28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਰਖਾਸਤ ਏ. ਆਈ. ਜੀ. ਨੂੰ ਅੱਜ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ

ਐੱਸ. ਏ.

Ad Position 21
No active advertisement
ਰਾਜਜੀਤ ਸਿੰਘ 29-09-2026
ਐੱਸ. ਏ. ਐੱਸ. ਨਗਰ, 29 ਸਤੰਬਰ (ਕਪਿਲ ਵਧਵਾ)- ਰਿਸ਼ਵਤਖੋਰੀ, ਫਿਰੌਤੀ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਸਾਲ 2023 ਵਿਚ ਦਰਜ ਹੋਏ ਮਾਮਲੇ ’ਚ ਗ੍ਰਿਫ਼ਤਾਰ ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਨੂੰ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ 29 ਸਤੰਬਰ ਨੂੰ ਮੁੜ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਏ. ਐੱਨ. ਟੀ. ਐੱਫ. ਨੂੰ 24 ਸਤੰਬਰ ਦੀ ਰਾਤ ਰਾਜਜੀਤ ਸਿੰਘ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਸੀ । ਸਾਲ 2023 ਵਿਚ ਥਾਣਾ ਐਸ. ਟੀ. ਐਫ. ਵਲੋਂ ਦਰਜ ਇਸ ਮਾਮਲੇ ਵਿਚ ਪੁਲਿਸ ਵਲੋਂ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ। ਰਿਮਾਂਡ ਦੌਰਾਨ ਜਾਂਚ ਟੀਮ ਵਲੋਂ ਮਾਮਲੇ ਨਾਲ ਸੰਬੰਧਿਤ ਪੁੱਛਗਿੱਛ ਕੀਤੀ ਗਈ। ਹੁਣ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅੱਜ ਦੀ ਅਦਾਲਤੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੀ.ਪੀ.ਐੱਸ.ਸੀ. ਵਲੋਂ ਹਾਰਟੀਕਲਚਰ ਡਿਵੈਲਪਮੈਂਟ ਅਫ਼ਸਰ ਦੇ 101 ਅਹੁਦਿਆਂ ਦਾ ਅੰਤਿਮ ਨਤੀਜਾ ਜਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਗਲਤ ਤੇ ਵਧ ਕੇ ਆਏ ਬਿਲਾਂ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ’ਤੇ ਲਗਾਈ ਰੋਕ
Ad Position 24