ਸਕ੍ਰੀਨ ’ ਤੇ ਜ਼ਿਆਦਾ ਸਮਾਂ ਬਿਤਾਉਣਾ ਤੇ ਉੱਠਣ - ਬੈਠਣ ਦਾ ਗਲਤ ਤਰੀਕਾ ਬੱਚਿਆਂ ਦੀ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ - ਮਾਹਿਰ
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਫਿਜ਼ੀਓਥੈਰੇਪੀ ਮਾਹਿਰਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਸਕ੍ਰੀਨ ਦੀ ਵਰਤੋਂ, ਲੰਬੇ ਸਮੇਂ ਤੱਕ ਬੈਠਣਾ ਤੇ ਉੱਠਣ-ਬੈਠਣ ਦੇ ਗਲਤ ਤਰੀਕੇ ਬੱਚਿਆਂ ਅਤੇ ਕਿਸ਼ੋਰਾਂ ’ਚ ਪਿੱਠ, ਧੌਣ ਅਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟਸ (ਆਈ.
ਨਵੀਂ ਦਿੱਲੀ, 27 ਸਤੰਬਰ (ਏਜੰਸੀ)-ਫਿਜ਼ੀਓਥੈਰੇਪੀ ਮਾਹਿਰਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਸਕ੍ਰੀਨ ਦੀ ਵਰਤੋਂ, ਲੰਬੇ ਸਮੇਂ ਤੱਕ ਬੈਠਣਾ ਤੇ ਉੱਠਣ-ਬੈਠਣ ਦੇ ਗਲਤ ਤਰੀਕੇ ਬੱਚਿਆਂ ਅਤੇ ਕਿਸ਼ੋਰਾਂ ’ਚ ਪਿੱਠ, ਧੌਣ ਅਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟਸ (ਆਈ.ਏ.ਪੀ.) ਦੇ ਮਾਹਿਰਾਂ ਨੇ ਦਿੱਲੀ ਦੇ ਯਸ਼ੋਭੂਮੀ ਵਿਖੇ ਕਰਵਾਈ ‘ਵਿਸ਼ਵ ਫਿਜ਼ੀਓਥੈਰੇਪੀ ਏਸ਼ੀਆ ਵੈਸਟਰਨ ਪੈਸੀਫਿਕ’ (ਡਬਲਿਊ.ਪੀ.ਏ.ਡਬਲਿਊ.ਪੀ.) ਖੇਤਰੀ ਕਾਨਫਰੰਸ 2026 ਵਿਚ ਇਹ ਚਿੰਤਾ ਪ੍ਰਗਟ ਕੀਤੀ। ਕਾਨਫਰੰਸ ’ਚ ਭਾਰਤ ਅਤੇ 32 ਦੇਸ਼ਾਂ ਦੇ 10,000 ਤੋਂ ਵੱਧ ਫਿਜ਼ੀਓਥੈਰੇਪੀ ਪੇਸ਼ੇਵਰ ਅਤੇ ਡੈਲੀਗੇਟ ਸਰੀਰਕ ਸਿਹਤ, ਪੁਨਰਵਾਸ ਅਤੇ ਰੋਕਥਾਮ ਦੇਖਭਾਲ ਵਿਚ ਉੱਭਰ ਰਹੀਆਂ ਚੁਣੌਤੀਆਂ ’ਤੇ ਚਰਚਾ ਕਰਨ ਲਈ ਸ਼ਾਮਿਲ ਹੋਏ। ਕਾਨਫਰੰਸ ਦੇ ਪ੍ਰਬੰਧਕੀ ਚੇਅਰ ਡਾ. ਸੰਜੀਵ ਕੇ ਝਾਅ ਨੇ ਕਿਹਾ ਕਿ ਚਿੰਤਾ ਸਿਰਫ਼ ਇਹ ਨਹੀਂ ਹੈ ਕਿ ਇਕ ਬੱਚਾ ਸਕ੍ਰੀਨ ਨੂੰ ਦੇਖਣ ਵਿਚ ਕਿੰਨੇ ਘੰਟੇ ਬਿਤਾਉਂਦਾ ਹੈ, ਬਲਕਿ ਇਸ ਗੱਲ ਦੀ ਹੈ ਉਨ੍ਹਾਂ ਘੰਟਿਆਂ ਦੌਰਾਨ ਸਰੀਰ ’ਤੇ ਕੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਬੈਠਣਾ, ਇਕ ਹੀ ਆਸਣ ’ਚ ਰਹਿਣਾ, ਘੱਟ ਹਿੱਲਣਾ-ਝੁਲਣਾ ਅਤੇ ਮੋਬਾਈਲ ਡਿਵਾਈਸਾਂ ਵੱਲ ਵਾਰ-ਵਾਰ ਹੇਠਾਂ ਦੇਖਣਾ ਧੌਣ ਅਤੇ ਪਿੱਠ ’ਤੇ ਵਾਰ-ਵਾਰ ਤਣਾਅ ਪੈਦਾ ਕਰ ਸਕਦਾ ਹੈ। ਡਾ. ਝਾਅ ਨੇ ਕਿਹਾ ਕਿ ਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਸਕ੍ਰੀਨ ਦੀ ਵਰਤੋਂ ਦੇ ਨਾਲ-ਨਾਲ ਸਰੀਰਕ ਹਿਲਜੁਲ, ਸਰੀਰਕ ਮੁਦਰਾ (ਪੋਸਚਰ) ਪ੍ਰਤੀ ਜਾਗਰੂਕਤਾ ਅਤੇ ਨਿਯਮਤ ਸਰੀਰਕ ਗਤੀਵਿਧੀ ਵੀ ਹੋਣੀ ਚਾਹੀਦੀ ਹੈ। 970 ਸਕੂਲੀ ਬੱਚਿਆਂ ’ਤੇ ਕੀਤੇ ਇਕ ਹੋਰ ਅਧਿਐਨ ’ਚ ਕੁੱਲ ਸਕ੍ਰੀਨ ਸਮੇਂ, ਨਿਸ਼ਕਿਰਿਆ ਗੇਮਿੰਗ ਤੇ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਗਰਦਨ ਤੇ ਮੋਢੇ ਦੇ ਦਰਦ ਵਿਚਕਾਰ ਸੰਬੰਧ ਪਾਏ ਗਏ। ਮਾਹਿਰਾਂ ਨੇ ਸਿਫਾਰਸ਼ ਕੀਤੀ ਕਿ ਸਕੂਲ ਤੇ ਮਾਪੇ ਪੜ੍ਹਾਈ ਅਤੇ ਸਕ੍ਰੀਨ ਸੈਸ਼ਨਾਂ ਦੌਰਾਨ ਨਿਯਮਤ ਹਿਲਜੁਲ-ਵਿਰਾਮ, ਉਮਰ-ਅਨੁਸਾਰ ਸਰੀਰਕ ਗਤੀਵਿਧੀ, ਸਰੀਰਕ ਅਨੁਕੂਲ ਬੈਠਣ ਦੇ ਪ੍ਰਬੰਧ ਅਤੇ ਮੁਦਰਾ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਲੰਬੇ ਸਮੇਂ ਤੱਕ ਧੌਣ ਝੁਕਾ ਕੇ ਸਮਾਰਟਫੋਨ ਦੀ ਵਰਤੋਂ ਕਰਨ ਤੋਂ ਬਚਣ।