਿਰਿਆ) ਦੀ ਇਕ ਮਹੱਤਵਪੂਰਨ ਅਤੇ ਅਟੱਲ ਥਾਂ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੋ ਸਕਦਾ, ਖਾਸ ਕਰਕੇ ਜਿਥੇ ਹਿੰਸਾ, ਜ਼ਬਰਦਸਤੀ ਜਾਂ ਗੰਭੀਰ ਗਲਤ ਕੰਮਾਂ ਦੇ ਦੋਸ਼ ਹੋਣ। ਉਨ੍ਹਾਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਪਰਿਵਾਰਕ ਵਿਵਾਦ ਬਹੁਤ ਵੱਖਰੀ ਥਾਂ ਰੱਖਦੇ ਹਨ, ਦੋ ਵਪਾਰਕ ਇਕਾਈਆਂ ਵਿਚਕਾਰ ਵਿਵਾਦ ਕਿਸੇ ਫੈਸਲੇ ਜਾਂ ਪੰਚਾਇਤੀ ਫੈਸਲੇ (ਅਵਾਰਡ) ਨਾਲ ਖਤਮ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਧਿਰਾਂ ਆਪਣੇ-ਆਪਣੇ ਰਾਹ ਜਾ ਸਕਦੀਆਂ ਹਨ, ਪਰ ਪਰਿਵਾਰਕ ਵਿਵਾਦ ਸ਼ਾਇਦ ਹੀ ਇੰਨੇ ਸਰਲ ਹੁੰਦੇ ਹਨ, ਖਾਸ ਕਰਕੇ ਜਿੱਥੇ ਬੱਚੇ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਬੱਚੇ ਦੀ ਕਸਟਡੀ (ਸੰਭਾਲ), ਮਿਲਣ ਦੇ ਅਧਿਕਾਰ, ਗੁਜ਼ਾਰਾ ਭੱਤਾ ਅਤੇ ਸਿੱਖਿਆ ਦੇ ਮੁੱਦੇ ਧਿਰਾਂ ਨੂੰ ਵਾਰ-ਵਾਰ ਅਦਾਲਤ ਵਿਚ ਲਿਆ ਸਕਦੇ ਹਨ। ਇਸ ਦੌਰਾਨ ਜਸਟਿਸ ਐਨ.ਵੀ. ਅੰਜਾਰੀਆ ਨੇ ਕਿਹਾ ਕਿ ਅਦਾਲਤਾਂ ਰਾਹੀਂ ਪਰਿਵਾਰਕ ਝਗੜਿਆਂ ਦੇ ਕੀਤੇ ਗਏ ਹੱਲ ਅਕਸਰ ਬਣਾਵਟੀ ਹੁੰਦੇ ਹਨ, ਜਿਸ ਵਿਚ ਧਿਰਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ’ਤੇ ਨਿਆਂ ਥੋਪਿਆ ਗਿਆ ਹੈ, ਅਜਿਹਾ ਨਿਆਂ ‘ਭਰਮਾਊ’ ਹੁੰਦਾ ਹੈ ਅਤੇ ਇਸ ਵਿਚ ‘ਅਨਿਆਂ’ ਦਾ ਅੰਸ਼ ਸ਼ਾਮਿਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਚੋਲਗੀ ਸਭ ਤੋਂ ਢੁੱਕਵਾਂ ‘ਵਿਕਲਪਕ ਵਿਵਾਦ ਨਿਪਟਾਰਾ’ (ਏ.ਡੀ.ਆਰ.) ਤਰੀਕਾ ਹੈ, ਕਿਉਂਕਿ ਇਹ ਮਨੁੱਖੀ ਭਾਵਨਾਵਾਂ ਤੋਂ ਪੈਦਾ ਹੋਏ ਮਨੁੱਖੀ ਝਗੜੇ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਕ੍ਰੀਨ ’ ਤੇ ਜ਼ਿਆਦਾ ਸਮਾਂ ਬਿਤਾਉਣਾ ਤੇ ਉੱਠਣ - ਬੈਠਣ ਦਾ ਗਲਤ ਤਰੀਕਾ ਬੱਚਿਆਂ ਦੀ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦ... ਅਗਲੀ ਖ਼ਬਰ ਲੁਧਿਆਣਾ ਵਿਚ ਦਿਨ ਦਿਹਾੜੇ ਚਾਰ ਮਹੀਨੇ ਦਾ ਬੱਚਾ ਅਗਵਾ
Ad Position 24