28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਸਰਕਾਰ ਨੇ ਗਲਤ ਤੇ ਵਧ ਕੇ ਆਏ ਬਿਲਾਂ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ’ਤੇ ਲਗਾਈ ਰੋਕ

ਪਟਿਆਲਾ 28 ਸਤੰਬਰ (ਅਜੀਤ ਬਿਊਰੋ)-ਬਿਜਲੀ ਬਿਲਿੰਗ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ (ਡੀ. ਐਸ.)

Ad Position 21
No active advertisement
ਅਜੀਤ ਡੈਸਕ 29-09-2026
ਪਟਿਆਲਾ 28 ਸਤੰਬਰ (ਅਜੀਤ ਬਿਊਰੋ)-ਬਿਜਲੀ ਬਿਲਿੰਗ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ (ਡੀ.ਐਸ.) ਖਪਤਕਾਰਾਂ ਦੇ ਬਕਾਏ ਕਾਰਨ ਕੁਨੈਕਸ਼ਨ ਕੱਟਣ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ । ਇਹ ਫੈਸਲਾ ਉਨ੍ਹਾਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਨੂੰ ਗਲਤ ਜਾਂ ਵੱਧ ਕੇ ਬਿਜਲੀ ਦੇ ਬਿਲ ਮਿਲੇ ਹਨ ਤੇ ਇਹ ਰਕਮਾਂ ਬਿਲਿੰਗ ਪ੍ਰਣਾਲੀ ਵਿਚ ਬਕਾਇਆ ਵਜੋਂ ਦਰਜ ਹੋ ਗਈਆਂ ਹਨ । ਪੀਐਸਪੀਸੀਐਲ. ਨੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਬਿਲਿੰਗ ਪ੍ਰਣਾਲੀ ਸੁਚਾਰੂ ਨਹੀਂ ਹੋ ਜਾਂਦੀ ਤੇ ਗਲਤ ਬਿਲਾਂ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ਖਪਤਕਾਰਾਂ ਵਿਰੁੱਧ ਕੁਨੈਕਸ਼ਨ ਕੱਟਣ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਰਖਾਸਤ ਏ. ਆਈ. ਜੀ. ਨੂੰ ਅੱਜ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਗਲੀ ਖ਼ਬਰ ਮਨੋਜ ਤ੍ਰਿਪਾਠੀ ਦਾ ਬੀ.ਬੀ.ਐੱਮ.ਬੀ. ਚੇਅਰਮੈਨ ਵਜੋਂ ਕਾਰਜਕਾਲ ਵਧਿਆ
Ad Position 24