04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਇੰਡੀਆ’ ਗੱਠਜੋੜ ਵਲੋਂ ਐਸ.ਆਈ.ਆਰ. ਅਤੇ ਸੀ.ਈ.ਸੀ. ਖਿਲਾਫ਼ ਰੋਸ ਪ੍ਰਦਰਸ਼ਨ 7 ਨੂੰ

ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-‘ਇੰਡੀਆ’ ਗੱਠਜੋੜ ’ਚ ਸ਼ਾਮਿਲ ਪਾਰਟੀਆਂ ਦੀਆਂ ਦਿੱਲੀ ਇਕਾਈਆਂ ਬੁੱਧਵਾਰ 7 ਅਕਤੂਬਰ ਨੂੰ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਐਸ. ਆਈ.

Ad Position 21
No active advertisement
ਅਜੀਤ ਡੈਸਕ 05-10-2026
ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-‘ਇੰਡੀਆ’ ਗੱਠਜੋੜ ’ਚ ਸ਼ਾਮਿਲ ਪਾਰਟੀਆਂ ਦੀਆਂ ਦਿੱਲੀ ਇਕਾਈਆਂ ਬੁੱਧਵਾਰ 7 ਅਕਤੂਬਰ ਨੂੰ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਵਿਰੁੱਧ ਸਾਂਝਾ ਪ੍ਰਦਰਸ਼ਨ ਕਰਨਗੀਆਂ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਨਗੀਆਂ। ਦਿੱਲੀ ਕਾਂਗਰਸ ਵਲੋਂ ਜਾਰੀ ਬਿਆਨ ਅਨੁਸਾਰ ਇਹ ਫੈਸਲਾ ਇਕ ਮੀਟਿੰਗ ਵਿਚ ਲਿਆ ਗਿਆ ਜਿਸ ’ਚ ਕਾਂਗਰਸ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਆਈ.), ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ), ਰਾਸ਼ਟਰੀ ਜਨਤਾ ਦਲ, ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਨੁਮਾਇੰਦਿਆਂ ਸਮੇਤ ਹੋਰਨਾਂ ਨੇ ਸ਼ਮੂਲੀਅਤ ਕੀਤੀ। ਦਿੱਲੀ ਕਾਂਗਰਸ ਦੇ ਜਨਰਲ ਸਕੱਤਰ ਅਨਿਲ ਭਾਰਦਵਾਜ ਨੇ ਕਿਹਾ ਕਿ ਪਾਰਟੀਆਂ ਨੇ ਉਸ ਐਸ.ਆਈ.ਆਰ. ਪ੍ਰਕਿਰਿਆ ਦਾ ਸਾਂਝੇ ਤੌਰ ’ਤੇ ਵਿਰੋਧ ਕਰਨ ਅਤੇ ਇਸ ਨੂੰ ਤੁਰੰਤ ਰੱਦ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ‘ਨੁਕਸਦਾਰ’ ਕਰਾਰ ਦਿੱਤਾ ਹੈ। ਮੀਟਿੰਗ ਵਿਚ ਕਾਂਗਰਸੀ ਆਗੂਆਂ ਤੋਂ ਇਲਾਵਾ ਸੀ.ਪੀ.ਆਈ. ਸਕੱਤਰ ਦਿਨੇਸ਼ ਸੀ. ਵਰਸ਼ਨੇ, ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਅਨੁਰਾਗ ਸਕਸੈਨਾ, ਆਰ.ਜੇ.ਡੀ. ਦੇ ਨਵਲ ਕਿਸ਼ੋਰ ਅਤੇ ਹੋਰ ਨੁਮਾਇੰਦੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਪਾਕਿਸਤਾਨੀ ਰੇਂਜਰ ਨੇ ਭਾਰਤੀ ਫ਼ੌਜੀ ਅਧਿਕਾਰੀ ਨੂੰ ਮਾਰਿਆ ਸਲੂਟ ਅਗਲੀ ਖ਼ਬਰ ਏਸ਼ਿਆਈ ਖੇਡਾਂ : ਭਾਰਤ - ਪਾਕਿ ਕ੍ਰਿਕਟ ਤੇ ਹਾਕੀ ਮੈਚ ਸਭ ਤੋਂ ਵੱਧ ਦੇਖੇ ਗਏ - ਓ . ਸੀ . ਏ .
Ad Position 24