04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰੂਪ ਕੌਰ ਸੰਧੂ ਨੇ ਵਲਟੋਹਾ ਦੀ ਇਕ ਹੋਰ ‘ ਕਾਲ ਰਿਕਾਰਡਿੰਗ ’ ਕੀਤੀ ਜਨਤਕ

ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)-ਬਹਿਰੀਨ ਵਾਲੀ ਬੀਬੀ ਦੇ ਵਿਵਾਦ ਮਾਮਲੇ ਵਿਚ ਸਾਬਕਾ ਮਹਿਲਾ ਅਕਾਲੀ ਆਗੂ ਰੂਪ ਕੌਰ ਸੰਧੂ ਨੇ ਅੱਜ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਬਹਿਰੀਨ ਵਾਲੀ ਬੀਬੀ ਨਾਲ ਇਕ ਹੋਰ ਕਥਿਤ ਕਾਲ ਰਿਕਾਰਡਿੰਗ ਜਨਤਕ ਕਰਦਿਆਂ ਉਨ੍ਹਾਂ ’ਤੇ ਕਈ ਦੋਸ਼ ਲਾਏ । ਅੱਜ ਸ਼ਾਮ ਉਕਤ ਕਥਿਤ ਕਾਲ ਰਿਕਾਰਡਿੰਗ ਜਨਤਕ ਕਰਦਿਆਂ ਰੂਪ ਕੌਰ ਸੰਧੂ ਨੇ ਵਲਟੋਹਾ ’ਤੇ ਦੋਸ਼ ਲਾਇਆ ਕਿ ਤੁਸੀਂ ਇਕ ਤਰ੍ਹਾਂ ਨਾਲ ਮੇਰੀ ਕਿਰਦਾਰਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਉਸਦਾ ਮੈਂ ਤੁਹਾਨੂੰ ਅੱਜ ਜਵਾਬ ਦੇਵਾਂਗੀ ।

Ad Position 21
No active advertisement
ਬੀਬੀ ਰੂਪ ਕੌਰ ਸੰਧੂ 04-10-2026
ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)-ਬਹਿਰੀਨ ਵਾਲੀ ਬੀਬੀ ਦੇ ਵਿਵਾਦ ਮਾਮਲੇ ਵਿਚ ਸਾਬਕਾ ਮਹਿਲਾ ਅਕਾਲੀ ਆਗੂ ਰੂਪ ਕੌਰ ਸੰਧੂ ਨੇ ਅੱਜ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਬਹਿਰੀਨ ਵਾਲੀ ਬੀਬੀ ਨਾਲ ਇਕ ਹੋਰ ਕਥਿਤ ਕਾਲ ਰਿਕਾਰਡਿੰਗ ਜਨਤਕ ਕਰਦਿਆਂ ਉਨ੍ਹਾਂ ’ਤੇ ਕਈ ਦੋਸ਼ ਲਾਏ । ਅੱਜ ਸ਼ਾਮ ਉਕਤ ਕਥਿਤ ਕਾਲ ਰਿਕਾਰਡਿੰਗ ਜਨਤਕ ਕਰਦਿਆਂ ਰੂਪ ਕੌਰ ਸੰਧੂ ਨੇ ਵਲਟੋਹਾ ’ਤੇ ਦੋਸ਼ ਲਾਇਆ ਕਿ ਤੁਸੀਂ ਇਕ ਤਰ੍ਹਾਂ ਨਾਲ ਮੇਰੀ ਕਿਰਦਾਰਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਉਸਦਾ ਮੈਂ ਤੁਹਾਨੂੰ ਅੱਜ ਜਵਾਬ ਦੇਵਾਂਗੀ । ਉਸ ਵਲੋਂ ਜਾਰੀ ਨਵੀਂ ਫੋਨ ਕਾਲ ਰਿਕਾਰਡਿੰਗ ਵਿਚ ਬਹਿਰੀਨ ਵਾਲੀ ਬੀਬੀ ਨੇ ਦੋਸ਼ ਲਾਇਆ ਕਿ ਸਰਬਜੀਤ ਸਿੰਘ ਝਿੰਜਰ ਤੇ ਵਿਰਸਾ ਸਿੰਘ ਵਲਟੋਹਾ ਨੇ ਮੈਨੂੰ ਕਥਿਤ ਤੌਰ ’ਤੇ ਕਿਹਾ ਸੀ ਕਿ ਸਾਡੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋ ਗਈ ਹੈ ਤੁਸੀਂ ਪੰਜਾਬ ਆ ਜਾਉ । ਮੈਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਕੇਸ ਵਿਚ ਸੱਚਾਈ ਦੱਸਣ ਲਈ ਬੁਲਾਇਆ ਸੀ । ਉਸਨੇ (ਬਹਿਰੀਨ ਵਾਲੀ ਬੀਬੀ) ਕਾਲ ਰਿਕਾਰਡਿੰਗ ਵਿਚ ਕਿਹਾ ਕਿ ਮੈਂ 17 ਨਵੰਬਰ 2025 ਨੂੰ ਏਅਰਪੋਰਟ ’ਤੇ ਉਤਰੀ ਸੀ ਤੇ ਉਸ ਤੋਂ ਬਾਅਦ ਮੇਰੇ ’ਤੇ ਕੇਸ ਪੈ ਗਿਆ ਤੇ 20 ਨਵੰਬਰ ਨੂੰ ਮੈਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਤੇ 28 ਨਵੰਬਰ ਨੂੰ ਮੇਰੀ ਜ਼ਮਾਨਤ ਹੋਈ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਕੀ ਹੋਣਾ ਹੈ । ਉਸ ਨੇ ਦਾਅਵਾ ਕੀਤਾ ਕਿ ਮੈਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪੀ.ਏ . ਨੂੰ ਵੀ ਮਿਲੀ। ਪਰ ਸ: ਬਾਦਲ ਨੇ ਪੀ. ਏ. ਅਵਤਾਰ ਸਿੰਘ ਦੀ ਡਿਊਟੀ ਲਗਾਈ ਸੀ ਕਿ ਬੀਬੀ ਨੂੰ ਸਾਰੀਆਂ ਸਹੂਲਤਾਂ ਦਿਓ । ਉਸ ਨੇ ਦਾਅਵਾ ਕੀਤਾ ਕਿ ਇਕ ਦੋ ਵਾਰ ਮੈਂ ਝਿੰਜਰ ਤੇ ਵਲਟੋਹਾ ਨੂੰ ਵੀ ਮਿਲੀ ਸੀ । ਉਸ ਨੇ ਕਿਹਾ ਕਿ ਮੈਨੂੰ ਦੋ ਟਿਕਟਾਂ ਭੇਜੀਆਂ ਗਈਆਂ ਸਨ ਤੇ ਮੈਂ ਹਰਪ੍ਰੀਤ ਸਿੰਘ ਦੇ ਕੇਸ ਵਿਚ ਸੱਚ ਕਹਿਣ ਵਾਸਤੇ ਆਈ ਸੀ । ਉਨ੍ਹਾਂ ਕਿਹਾ ਕਿ ਇਨ੍ਹਾਂ ਨੇ 50 ਲੱਖ ਰੁਪਏ ਤੇ ਗੱਡੀਆਂ ਤੇ ਸੁਰੱਖਿਆ ਦੇਣ ਦਾ ਵੀ ਕਿਹਾ ਸੀ । ਇਸੇ ਦੌਰਾਨ ਅੱਜ ਵਲਟੋਹਾ ਵਲੋਂ ਕੀਤੀ ਪ੍ਰੈੱਸ ਕਾਨਫੰਰਸ ਤੋਂ ਖ਼ਫ਼ਾ ਬੀਬੀ ਸੰਧੂ ਨੇ ਕਿਹਾ ਕਿ ਮੈਂ ਤਾਂ ਅੱਜ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ, ਸਰਬਜੀਤ ਸਿੰਘ ਝਿੰਜਰ ਅਤੇ ਕਿਸੇ ਵੀ ਅਕਾਲੀ ਦਲ ਦੇ ਲੀਡਰ ਦਾ ਨਾਮ ਨਹੀਂ ਸੀ ਲਿਆ । ਉਨ੍ਹਾਂ ਸਵਾਲ ਕੀਤਾ ਕਿ ਤੁਹਾਡੇ ਕਹਿਣ ਅਨੁਸਾਰ ਜੇਕਰ ਬੀਬੀ ਕਿਰਦਾਰ ਦੀ ਮਾੜੀ ਸੀ ਤਾਂ ਫਿਰ ਤੁਸੀਂ ਇਸ ਬੀਬੀ ਦੇ ਸੰਪਰਕ ’ਚ ਕਿਉਂ ਰਹੇ ਤੇ ਤੁਸੀਂ ਉਸਦੇ ਕਿਉਂ ਫੋਨ ਚੁੱਕ ਰਹੇ ਸੀ । ਉਨ੍ਹਾਂ ਕਿਹਾ ਕਿ ਮੈਂ ਕਿਸੇ ਪ੍ਰਸਿੱਧੀ ਲਈ ਨਹੀਂ ਕਰ ਰਹੀ ਅਜੇ ਤਾਂ ਇੱਕ ਝਲਕ ਹੀ ਦਿਖਾਈ ਹੈ । ਅਜੇ ਬਹੁਤ ਸਾਰੀਆਂ ਗੱਲਾਂ ਅਕਾਲ ਤਖ਼ਤ ਸਾਹਿਬ ਅੱਗੇ ਲੋਕਾਂ ਦੀ ਕਚਹਿਰੀ ਦੇ ਵਿਚ ਰੱਖਾਂਗੀ ।
Ad Position 22
No active advertisement
ਪਿਛਲੀ ਖ਼ਬਰ ਮਾਲੇਰਕੋਟਲਾ ਵਿਖੇ ਰਾਜ ਪੱਧਰੀ ਖੇਡ ਮੁਕਾਬਲੇ 10 ਤੋਂ ਅਗਲੀ ਖ਼ਬਰ ‘ਆਪ’ ਤੇ ਬਹਿਰੀਨ ਵਾਲੀ ਬੀਬੀ ਵਲੋਂ ਲਾਏ ਜਾ ਰਹੇ ਦੋਸ਼ਾਂ ਦੀ ਜੱਜ ਤੋਂ ਕਰਵਾਈ ਜਾਵੇ ਸਮਾਂਬੱਧ ਜਾਂਚ-ਵਲਟੋਹਾ
Ad Position 24