02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਥੇਦਾਰ ਨਾਲ 9 ਅਕਤੂਬਰ ਨੂੰ ਸਬੂਤਾਂ ਸਮੇਤ ਕਰਾਂਗੀ ਸੰਪਰਕ-ਰੂਪ ਕੌਰ ਸੰਧੂ

ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁਝ ਦਿਨ ਪਹਿਲਾਂ ਪਾਰਟੀ ਤੋਂ ਬਰਖ਼ਾਸਤ ਕੀਤੀ ਗਈ ਮਹਿਲਾ ਆਗੂ ਬੀਬਾ ਰੂਪ ਕੌਰ ਸੰਧੂ ਨੇ ਅੱਜ ਮੁੜ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਜੋ ਵੀ ਮੇਰੇ ਕੋਲ ਹੈ, ਮੈਂ ਸਬੂਤਾਂ ਸਮੇਤ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ 9 ਅਕਤੂਬਰ ਨੂੰ ਸੰਪਰਕ ਕਰਾਂਗੀ। ਬੀਬੀ ਸੰਧੂ ਨੇ ਕਿਹਾ ਕਿ ਉਸ ਤੋਂ ਬਾਅਦ ਜਥੇਦਾਰ ਜੋ ਵੀ ਫੈਸਲਾ ਦੇਣਗੇ, ਫਿਰ ਮੈਂ ਲੋਕਾਂ ਦੀ ਕਚਹਿਰੀ ਵਿਚ ਵੀ ਰੱਖ ਦਿਆਂਗੀ।

Ad Position 21
No active advertisement
ਬੀਬਾ ਰੂਪ ਕੌਰ ਸੰਧੂ ਦੀ ਵੀਡੀਓ ਵਿਚ ਲਈ ਗਈ ਤਸਵੀਰ। ਅਜੀਤ ਤਸਵੀਰ 03-10-2026
ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁਝ ਦਿਨ ਪਹਿਲਾਂ ਪਾਰਟੀ ਤੋਂ ਬਰਖ਼ਾਸਤ ਕੀਤੀ ਗਈ ਮਹਿਲਾ ਆਗੂ ਬੀਬਾ ਰੂਪ ਕੌਰ ਸੰਧੂ ਨੇ ਅੱਜ ਮੁੜ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਜੋ ਵੀ ਮੇਰੇ ਕੋਲ ਹੈ, ਮੈਂ ਸਬੂਤਾਂ ਸਮੇਤ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ 9 ਅਕਤੂਬਰ ਨੂੰ ਸੰਪਰਕ ਕਰਾਂਗੀ। ਬੀਬੀ ਸੰਧੂ ਨੇ ਕਿਹਾ ਕਿ ਉਸ ਤੋਂ ਬਾਅਦ ਜਥੇਦਾਰ ਜੋ ਵੀ ਫੈਸਲਾ ਦੇਣਗੇ, ਫਿਰ ਮੈਂ ਲੋਕਾਂ ਦੀ ਕਚਹਿਰੀ ਵਿਚ ਵੀ ਰੱਖ ਦਿਆਂਗੀ। ਉਸ ਨੇ ਕਿਹਾ ਕਿ ਜੇ ਪੀੜ੍ਹਤ ਬੀਬੀ ਖੁਦ ਪੇਸ਼ ਹੋਣਾ ਚਾਹੇਗੀ ਤਾਂ ਮੈਂ ਉਸ ਨੂੰ ਵੀ ਨਾਲ ਲੈ ਕੇ ਜਥੇਦਾਰ ਕੋਲ ਜਾਵਾਂਗੀ। ਉਸ ਨੇ ਕਿਹਾ ਕਿ ਮੇਰੇ ਵਲੋਂ ਲਗਾਤਾਰ ਜਥੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸ਼ਾਇਦ ਉਨ੍ਹਾਂ ਦੇ ਰੁਝੇਵਿਆਂ ਕਾਰਨ ਸੰਪਰਕ ਨਹੀਂ ਹੋ ਸਕਿਆ। ਉਸ ਨੇ ਆਈ.ਟੀ. ਵਿੰਗ ’ਤੇ ਆਪਣੀ ਕਿਰਦਾਰਕੁਸ਼ੀ ਕਰਨ ਦਾ ਦੋਸ਼ ਲਾਉਂਦਿਆਂ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿਹੜੀ ਆਡੀਓ ਜਨਤਕ ਹੋਈ ਹੈ, ਅੱਜ ਉਹ ਆਈ.ਟੀ. ਵਿੰਗ ਕਿੱਥੇ ਮੂੰਹ ਲੁਕਾ ਕੇ ਬੈਠਾ ਹੈ। ਉਸ ਨੇ ਕਿਹਾ ਕਿ ਅਜੇ ਤਾਂ ਸਿਰਫ ਆਡੀਓ ਹੀ ਜਨਤਕ ਹੋਈਆਂ ਹਨ, ਜੋ ਕੁਝ ਮੇਰੇ ਕੋਲ ਵੀਡੀਓਜ਼ ਵਿਚ ਮੌਜੂਦ ਸਬੂਤ ਹੈ, ਮੈਂ ਜਲਦ ਹੀ ਲੋਕਾਂ ਦੀ ਕਚਹਿਰੀ ਵਿਚ ਰੱਖਾਂਗੀ।
Ad Position 22
No active advertisement
ਪਿਛਲੀ ਖ਼ਬਰ ‘ ਬੰਦੀ ਸਿੰਘ ਰਿਹਾਈ ਮਾਰਚ ’ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਵਾਨਾ ਅਗਲੀ ਖ਼ਬਰ ਪੰਜਾਬ ਭਾਜਪਾ ਦੀ ਦੋ ਰੋਜ਼ਾ ਸੰਗਠਨਾਤਮਕ ਬੈਠਕ ਦਾ ਦੂਜਾ ਤੇ ਆਖਰੀ ਦਿਨ
Ad Position 24