04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਮਾਡਲ ਟਾਊਨ ਫੇਜ਼ 1 ਵਿਚ ਰੇਲਵੇ ਦੀਵਾਰ ਦੇ ਨੇੜੇ ਵਗਦੀ ਨਹਿਰ ਦੇ ਸੂਏ ਦੀ ਪੁਲੀ ਦੇ ਹੇਠਾਂ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ, ਜੱਗਾ, ਨਿਤੀਸ਼ ਸੇਨ, ਹਰਬੰਸ ਸਿੰਘ ਮੈਂਬਰ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਮਾਡਲ ਟਾਊਨ ਰੇਲਵੇ ਦੀਵਾਰ ਦੇ ਨਾਲ ਪੁਲੀ ਹੇਠਾਂ ਨਹਿਰ ਇੱਕ ਲਾਸ਼ ਪਈ ਸੀ, ਜੋ ਕਿ ਗਲ਼ ਸੜ ਗਈ ਸੀ ਤੇ ਲਗਭਗ ਤਿੰਨ ਚਾਰ ਦਿਨ ਪੁਰਾਣੀ ਜਾਪਦੀ ਸੀ।

Ad Position 21
No active advertisement
ਅਜੀਤ ਡੈਸਕ 05-10-2026
ਬਠਿੰਡਾ, 4 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਮਾਡਲ ਟਾਊਨ ਫੇਜ਼ 1 ਵਿਚ ਰੇਲਵੇ ਦੀਵਾਰ ਦੇ ਨੇੜੇ ਵਗਦੀ ਨਹਿਰ ਦੇ ਸੂਏ ਦੀ ਪੁਲੀ ਦੇ ਹੇਠਾਂ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ, ਜੱਗਾ, ਨਿਤੀਸ਼ ਸੇਨ, ਹਰਬੰਸ ਸਿੰਘ ਮੈਂਬਰ ਮੌਕੇ ’ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਮਾਡਲ ਟਾਊਨ ਰੇਲਵੇ ਦੀਵਾਰ ਦੇ ਨਾਲ ਪੁਲੀ ਹੇਠਾਂ ਨਹਿਰ ਇੱਕ ਲਾਸ਼ ਪਈ ਸੀ, ਜੋ ਕਿ ਗਲ਼ ਸੜ ਗਈ ਸੀ ਤੇ ਲਗਭਗ ਤਿੰਨ ਚਾਰ ਦਿਨ ਪੁਰਾਣੀ ਜਾਪਦੀ ਸੀ। ਮ੍ਰਿਤਕ ਦਾ ਸਰੀਰ ਭਾਰੀ ਸੀ। ਮ੍ਰਿਤਕ ਦੇ ਇਕ ਹੱਥ ’ਤੇ ਅੰਗਰੇਜ਼ੀ ਵਿਚ ਭੱਟੀ ਲਿਖਿਆ ਹੋਇਆ ਸੀ ਅਤੇ ਦੂਜੀ ਬਾਂਹ ’ਤੇ ਕਾਕਾ ਲਿਖਿਆ ਹੋਇਆ ਸੀ। ਸਹਾਰਾ ਟੀਮ ਦੇ ਸੂਚਿਤ ਕਰਨ ’ਤੇ ਦੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਦੀ ਬਾਂਹ ਦੇ ਨੇੜੇ ਇਕ ਸਰਿੰਜ ਪਈ ਸੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਲੈ ਗਈ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ : ਭਾਰਤ - ਪਾਕਿ ਕ੍ਰਿਕਟ ਤੇ ਹਾਕੀ ਮੈਚ ਸਭ ਤੋਂ ਵੱਧ ਦੇਖੇ ਗਏ - ਓ . ਸੀ . ਏ . ਅਗਲੀ ਖ਼ਬਰ ਸਿਆਲਕੋਟ ’ ਚ ਗੁਰਦੁਆਰਾ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਦਾ ਵੱਡਾ ਹਿੱਸਾ ਬਣਿਆ ਮਲਬੇ ਦਾ ਢੇਰ
Ad Position 24