ਵਿਜੀਲੈਂਸ ਮਾਮਲੇ ’ਚ ਪੀ.ਐਸ.ਪੀ.ਸੀ.ਐਲ. ਦੇ ਡਿਪਟੀ ਨਿਗਰਾਨ ਇੰਜੀਨੀਅਰ ਮਨਦੀਪ ਸਿੰਘ ਮੁਅੱਤਲ
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ। ਬਿਜਲੀ ਨਿਗਮ ਦੇ ਡਿਪਟੀ ਸਕੱਤਰ (ਤਕਨੀਕੀ-1) ਵਲੋਂ ਜਾਰੀ ਹੁਕਮ ਨੰਬਰ 486, 6 ਅਕਤੂਬਰ 2026 ਅਨੁਸਾਰ, ਅਧਿਕਾਰੀ ਨੂੰ 30 ਸਤੰਬਰ 2026 ਤੋਂ ਮੁਅੱਤਲ ਕੀਤਾ ਗਿਆ ਹੈ।
ਪਟਿਆਲਾ, 6 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਹੈ। ਬਿਜਲੀ ਨਿਗਮ ਦੇ ਡਿਪਟੀ ਸਕੱਤਰ (ਤਕਨੀਕੀ-1) ਵਲੋਂ ਜਾਰੀ ਹੁਕਮ ਨੰਬਰ 486, 6 ਅਕਤੂਬਰ 2026 ਅਨੁਸਾਰ, ਅਧਿਕਾਰੀ ਨੂੰ 30 ਸਤੰਬਰ 2026 ਤੋਂ ਮੁਅੱਤਲ ਕੀਤਾ ਗਿਆ ਹੈ। ਹੁਕਮ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਰੇਂਜ ਵਲੋਂ ਦਰਜ ਐਫ.ਆਈ.ਆਰ. ਨੰਬਰ 16, 30 ਸਤੰਬਰ 2026, ਸਮੇਤ ਸੰਬੰਧਿਤ ਕੇਸਾਂ ਦੇ ਆਧਾਰ ’ਤੇ ਅਧਿਕਾਰੀ ਪੁਲਿਸ ਹਿਰਾਸਤ ਵਿਚ ਹੈ। ਵਿਭਾਗ ਨੇ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਤੇ ਅਪੀਲ) ਨਿਯਮ, 1970 ਦੇ ਨਿਯਮ 4(2) ਤਹਿਤ ਇਹ ਮੁਅੱਤਲੀ ਕੀਤੀ ਹੈ। ਹੁਕਮ ਮੁਤਾਬਕ ਮੁਅੱਤਲੀ ਦਾ ਪ੍ਰਭਾਵ ਅਧਿਕਾਰੀ ਦੀ ਗ੍ਰਿਫ਼ਤਾਰੀ/ਹਿਰਾਸਤ ਦੀ 30 ਸਤੰਬਰ 2026 ਤੋਂ ਲਾਗੂ ਹੋਵੇਗਾ। ਸੂਤਰਾਂ ਅਨੁਸਾਰ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਸੰਬੰਧਿਤ ਉੱਚ ਅਧਿਕਾਰੀਆਂ ਅਤੇ ਦਫ਼ਤਰਾਂ ਨੂੰ ਵੀ ਭੇਜੀਆਂ ਗਈਆਂ ਹਨ।