ਪੀ.ਪੀ.ਐੱਸ.ਸੀ. ਵਲੋਂ ਹਾਰਟੀਕਲਚਰ ਡਿਵੈਲਪਮੈਂਟ ਅਫ਼ਸਰ ਦੇ 101 ਅਹੁਦਿਆਂ ਦਾ ਅੰਤਿਮ ਨਤੀਜਾ ਜਾਰੀ
ਪਟਿਆਲਾ , 28 ਸਤੰਬਰ ( ਧਰਮਿੰਦਰ ਸਿੰਘ ਸਿੱਧੂ )- ਪੰਜਾਬ ਪਬਲਿਕ ਸਰਵਿਸ ਕਮਿਸ਼ਨ ( ਪੀ . ਪੀ .
ਪਟਿਆਲਾ , 28 ਸਤੰਬਰ ( ਧਰਮਿੰਦਰ ਸਿੰਘ ਸਿੱਧੂ )- ਪੰਜਾਬ ਪਬਲਿਕ ਸਰਵਿਸ ਕਮਿਸ਼ਨ ( ਪੀ . ਪੀ . ਐੱਸ . ਸੀ .) ਵਲੋਂ ਬਾਗਬਾਨੀ ਵਿਭਾਗ , ਪੰਜਾਬ ਵਿਚ ਗਰੁੱਪ - ਏ ਦੇ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਦੇ 101 ਅਹੁਦਿਆਂ ਲਈ ਅੰਤਿਮ ਨਤੀਜਾ ਐਲਾਨ ਦਿੱਤਾ ਗਿਆ ਹੈ । ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 888 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ , ਜਿਨ੍ਹਾਂ ਵਿਚੋਂ 135 ਉਮੀਦਵਾਰਾਂ ਨੂੰ ਇੰਟਰਵਿਊ ਲਈ ਯੋਗ ਪਾਇਆ ਗਿਆ । ਕਮਿਸ਼ਨ ਵਲੋਂ ਇਨ੍ਹਾਂ ਉਮੀਦਵਾਰਾਂ ਦੇ ਇੰਟਰਵਿਊ ਅੱਜ ਮੁਕੰਮਲ ਕੀਤੇ ਗਏ ਤੇ ਇਸ ਤੋਂ ਬਾਅਦ ਉਸੇ ਦਿਨ ਅੰਤਿਮ ਨਤੀਜਾ ਵੀ ਐਲਾਨ ਦਿੱਤਾ ਗਿਆ । ਮਿਲੀ ਜਾਣਕਾਰੀ ਮੁਤਾਬਿਕ ਇਹ ਕਮਿਸ਼ਨ ਦੀ ਪਿਛਲੀ ਪ੍ਰਕਿਰਿਆ ਅਨੁਸਾਰ ਹੀ ਕੀਤਾ ਗਿਆ ਹੈ । ਭਰਤੀ ਪ੍ਰਕਿਰਿਆ ਦੌਰਾਨ ਯੋਗਤਾ , ਪ੍ਰੀਖਿਆ ਤੇ ਇੰਟਰਵਿਊ ਦੇ ਪੜਾਅ ਪੂਰੇ ਕਰਨ ਉਪਰੰਤ ਉਮੀਦਵਾਰਾਂ ਦੀ ਚੋਣ ਕੀਤੀ ਗਈ । ਕਮਿਸ਼ਨ ਅਨੁਸਾਰ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ , ਨਿਰਪੱਖ ਤੇ ਉਦੇਸ਼ਪੂਰਨ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ । 101 ਅਹੁਦਿਆਂ ਲਈ ਅੰਤਿਮ ਨਤੀਜਾ ਇੰਟਰਵਿਊ ਪ੍ਰਕਿਰਿਆ ਦੇ ਮੁਕੰਮਲ ਹੋਣ ਦੇ ਤੁਰੰਤ ਬਾਅਦ ਜਾਰੀ ਹੋਣ ਨਾਲ ਭਰਤੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕੀਤੀ ਗਈ ਹੈ । ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਸੰਬੰਧੀ ਅਗਲੀ ਕਾਰਵਾਈ ਸੰਬੰਧਿਤ ਵਿਭਾਗ ਵਲੋਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ ।