04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਅੰਮ੍ਰਿਤਸਰ ’ਚ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਸ਼ੋਸਲ ਮੀਡੀਆ ਇਨਫਲੂਏਂਸਰ ਤੇ ਮੇਕਅੱਪ ਆਰਟਿਸਟ ਤੇ ਫਿਲਮੀ ਅਦਾਕਾਰ ਮੈਡ ਸੰਧੂ ਦੀ ਅੰਮ੍ਰਿਤਸਰ ’ਚ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਉਨ੍ਹਾਂ ਨੂੰ ਇਥੇ ਸ਼ਹਿਰੀ ਖੇਤਰ ਲੋਹਾਰਕਾ ਰੋਡ ਵਿਖੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਸ਼ੋਸਲ ਮੀਡੀਆ ਇਨਫਲੂਏਂਸਰ ਤੇ ਮੇਕਅੱਪ ਆਰਟਿਸਟ ਤੇ ਫਿਲਮੀ ਅਦਾਕਾਰ ਮੈਡ ਸੰਧੂ ਦੀ ਅੰਮ੍ਰਿਤਸਰ ’ਚ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਉਨ੍ਹਾਂ ਨੂੰ ਇਥੇ ਸ਼ਹਿਰੀ ਖੇਤਰ ਲੋਹਾਰਕਾ ਰੋਡ ਵਿਖੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ , ਏ.ਡੀ.ਸੀ.ਪੀ.-2 ਸ੍ਰੀਰੀਵਨੇਲਾ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਚਰਚਿਤ ਮੈਡ ਸੰਧੂ (ਮਧੂ ਸੂਦਨ ਸੰਧੂ) ਇਥੇ ਡਰੀਮ ਸਿਟੀ ਦਾ ਰਹਿਣ ਵਾਲਾ ਜਿਸਦੇ ਪਿਤਾ ਸੇਵਾ ਮੁਕਤ ਪੁਲਿਸ ਅਧਿਕਾਰੀ ਸਨ । ਮੈਡ ਸੰਧੂ ਆਪਣੇ ਸ਼ੋਸਲ ਮੀਡੀਆ ’ਤੇ ਪਾਏ ਜਾਂਦੇ ਕੰਟੇਟ ਕਾਰਨ ਹਮੇਸ਼ਾਂ ਚਰਚਾ ’ਚ ਰਹਿੰਦਾ ਸੀ। ਉਹ ਪੰਜਾਬੀ ਫ਼ਿਲਮਾਂ ’ਚ ਵੀ ਕਾਮੇਡੀ ਕਲਾਕਾਰ ਵਜੋਂ ਕੰਮ ਕਰ ਚੁੰਕੇ ਹੈ। ਉਨ੍ਹਾਂ ਦੇ ਕਥਿਤ ਇਤਰਾਜਯੋਗ ਕੰਟੈਟ ਕਾਰਨ ਉਨ੍ਹਾਂ ਨੂੰ ਬੀਤੇ ਸਮੇਂ ’ਚ ਧਮਕੀਆਂ ਵੀ ਮਿਲੀਆਂ ਸਨ। ਏ.ਡੀ.ਸੀ.ਪੀ.-2 ਸ੍ਰੀ ਸਰੀਵਨੇਲਾ ਨੇ ਦੱਸਿਆ ਕਿ ਮੈਡ ਸੰਧੂ ਨੇ ਕੁਝ ਸਮਾਂ ਪਹਿਲਾਂ ਨਵੀਂ ਕਾਰ ਖ਼ਰੀਦੀ ਸੀ ਜਿਸ ਨੂੂੰ ਧੁਆਉਣ ਲਈ ਉਹ ਲੁਹਾਰਕਾ ਰੋਡ ਵਿਖੇ ਵਾਸ਼ਿੰਗ ਸੈਂਟਰ ਵਿਖੇ ਗਿਆ ਸੀ, ਜਦੋਂ ਕਿ ਸਵਾ ਛੇ ਵਜੇ 2 ਅਣਪਛਾਤੇ ਨੌਜਵਾਨ ਆਏ ਜਿਨ੍ਹਾ ਮੈਡ ਸੰਧੂ ’ਤੇ ਗੋਲੀਆਂ ਚਲਾ ਦਿੱਤੀਆਂ । ਜ਼ਖ਼ਮੀ ਹੋਏ ਮੈਡ ਸੰਧੂ ਨੂੰ ਫੋਰਟਿਸ ਐਸਕਾਰਟ ਹਸਪਤਾਲ ਲਿਜਾਇਆ, ਜਿਥੇ ਉਸ ਦੀ ਮੌਤ ਹੋ ਗਈ।
ਹੱਤਿਆ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਨੇ ਲਈ
ਮੈਡ ਸੰਧੂ ਦੀ ਹੱਤਿਆ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਵਿਦੇਸ਼ ਬੈਠੇ ਗੋਲਡੀ ਢਿੱਲੋਂ ਵਲੋਂ ਲਈ ਗਈ ਹੈ। ਹਾਲਾਂਕਿ ਇਸਦੀ ਪੁਲਿਸ ਵਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ । ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਿਰਫ ਕਤਲ ਦਾ ਮਾਮਲਾ ਨਹੀਂ ਬਲਕਿ ਵਿਗੜ ਚੁੱਕੀ ਅਮਨ ਕਾਨੂੰਨ ਤੇ ਵਿਵਸਥਾ ਦਾ ਮਾਮਲਾ ਹੈ । ਉਨ੍ਹਾਂ ਕਿਹਾ ਕਿ ਮੈਡ ਸੰਧੂ ਨੂੰ ਕਾਫੀ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ । ਪਾਈ ਗਈ ਪੋਸਟ ’ਚ ਵਿਦੇਸ਼ ਬੈਠੇ ਗੋਲਡੀ ਢਿੱਲੋਂ ਨੇ ਕਿਹਾ ਕਿ ਰਣਜੀਤ ਐਵੀਨਿਊ ’ਚ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਇਹ ਸਾਡੀ ਜਨਰੇਸ਼ਨ ਖਰਾਬ ਕਰ ਰਿਹਾ ਹੈ । ਬਾਕੀ ਜਿਹੜਾ ਇਸ ਵਾਂਗੂੰ ਗੰਦ ਪਾਉਣਗੇ ਜਾਂ ਪਰਮੋਟ ਕਰਨਗੇ ਤੇ ਜਿਹੜੇ ਸਕੂਲ ਇਸਨੂੰ ਚੀਫ ਗੈਸਟ ਬੁਲਾਉਂਦੇ ਹਨ ਉਨ੍ਹਾਂ ਲਈ ਵੀ ਤਾੜਨਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਤੇ ਬਹਿਰੀਨ ਵਾਲੀ ਬੀਬੀ ਵਲੋਂ ਲਾਏ ਜਾ ਰਹੇ ਦੋਸ਼ਾਂ ਦੀ ਜੱਜ ਤੋਂ ਕਰਵਾਈ ਜਾਵੇ ਸਮਾਂਬੱਧ ਜਾਂਚ-ਵਲਟੋਹਾ ਅਗਲੀ ਖ਼ਬਰ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24