02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਰਹੱਦ ਪਾਰ ਤੋਂ ਚਲ ਰਹੇ ‘ ਚਿੱਟਾ ’ ਤੇ ਹਥਿਆਰ ਤਸਕਰੀ ਗਰੋਹ ਪਰਦਾਫਾਸ਼ -4 ਗ੍ਰਿਫਤਾਰ

ਅੰਮ੍ਰਿਤਸਰ, ਅਟਾਰੀ, 2 ਅਕਤੂਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਅਟਾਰੀ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਾਲੇ 2 ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ 10 ਕਿੱਲੋ ਹੈਰੋਇਨ ਅਤੇ 10 ਨਾਜਾਇਜ਼ ਅਤਿ ਆਧੁਨਿਕ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਪਾਕਿਸਤਾਨ ਤੇ ਮੱਧ ਪੂਰਬ ਦੇਸ਼ਾਂ ’ਚ ਬੈਠ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ’ਚ ਸਨ ਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਪਾਕਿ ਤੋਂ ‘ਚਿੱਟਾ’ (ਹੈਰੋਇਨ) ਤੇ ਹਥਿਆਰਾਂ ਦੀਆਂ ਖੇਪਾਂ ਡਰੋਨ ਰਾਹੀਂ ਮੰਗਵਾ ਰਹੇ ਸਨ।

Ad Position 21
No active advertisement
ਪਾਕਿ ਤੋਂ ਪੁੱਜੀ ਹਥਿਆਰਾਂ ਤੇ ਹੈਰੋਇਨ ਖੇਪਾਂ ਦੀ ਬਰਾਮਦਗੀ ਦਾ ਖੁਲਾਸਾ ਕਰਦੇ ਹੋਏ ਆਈ.ਜੀ.ਪੀ. ਸਰਹੱਦੀ ਜ਼ੋਨ ਗੁਰਪ੍ਰੀਤ ਸਿੰਘ ਭੁੱਲਰ, ਨਾਲ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ , ਐੱਸ.ਪੀ. ਰਮਨਪ੍ਰੀਤ ਸਿੰਘ ਤੇ ਹੋਰ । ਤਸਵੀਰ : ਨਿਰਮਲ ਸਟੂਡੀਓ 03-10-2026
ਅੰਮ੍ਰਿਤਸਰ, ਅਟਾਰੀ, 2 ਅਕਤੂਬਰ (ਰੇਸ਼ਮ ਸਿੰਘ, ਗੁਰਦੀਪ ਸਿੰਘ ਅਟਾਰੀ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਾਲੇ 2 ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ 10 ਕਿੱਲੋ ਹੈਰੋਇਨ ਅਤੇ 10 ਨਾਜਾਇਜ਼ ਅਤਿ ਆਧੁਨਿਕ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਪਾਕਿਸਤਾਨ ਤੇ ਮੱਧ ਪੂਰਬ ਦੇਸ਼ਾਂ ’ਚ ਬੈਠ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ’ਚ ਸਨ ਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਪਾਕਿ ਤੋਂ ‘ਚਿੱਟਾ’ (ਹੈਰੋਇਨ) ਤੇ ਹਥਿਆਰਾਂ ਦੀਆਂ ਖੇਪਾਂ ਡਰੋਨ ਰਾਹੀਂ ਮੰਗਵਾ ਰਹੇ ਸਨ। ਅੱਜ ਇਥੇ ਪੁਲਿਸ ਲਾਈਨ ਦਬੁਰਜੀ ਵਿਖੇ ਗੱਲਬਾਤ ਕਰਦਿਆਂ ਆਈ.ਜੀ.ਪੀ. ਸਰਹੱਦੀ ਜ਼ੋਨ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਜਨਪ੍ਰੀਤ ਸਿੰਘ ਵਾਸੀ ਗੱਲੂਵਾਲ, ਵਿਜੇ ਵਾਸੀ ਰਾਜਾਤਾਲ ਕਾਲੋਨੀ ਘਰਿੰਡਾ, ਪਾਰਸਦੀਪ ਸਿੰਘ ਉਰਫ਼ ਬਿੱਲਾ ਵਾਸੀ ਮਾਹਲ ਅਤੇ ਗੁਰਮੁਖ ਸਿੰਘ ਉਰਫ਼ ਬੋਦੀ ਵਾਸੀ ਕਾਹਨਗੜ੍ਹ, ਅਟਾਰੀ ਸਾਰੇ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਤਾਰ ਕਥਿਤ ਤੌਰ ’ਤੇ ਵਿਦੇਸ਼ ਬੈਠੇ ਤਸਕਰਾਂ ਨਾਲ ਜੁੜੇ ਹੋਏ ਹਨ, ਜੋ ਨਾਜਾਇਜ਼ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਸਨ। ਭੁੱਲਰ ਨੇ ਦੱਸਿਆ ਕਿ ਪਹਿਲੇ ਆਪ੍ਰੇਸ਼ਨ ਦੌਰਾਨ ਠੋਸ ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੀ ਪੁਲਿਸ ਨੇ ਰਾਜਨਪ੍ਰੀਤ ਸਿੰਘ ਅਤੇ ਵਿਜੇ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਨਾਜਾਇਜ਼ ਪਿਸਤੌਲ ਬਰਾਮਦ ਕੀਤੇ। ਦੂਜੇ ਆਪ੍ਰੇਸ਼ਨ ਵਿਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਬਾਰੇ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ’ਤੇ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪਾਰਸਦੀਪ ਸਿੰਘ ਉਰਫ਼ ਬਿੱਲਾ ਤੇ ਗੁਰਮੁਖ ਸਿੰਘ ਉਰਫ਼ ਬੋਦੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਇਸ ਸੰਬੰਧੀ ਪੁਲਿਸ ਵਲੋਂ 2 ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਤੇ ਐੱਸ.ਪੀ. ਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਤੇਜ ਪੰਨੂ ਨੇ ਵਲਟੋਹਾ ਅਤੇ ਬਹਿਰੀਨ ਵਾਲੀ ਬੀਬੀ ਦੀ ਆਡੀਓ ਕਲਿੱਪ ਕੀਤੀ ਜਾਰੀ ਅਗਲੀ ਖ਼ਬਰ ਇੰਸਪੈਕਟਰ ਸੁਨੀਤਾ ਬਾਵਾ ਬਰਖ਼ਾਸਤ
Ad Position 24