01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੁੱਖ ਮੰਤਰੀ ਨਿਵਾਸ ਬਾਹਰ ਆਂਗਣਵਾੜੀ ਵਰਕਰਾਂ ਦੀਆਂ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੁਲਿਸ ਨਾਲ਼ ਤਿੱਖੀਆਂ ਝੜਪਾਂ

ਸੰਗਰੂਰ, 1 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਬੇਹੱਦ ਤਣਾਅਪੂਰਨ ਮਾਹੌਲ ਵਿਚ ਦੇਖਣ ਨੂੰ ਮਿਲ਼ਿਆ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਦੀ ਪੁਲਿਸ ਫੋਰਮ ਨਾਲ਼ ਵਾਰ-ਵਾਰ ਝੜਪਾਂ ਧੱਕਾ ਮੁੱਕੀ ਤੇ ਖਿੱਚਧੂਹ ਦੇਖਣ ਨੂੰ ਮਿਲ਼ੀ ।

Ad Position 21
No active advertisement
ਅਜੀਤ ਡੈਸਕ 02-10-2026
ਸੰਗਰੂਰ, 1 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਬੇਹੱਦ ਤਣਾਅਪੂਰਨ ਮਾਹੌਲ ਵਿਚ ਦੇਖਣ ਨੂੰ ਮਿਲ਼ਿਆ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਦੀ ਪੁਲਿਸ ਫੋਰਮ ਨਾਲ਼ ਵਾਰ-ਵਾਰ ਝੜਪਾਂ ਧੱਕਾ ਮੁੱਕੀ ਤੇ ਖਿੱਚਧੂਹ ਦੇਖਣ ਨੂੰ ਮਿਲ਼ੀ । ਇਸ ਧੱਕਾਮੁੱਕੀ ਦੌਰਾਨ ਕਈ ਆਂਗਣਵਾੜੀ ਮਹਿਲਾ ਵਰਕਰ ਅਤੇ ਮਹਿਲਾ ਪੁਲਿਸ ਕਰਮੀ ਸੜਕ ਉੱਤੇ ਵੀ ਡਿੱਗੇ । ਇੱਕ ਆਂਗਣਵਾੜੀ ਆਗੂ ਕਿਰਨਜੀਤ ਕੌਰ ਮਲੋਟ ਦੇ ਇਸ ਖਿੱਚ ਧੂਹ, ਤਕਰਾਰਬਾਜ਼ੀ ਦੌਰਾਨ ਕੱਪੜੇ ਵੀ ਪਾੜੇ ਗਏ । ਸਵੇਰ ਤੋਂ ਆਂਗਣਵਾੜੀ ਵਰਕਰ ਸੰਗਰੂਰ ਚੰਡੀਗੜ੍ਹ ਮਾਰਗ ਉੱਪਰ ਬਣੇ ਫਲਾਈ ਓਵਰ ਹੇਠਾਂ ਪੰਜਾਬ ਭਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ, ਜਿੱਥੇ ਉਹ ਦੁਪਹਿਰ ਤਿੰਨ ਵਜੇ ਦੇ ਕਰੀਬ ਮੁੱਖ ਮੰਤਰੀ ਨਿਵਾਸ ਪੁੱਜੀਆਂ ਅਤੇ ਜਾਂਦਿਆਂ ਹੀ ਉਨ੍ਹਾਂ ਦੀ ਪੁਲਿਸ ਨਾਲ਼ ਕਈ ਵਾਰ ਤਿੱਖੀਆਂ ਝੜਪਾਂ ਹੋਈਆਂ । ਆਂਗਣਵਾੜੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੀਟਿੰਗ ਲਈ ਸਮਾਂ ਮੰਗਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀਆਂ ਆ ਰਹੀਆਂ ਹਨ ਪਰ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਸਕੂਲਾਂ ਵਿੱਚ ਦਾਖਲ ਕੀਤੇ ਬੱਚੇ ਵਾਪਸ ਕੇਂਦਰਾਂ ਵਿਚ ਭੇਜੇ ਜਾਣ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੰਜ ਸਾਲ ਤੋਂ ਉੱਪਰ ਬੱਚੇ ਹੀ ਦਾਖਲ ਕੀਤੇ ਜਾਣ । ਨਵੀਂ ਸਿੱਖਿਆ ਨੀਤੀ ਤਹਿਤ ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਟ੍ਰੇਨਿੰਗ ਕਰਵਾ ਕੇ ਪ੍ਰੀ ਸਕੂਲ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਆਂਗਣਵਾੜੀ ਹੈਲਪਰ ਨੂੰ ਚੌਥੇ ਦਰਜੇ ਦਾ ਮੁਲਾਜ਼ਮ ਐਲਾਨਿਆ ਜਾਵੇ। ‘ਆਪ’ ਸਰਕਾਰ ਵਲੋਂ ਚੋਣਾਂ ਦੌਰਾਨ ਵਰਕਰ ਅਤੇ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਪੂਰਾ ਕਰਨ ਦੀ ਮੰਗ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿਚ ਆ ਰਿਹਾ ਰਾਸ਼ਨ ਐੱਨ.ਜੀ.ਓ. ਜਾਂ ਪ੍ਰਾਈਵੇਟ ਕੰਪਨੀਆਂ ਦੀ ਜਗ੍ਹਾ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ । ਇਸ ਇਕੱਠ ਨੂੰ ਜਨਰਲ ਸਕੱਤਰ ਬਲਜਿੰਦਰ ਕੌਰ ਉਦੇਨੰਗਲ, ਗੁਰਮੀਤ ਕੌਰ ਬਠਿੰਡਾ, ਸ੍ਰੀਮਤੀ ਸਤਵੰਤ ਕੌਰ ਅਤੇ ਬੀਬੀ ਬਲਵੀਰ ਕੌਰ ਮਾਨਸਾ ਤੋਂ ਇਲਾਵਾ ਇੰਦਰਜੀਤ ਕੌਰ ਲੋਹਾਰਾ, ਕੁਲਵੰਤ ਲੋਹਾਰਾ, ਬਲਵਿੰਦਰ ਦਸੂਹਾ, ਸਤਵੰਤ ਕੌਰ ਭਾਗਪੁਰ, ਬੇਅੰਤ ਕੌਰ, ਸਿਮਰਪਾਲ ਕੌਰ, ਦਲਜੀਤ ਕੌਰ ਬਰਨਾਲਾ, ਗੁਰਮੀਤ ਕੌਰ ਫਰੀਦਕੋਟ, ਦਲਜਿੰਦਰ ਕੌਰ ਅੰਮ੍ਰਿਤਸਰ, ਸਿੰਦਰਪਾਲ ਕੌਰ ਮੁਕਤਸਰ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਕੈਰੋਂ ਦੀਆਂ ਵਿਕਾਸ ਮੁਖੀ ਨੀਤੀਆਂ ਨੇ ਪੰਜਾਬ ਨੂੰ ਦਿੱਤੀ ਨਵੀਂ ਦਿਸ਼ਾ-ਪ੍ਰਤਾਪ ਸਿੰਘ ਬਾਜਵਾ ਸੰਦੀਪ ਕੁਮਾਰ... ਅਗਲੀ ਖ਼ਬਰ 1,499 ਦੇ ‘ਜੀਓਭਾਰਤ 4 G ’ ਫੋਨ ’ਤੇ 6 ਮਹੀਨੇ ਦਾ ਰਿਚਾਰਜ ਮੁਫ਼ਤ
Ad Position 24