ਹੁਣ ਮੈਂ ਪੈਸੇ ਲਈ ਬਹੁਤੀਆਂ ਫ਼ਿਲਮਾਂ ਨਹੀਂ ਕਰਦੀ, ਬਲਕਿ ਕਹਾਣੀ, ਸਕ੍ਰਿਪਟ ਤੇ ਨਿਰਦੇਸ਼ਕ ਦੇ ਵਧੀਆ ਕੰਮ ਨੂੰ ਤਰਜ਼ੀਹ ਦਿੰਦੀ ਹਾਂ-ਨੀਰੂ ਬਾਜਵਾ
ਚੰਡੀਗੜ੍ਹ, 3 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਫ਼ਿਲਮਾਂ ਵਿਚ ਨਾਮਣਾ ਖੱਟਣ ਵਾਲੀ ਪ੍ਰਸਿੱਧ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਹੁਣ ਪੈਸੇ ਲਈ ਬਹੁਤੀਆਂ ਫ਼ਿਲਮਾਂ ਨਹੀਂ ਕਰਦੀ, ਬਲਕਿ ਜਿਸ ਫ਼ਿਲਮ ਦੀ ਕਹਾਣੀ, ਸਕਰਿਪਟ ਅਤੇ ਨਿਰਦੇਸ਼ਕ ਦਾ ਕੰਮ ਵਧੀਆ ਹੋਵੇ ਉਸ ਨੂੰ ਹੀ ਵਧੇਰੇ ਤਰਜ਼ੀਹ ਦਿੰਦੀ ਹੈ। ਨੀਰੂ ਬਾਜਵਾ ਅੱਜ ਆਪਣੀ 16 ਅਕਤੂਬਰ ਨੂੰ ਆ ਰਹੀ ਫ਼ਿਲਮ ‘ਥਾਪੀ’ ਦੇ ਟ੍ਰੇਲਰ ਨੂੰ ਜਾਰੀ ਕਰਨ ਦੇ ਸਿਲਸਿਲੇ ’ਚ ਪੁੱਜੀ ਸੀ।
ਚੰਡੀਗੜ੍ਹ, 3 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਫ਼ਿਲਮਾਂ ਵਿਚ ਨਾਮਣਾ ਖੱਟਣ ਵਾਲੀ ਪ੍ਰਸਿੱਧ ਫ਼ਿਲਮ ਅਦਾਕਾਰਾ ਨੀਰੂ ਬਾਜਵਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਹੁਣ ਪੈਸੇ ਲਈ ਬਹੁਤੀਆਂ ਫ਼ਿਲਮਾਂ ਨਹੀਂ ਕਰਦੀ, ਬਲਕਿ ਜਿਸ ਫ਼ਿਲਮ ਦੀ ਕਹਾਣੀ, ਸਕਰਿਪਟ ਅਤੇ ਨਿਰਦੇਸ਼ਕ ਦਾ ਕੰਮ ਵਧੀਆ ਹੋਵੇ ਉਸ ਨੂੰ ਹੀ ਵਧੇਰੇ ਤਰਜ਼ੀਹ ਦਿੰਦੀ ਹੈ। ਨੀਰੂ ਬਾਜਵਾ ਅੱਜ ਆਪਣੀ 16 ਅਕਤੂਬਰ ਨੂੰ ਆ ਰਹੀ ਫ਼ਿਲਮ ‘ਥਾਪੀ’ ਦੇ ਟ੍ਰੇਲਰ ਨੂੰ ਜਾਰੀ ਕਰਨ ਦੇ ਸਿਲਸਿਲੇ ’ਚ ਪੁੱਜੀ ਸੀ। ਇਸ ਮੌਕੇ ਉਨ੍ਹਾਂ ਨਾਲ ਫ਼ਿਲਮ ‘ਥਾਪੀ’ ਦੀ ਟੀਮ ਦੇ ਪੂਰੇ ਮੈਂਬਰ ਵੀ ਹਾਜ਼ਰ ਹੋਏ । ਇਸ ਮੌਕੇ ਨੀਰੂ ਬਾਜਵਾ ਨੇ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਲੋਂ ਜੋ ਵੀ ਫ਼ਿਲਮ ਦਾ ਕੰਸੈਪਟ ਲਿਆਂਦਾ ਜਾਂਦਾ ਹੈ, ਉਹ ਹਮੇਸ਼ਾਂ ਹੀ ਦਰਸ਼ਕਾਂ ਵਲੋਂ ਸਲਾਹਿਆ ਗਿਆ ਹੈ, ਦੂਜਾ ਮੈਨੂੰ ਇਨ੍ਹਾਂ ਦੇ ਕੰਮ ’ਤੇ ਵਿਸ਼ਵਾਸ ਹੈ ਉੱਥੇ ਇਹ ਵੀ ਬਰਾਬਰ ਦਾ ਮੇਰੇ ’ਤੇ ਵਿਸ਼ਵਾਸ ਰੱਖਦੇ ਹਨ, ਜਿਸ ਕਰਕੇ ਇਕ ਚੰਗਾ ਪ੍ਰਾਜੈਕਟ ਬਣਾਉਣ ਲਈ ਇਹ ਵਧੇਰੇ ਸਹਾਈ ਬਣਦਾ ਹੈ । ਇਸੇ ਦੌਰਾਨ ਬਾਲੀਵੁੱਡ ਫ਼ਿਲਮਾਂ ’ਚੋਂ ਕੰਮ ਕਰਨ ਤੋਂ ਬਾਅਦ ਆਪਣੀ ਪਹਿਲੀ ਪੰਜਾਬੀ ਫ਼ਿਲਮ ਕਰ ਰਹੇ ਫ਼ਿਲਮ ਵਿਚਲੇ ਮੁੱਖ ਅਦਾਕਾਰ ਸੰਨ੍ਹੀ ਸਿੰਘ ਨੇ ਕਿਹਾ ਕਿ ਅਦਾਕਾਰਾ ਨੀਰੂ ਬਾਜਵਾ ਨਾਲ ਕੰਮ ਕਰਨਾ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ, ਉਸਤੋਂ ਉਹ ਬੇਹੱਦ ਉਤਸ਼ਾਹਿਤ ਹਨ। ਨੀਰੂ ਬਾਜਵਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਸ ਲਈ ਫ਼ਿਲਮੀ ਖੇਤਰ ਵਿਚ ਫ਼ਿਲਮ ‘ਕਲੀ ਜੋਟਾ’ ਕਾਫ਼ੀ ਟਫ਼ ਫ਼ਿਲਮ ਰਹੀ, ਪ੍ਰੰਤੂ ਇਹ ਫ਼ਿਲਮ ਫਿਜ਼ੀਕਲੀ ਤੌਰ ’ਤੇ ਟੱਫ ਮਹਿਸੂਸ ਹੋਈ । ਉਨ੍ਹਾਂ ਕਿਹਾ ਕਿ ਫ਼ਿਲਮ ਦੇ ਟੇ੍ਰਲਰ ਨੂੰ ਵੇਖ ਕੇ ਸਾਰੀ ਫ਼ਿਲਮ ਦੀ ਟੀਮ ਦੇ ਹੌਸਲੇ ’ਚ ਹੋਰ ਵੀ ਵਾਧਾ ਹੋਇਆ ਹੈ । ਇਸ ਫ਼ਿਲਮ ਵਿਚ ਨੀਰੂ ਬਾਜਵਾ ਐਕਸ਼ਨ ਭਰਪੂਰ ਕਿਰਦਾਰ ਵਿਚ ਨਜ਼ਰ ਆਵੇਗੀ ਜੋ ਸਮਾਜ ਦੀਆਂ ਰੂੜੀਵਾਦੀ ਸੋਚਾਂ ਅੱਗੇ ਝੁੱਕਣ ਦੀ ਬਜਾਏ ਆਪਣੇ ਹੱਕਾਂ ਲਈ ਖੜ੍ਹੀ ਹੁੰਦੀ ਹੈ । ਨਿਰਮਾਤਾ ਅਮਰਪ੍ਰੀਤ ਸਿੰਘ ਦੁਆਰਾ ਇਸ ਫ਼ਿਲਮ ਨੂੰ ਫ਼ਿਲਮ ਸਮਾਰਟਰਜ਼ ਤੇ ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਹੈ । ਇਸ ਫ਼ਿਲਮ ਵਿਚ ਨੈਨ ਚੌਹਾਨ, ਸਾਵਣ ਰੂਪੋਵਾਲੀ, ਸੁਖਵਿੰਦਰ ਚਾਹਲ, ਸਿਮਰਨ ਚਾਹਲ, ਪਵਨ ਜੌਹਨ ਆਦਿ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਬਣੇ ਹਨ ਤੇ ਫ਼ਿਲਮ 16 ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਜਾ ਰਹੀ।