ਕਾਂਗਰਸ ਪਾਰਟੀ ਜੋ ਜ਼ਿੰਮੇੇਵਾਰੀ ਦੇਵੇਗੀ, ਨਿਭਾਵਾਂਗੇ-ਵਿਜੈਇੰਦਰ ਸਿੰਗਲਾ
ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਵਿਚ ਸੂਬਾ ਪ੍ਰਧਾਨ ਤੋਂ ਸਾਬਕਾ ਹੋ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਰਲੀਆਂ ਮਿਲੀਆਂ ਪ੍ਰਤੀਕਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ । ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਾਂਗਰਸ ਪ੍ਰਧਾਨ ਬਣਨ ਸੰਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਮੀਡੀਆ ਵਿਚ ਹੀ ਇਹ ਸਭ ਸੁਣਿਆ ਹੈ ਤੇ ਇਸ ਸੰਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।
ਮ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੈਇੰਦਰ ਸਿੰਗਲਾ । ਅਜੀਤ ਤਸਵੀਰ
02-10-2026
ਪਟਿਆਲਾ, 1 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਵਿਚ ਸੂਬਾ ਪ੍ਰਧਾਨ ਤੋਂ ਸਾਬਕਾ ਹੋ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਰਲੀਆਂ ਮਿਲੀਆਂ ਪ੍ਰਤੀਕਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ । ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਾਂਗਰਸ ਪ੍ਰਧਾਨ ਬਣਨ ਸੰਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਮੀਡੀਆ ਵਿਚ ਹੀ ਇਹ ਸਭ ਸੁਣਿਆ ਹੈ ਤੇ ਇਸ ਸੰਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਮੇਰੇ ਜਾਂ ਕਿਸੇ ਵੀ ਕਾਂਗਰਸੀ ਆਗੂ ਨੂੰ ਜਿੰਮੇਵਾਰੀ ਦੇਵੇਗੀ ਤਾਂ ਸਾਰਿਆਂ ਦੀ ਪਹਿਲ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਹੋਵੇਗੀ। ਉਨ੍ਹਾਂ ਹਾਲ ਹੀ ਵਿਚ ਅਮਿੱਤ ਸ਼ਾਹ ਦੇ ਬਿਆਨ ਕਿ ਸੂਬੇ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ ਸੂਬੇ ਨੂੰ ਨਸ਼ਾ ਮੁਕਤ ਕਰਾਂਗੇ । ਉਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਅਕਾਲੀ ਭਾਜਪਾ ਦੇ ਗੱਠਜੋੜ ਦੀ ਡਬਲ ਇੰਜਣ ਸਰਕਾਰ ਦਾ ਦੌਰ 2007 ਤੋਂ 2017 ਤੱਕ ਵੀ ਰਿਹਾ ਸੀ ਜਦੋਂ ਸਭ ਤੋਂ ਵੱਧ ਚਿੱਟੇ ਦਾ ਬੋਲ ਬਾਲਾ ਰਿਹਾ । ਹੋਰ ਤਾਂ ਹੋਰ 2014 ਵਿਚ ਕੇਂਦਰ ਵਿਚ ਵੀ ਭਾਜਪਾ ਸਰਕਾਰ ਸੀ ਉਸ ਵੇਲੇ ਬਣਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ।