01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਤਿਉਹਾਰੀ ਸੀਜ਼ਨ ’ਚ ਮਿਲਾਵਟੀ ਖ਼ੁਰਾਕ ਦਾ ਬਾਜ਼ਾਰ ਗਰਮ ਵੀਰਪਾਲ ਸਿੰਘ

ਬਠਿੰਡਾ, 1 ਅਕਤੂਬਰ- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧਣ ਨਾਲ ਬਾਜ਼ਾਰ ਵਿਚ ਮਿਲਾਵਟੀ ਤੇ ਗੈਰ-ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਦਾ ਖ਼ਤਰਾ ਵੀ ਵਧਦਾ ਦਿਖਾਈ ਦੇ ਰਿਹਾ ਹੈ । ਦੇਸੀ ਘਿਓ, ਖੋਆ, ਪਨੀਰ, ਦੁੱਧ ਤੋਂ ਬਣੀਆਂ ਵਸਤਾਂ, ਮਠਿਆਈਆਂ ਅਤੇ ਖਾਣ ਵਾਲੇ ਤੇਲਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਭਰ ਦੇ ਫੂਡ ਸੇਫ਼ਟੀ ਵਿਭਾਗਾਂ ਵਲੋਂ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ ।

Ad Position 21
No active advertisement
ਅਜੀਤ ਡੈਸਕ 02-10-2026
ਬਠਿੰਡਾ, 1 ਅਕਤੂਬਰ- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧਣ ਨਾਲ ਬਾਜ਼ਾਰ ਵਿਚ ਮਿਲਾਵਟੀ ਤੇ ਗੈਰ-ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਦਾ ਖ਼ਤਰਾ ਵੀ ਵਧਦਾ ਦਿਖਾਈ ਦੇ ਰਿਹਾ ਹੈ । ਦੇਸੀ ਘਿਓ, ਖੋਆ, ਪਨੀਰ, ਦੁੱਧ ਤੋਂ ਬਣੀਆਂ ਵਸਤਾਂ, ਮਠਿਆਈਆਂ ਅਤੇ ਖਾਣ ਵਾਲੇ ਤੇਲਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਭਰ ਦੇ ਫੂਡ ਸੇਫ਼ਟੀ ਵਿਭਾਗਾਂ ਵਲੋਂ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ । ਪੰਜਾਬ ਵਿਚ ਫੂਡ ਸੇਫ਼ਟੀ ਟੀਮਾਂ ਵਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾਂਚ ਤੇ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ । ਲੰਘੇ ਦਿਨੀਂ ਫ਼ਰੀਦਕੋਟ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਦੇਸੀ ਘਿਓ ਦੇ ਨਮੂਨਿਆਂ ਅਤੇ ਸ਼ੱਕੀ ਉਤਪਾਦਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ। ਖਾਧ ਸੁਰੱਖਿਆ ਨੂੰ ਲੈ ਕੇ ਸਰਕਾਰੀ ਅੰਕੜੇ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੇ ਹਨ । ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2024-25 ਦੌਰਾਨ ਪੰਜਾਬ ਵਿਚ 6,041 ਖਾਧ ਸੈਂਪਲਾਂ ਦੀ ਜਾਂਚ ਕੀਤੀ ਗਈ । ਇਨ੍ਹਾਂ ਵਿਚੋਂ 929 ਸੈਂਪਲ ਗੈਰ-ਮਿਆਰੀ ਪਾਏ ਗਏ । ਇਸ ਦੌਰਾਨ ਪੰਜਾਬ ਵਿਚ 4,131 ਸਿਵਲ ਮਾਮਲਿਆਂ ਵਿਚ ਜੁਰਮਾਨੇ ਅਤੇ 748 ਅਪਰਾਧਿਕ ਮਾਮਲਿਆਂ ਵਿਚ ਕਾਰਵਾਈ/ਦੋਸ਼ ਦਰਜ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ । ਕੇਂਦਰ ਸਰਕਾਰ ਮੁਤਾਬਿਕ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਭਰ ਵਿਚ 5.18 ਲੱਖ ਤੋਂ ਵੱਧ ਖਾਧ ਸੈਂਪਲਾਂ ਦੀ ਜਾਂਚ ਕੀਤੀ ਗਈ । ਇਸੇ ਸਮੇਂ ਦੌਰਾਨ 88,192 ਜੁਰਮਾਨੇ ਲਗਾਏ ਗਏ, ਜਦਕਿ 3,614 ਮਾਮਲਿਆਂ ਵਿਚ ਦੋਸ਼ ਸਾਬਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਖਾਧ ਪਦਾਰਥਾਂ ਦੀ ਮੌਕੇ ’ਤੇ ਜਾਂਚ ਲਈ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 305 ਫੂਡ ਸੇਫ਼ਟੀ ਮੋਬਾਈਲ ਲੈਬਾਂ ਤਾਇਨਾਤ ਕੀਤੀਆਂ ਗਈਆਂ ਹਨ। ਫੂਡ ਸੇਫ਼ਟੀ ਅਧਿਕਾਰੀਆਂ ਅਨੁਸਾਰ ਤਿਉਹਾਰਾਂ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ, ਖੋਆ, ਪਨੀਰ, ਦੇਸੀ ਘਿਓ, ਮਿਠਾਈਆਂ, ਨਮਕੀਨ ਅਤੇ ਖਾਣ ਵਾਲੇ ਤੇਲਾਂ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਇਸ ਵਧੀ ਹੋਈ ਮੰਗ ਦਾ ਗਲਤ ਫ਼ਾਇਦਾ ਚੁੱਕ ਕੇ ਕੁਝ ਲੋਕਾਂ ਵਲੋਂ ਗੈਰ-ਮਿਆਰੀ ਜਾਂ ਮਿਲਾਵਟੀ ਸਮੱਗਰੀ ਨੂੰ ਬਾਜ਼ਾਰ ਵਿਚ ਲਿਆਉਣ ਦੀ ਕੋਸ਼ਿਸ਼ਾਂ ਜਾਰੀ ਹਨ। ਇਸ ਕਾਰਨ ਫੂਡ ਸੇਫ਼ਟੀ ਵਿਭਾਗਾਂ ਵਲੋਂ ਸੈਂਪਲਿੰਗ, ਛਾਪੇਮਾਰੀ ਅਤੇ ਜਾਂਚ ਮੁਹਿੰਮਾਂ ਨੂੰ ਤੇਜ਼ ਕੀਤਾ ਜਾ ਚੁੱਕਾ ਹੈ। ਸਿਹਤ ਮਾਹਿਰਾਂ ਨੇ ਤਿਉਹਾਰਾਂ ਦੌਰਾਨ ਖਪਤਕਾਰਾਂ ਨੂੰ ਖੁੱਲ੍ਹੇ ਤੇਲ, ਘਿਓ, ਖੋਏ ਅਤੇ ਮਿਠਾਈਆਂ ਦੀ ਖ਼ਰੀਦ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐੱਨ.ਪੀ.ਕੇ. ਖਾਦਾਂ ਨੇ ਕਿਸਾਨਾਂ ਦਾ ਬਜਟ ਹਿਲਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਜੋ ਜ਼ਿੰਮੇੇਵਾਰੀ ਦੇਵੇਗੀ, ਨਿਭਾਵਾਂਗੇ-ਵਿਜੈਇੰਦਰ ਸਿੰਗਲਾ
Ad Position 24