06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੰਤ ਮਹੇਸ਼ ਮੁਨੀ ਬੋਰੇ ਵਾਲੇ ਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਯਾਦ ’ਚ ਬਰਸੀ ਤੇ ਯੱਗ ਸਮਾਗਮ ਸ਼ਰਧਾਪੂਰਵਕ ਸਮਾਪਤ

ਬੱਧਨੀ ਕਲਾਂ, 6 ਅਕਤੂਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀਮਾਨ 108 ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਮਹਾਨ ਪਰਉਪਕਾਰੀ ਸੰਤ ਬਲਵੀਰ ਸਿੰਘ ਜੀ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ 21ਵਾਂ ਯੱਗ ਸਮਾਗਮ ਕਰਵਾਇਆ ਗਿਆ, 4 ਅਕਤੂਬਰ ਦਿਨ ਐਤਵਾਰ ਨੂੰ 352 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਵਿਸ਼ਾਲ ਸੰਤ ਸੰਮੇਲਨ, ਕਥਾ ਕੀਰਤਨ ਮੇਨ ਵੱਡੇ ਦੀਵਾਨ ਹਾਲ ਜਿੱਥੇ ਮਹਾਂਪੁਰਖਾਂ ਨੇ ਆਪਣੇ ਜੀਵਨ ਦੀ ਅੰਤਿਮ ਕਥਾ ਦੇ ਪ੍ਰਵਚਨ ਸੰਗਤਾਂ ਨੂੰ ਸਰਵਣ ਕਰਵਾਏ। ਇਸ ਸਮਾਗਮ ਵਿਚ ਹਰ ਸੰਪਰਦਾਇ ਦੇ ਮੁਖੀ, ਸਿੰਘ ਸਾਹਿਬਾਨ, ਪੰਥ ਪ੍ਰਸਿੱਧ ਕੀਰਤਨੀਏ ਜਥਿਆਂ ਨੇ ਹਾਜ਼ਰੀ ਭਰੀ, ਜਿਸ ਵਿਚ ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਗੁਰਚਰਨ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਪ੍ਰੀਤ ਸਿੰਘ, ਹਜ਼ੂਰੀ ਰਾਗੀ ਮਨਿੰਦਰ ਸਿੰਘ, ਹਜ਼ੂਰੀ ਰਾਗੀ ਗੁਰਬਚਨ ਸਿੰਘ, ਹਜ਼ੂਰੀ ਰਾਗੀ ਭਾਈ ਸਰਬਨ ਸਿੰਘ, ਹਜ਼ੂਰੀ ਰਾਗੀ ਭਾਈ ਮੱਖਣ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀਏ ਭਾਈ ਕੁਲਵੰਤ ਸਿੰਘ, ਭਾਈ ਗੁਰਦੀਪ ਸਿੰਘ, ਪੰਥ ਪ੍ਰਸਿੱਧ ਡਾ.

Ad Position 21
No active advertisement
ਅਜੀਤ ਡੈਸਕ 07-10-2026
ਬੱਧਨੀ ਕਲਾਂ, 6 ਅਕਤੂਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀਮਾਨ 108 ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਮਹਾਨ ਪਰਉਪਕਾਰੀ ਸੰਤ ਬਲਵੀਰ ਸਿੰਘ ਜੀ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ 21ਵਾਂ ਯੱਗ ਸਮਾਗਮ ਕਰਵਾਇਆ ਗਿਆ, 4 ਅਕਤੂਬਰ ਦਿਨ ਐਤਵਾਰ ਨੂੰ 352 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਵਿਸ਼ਾਲ ਸੰਤ ਸੰਮੇਲਨ, ਕਥਾ ਕੀਰਤਨ ਮੇਨ ਵੱਡੇ ਦੀਵਾਨ ਹਾਲ ਜਿੱਥੇ ਮਹਾਂਪੁਰਖਾਂ ਨੇ ਆਪਣੇ ਜੀਵਨ ਦੀ ਅੰਤਿਮ ਕਥਾ ਦੇ ਪ੍ਰਵਚਨ ਸੰਗਤਾਂ ਨੂੰ ਸਰਵਣ ਕਰਵਾਏ। ਇਸ ਸਮਾਗਮ ਵਿਚ ਹਰ ਸੰਪਰਦਾਇ ਦੇ ਮੁਖੀ, ਸਿੰਘ ਸਾਹਿਬਾਨ, ਪੰਥ ਪ੍ਰਸਿੱਧ ਕੀਰਤਨੀਏ ਜਥਿਆਂ ਨੇ ਹਾਜ਼ਰੀ ਭਰੀ, ਜਿਸ ਵਿਚ ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਗੁਰਚਰਨ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਪ੍ਰੀਤ ਸਿੰਘ, ਹਜ਼ੂਰੀ ਰਾਗੀ ਮਨਿੰਦਰ ਸਿੰਘ, ਹਜ਼ੂਰੀ ਰਾਗੀ ਗੁਰਬਚਨ ਸਿੰਘ, ਹਜ਼ੂਰੀ ਰਾਗੀ ਭਾਈ ਸਰਬਨ ਸਿੰਘ, ਹਜ਼ੂਰੀ ਰਾਗੀ ਭਾਈ ਮੱਖਣ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀਏ ਭਾਈ ਕੁਲਵੰਤ ਸਿੰਘ, ਭਾਈ ਗੁਰਦੀਪ ਸਿੰਘ, ਪੰਥ ਪ੍ਰਸਿੱਧ ਡਾ. ਜਤਿੰਦਰ ਸਿੰਘ ਰਾਗੀ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਰਾਗੀ ਭਾਈ ਸਤਨਿੰਦਰ ਸਿੰਘ ਬੋਦਲ ਤੋਂ ਇਲਾਵਾ ਸੰਤ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਸੰਤ ਬਲਵਿੰਦਰ ਸਿੰਘ ਨਾਨਕਸਰ ਕਲੇਰਾਂ, ਸੰਤ ਚੰਦਰਮੁਨੀ ਸ਼ੇਰੋਂ, ਸੰਤ ਪ੍ਰਮਾਤਮਾ ਨੰਦ ਅਚਾਰੀਯ ਜੀ ਲਹਿਰਾ ਖਾਨਾ, ਸੰਤ ਭੁਪਿੰਦਰ ਸਿੰਘ ਟੱਲੇਵਾਲ, ਸੰਤ ਹਰੀ ਸਿੰਘ ਨਾਨਕਸਰ, ਸੰਤ ਦਰਸ਼ਨ ਸਿੰਘ ਟਾਹਲਾ ਸਾਹਿਬ ਅੰਮ੍ਰਿਤਸਰ, ਸੰਤ ਮਹਿੰਦਰ ਸਿੰਘ ਜਨੇਰ, ਸੰਤ ਅਵਤਾਰ ਸਿੰਘ ਸਾਧਾ ਵਾਲੇ, ਸੰਤ ਮਲਕੀਤ ਦਾਸ ਬੀੜ ਸਿੱਖਾਂ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਦਰਸ਼ਨ ਸਿੰਘ ਫ਼ੱਤਾ ਮਾਲੋਕਾ, ਸੰਤ ਸਤਨਾਮ ਸਿੰਘ ਸੀਸ ਮਹਿਲ ਨਾਨਕਸਰ ਕਲੇਰਾਂ, ਸੰਤ ਹਰਬੰਸ ਸਿੰਘ ਲੰਗਰਾਂ ਵਾਲੇ ਨਾਨਕਸਰ ਕਲੇਰਾਂ, ਸੰਤ ਰਵੀ ਸਿੰਘ ਬੱਛੋਆਣਾ ਫਰਵਾਹੀ, ਸੰਤ ਅਵਤਾਰ ਸਿੰਘ ਧੂਲਕੋਟ, ਸੰਤ ਪ੍ਰਦੀਪ ਸਿੰਘ ਚਾਂਦਪੁਰਾ, ਸੰਤ ਸੁਖਵਿੰਦਰ ਸਿੰਘ ਮਸਤੂਆਣਾ, ਸੰਤ ਜਸਵੰਤ ਸਿੰਘ ਨਾਮਧਾਰੀ ਹਿੰਮਤਪੁਰਾ, ਸੰਤ ਸੁਰਜੀਤ ਸਿੰਘ ਮਹਿਰੋਂ, ਸੰਤ ਬਲਦੇਵ ਸਿੰਘ ਜੋਗੇਆਲਾ, ਬਾਬਾ ਸੁਰਜੀਤ ਸਿੰਘ ਭਿੰਡਰਾਂ, ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਵਲੋਂ ਜਥੇਦਾਰ ਭਾਈ ਬਲਦੇਵ ਸਿੰਘ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਦਲ ਸਮੇਤ, ਬਾਬਾ ਦੀਪਕ ਸਿੰਘ ਵੱਡਾ ਡੇਰਾ ਦੌਧਰ, ਬਾਬਾ ਕਸ਼ਮੀਰਾ ਸਿੰਘ ਅਲੌਹਰਾਂ, ਸੰਤ ਮੁਰਾਰੀ ਦਾਸ ਸੱਦੋਵਾਲ, ਸੰਤ ਸਿਆੜ ਵਾਲਿਆਂ ਵਲੋਂ ਗ੍ਰੰਥੀ ਤੇ ਰਾਗੀ ਜਥਾ, ਸੰਤ ਦਰਸ਼ਨ ਸਿੰਘ ਗੁੰਮਟਾਲਾ, ਸੰਤ ਬਲਜਿੰਦਰ ਸਿੰਘ ਨਿਰਮਲੇ ਮੰਡਲੀ ਸਮੇਤ, ਨਾਮਧਾਰੀ ਰਾਗੀ ਜਥਾ ਭੈਣੀ ਸਾਹਿਬ, ਸੰਤ ਯਮੁਨਾ ਦਾਸ ਦੁੱਨੇਕੇ, ਸੰਤ ਸੁੰਦਰ ਦਾਸ, ਸੰਤ ਸ਼ਾਨਤਾ ਨੰਦ ਵੀਰੋ ਕੀ, ਸੰਤ ਬਾਲਕ ਦਾਸ ਵੀਰੋ ਕੀ, ਸੰਤ ਸੁਖਦੇਵ ਮੁਨੀ ਮਾਜਰੀ, ਸੰਤ ਰਮੇਸ਼ ਮੁਨੀ ਤਲਵੰਡੀ ਸਾਬੋ, ਸੰਤ ਪਰਾਗਾ ਨੰਦ ਲੰਮਾ ਜੱਟਪੁਰਾ, ਸੰਤ ਉਦੇ ਕਰਨ ਸੈਦੋਕੇ, ਸੰਤ ਭੂਮਾ ਨੰਦ ਰਾਅਪੁਰਮਾਖਾ, ਸੰਤ ਹਰਦੇਵ ਮੁਨੀ ਗੱਜੂ ਮਾਜਰਾ ਚੰਨੋ, ਬਾਬਾ ਸਾਹਿਬ ਦਾਸ ਦਿੜਵਾ, ਸੰਤ ਮੋਹਨ ਸਿੰਘ ਲੰਗਰਾਂ ਵਾਲੇ ਕਿਸ਼ਨਪੁਰਾ, ਸੰਤ ਬਾਲਾ ਮੂਰਤੀ ਦਲ ਸਿੰਘ ਵਾਲਾ ਤੋਂ ਇਲਾਵਾ ਸਿੱਖ ਪੰਥ ਦੀਆਂ ਮਹਾਨ ਸਖ਼ਸ਼ੀਅਤਾ, ਨਿਰਮਲੇ ਉਦਾਸੀ ਮਹਾਪੁਰਖ, ਰਾਜਸਥਾਨ, ਹਿਮਾਚਲ, ਹਰਿਆਣਾ ਤੋਂ ਕਬੀਰ ਪੰਥੀਏ, ਦਾਦੂ ਪੰਥੀਏ ਆਦਿ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ, ਇੰਨਾ ਸਮਾਗਮਾਂ ਦੌਰਾਨ ਦੋਨਾਂ ਮਹਾਂਪੁਰਖਾਂ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਨੇ ਆਇਆ ਆਖਦਿਆਂ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਤੌਰ ਤੇ ਪਦ ਪਦਵੀ ਅਨੁਸਾਰ ਸਨਮਾਨਿਤ ਵੀ ਕੀਤਾ। ਮਹਾਂਪੁਰਖਾਂ ਦੀ ਯਾਦ ’ਚ 15 ਰੋਜ਼ਾ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਤਾਜ਼ਾ ਪੱਛਮੀ ਗੜਬੜੀ ਦੇ ਚਲਦਿਆਂ ਪੰਜਾਬ ਵਿਚ ਤਿੰਨ ਦਿਨ ਲਈ ਯੈਲੋ ਚਿਤਾਵਨੀ ਜਾਰੀ ਅਗਲੀ ਖ਼ਬਰ 600 ਕਰੋੜ ਦੀ ਅੰਮ੍ਰਿਤਸਰ ਬੀ.ਆਰ.ਟੀ.ਐੱਸ. ਯੋਜਨਾ ਬੰਦ ਕਰਨ ਦਾ ਫ਼ੈਸਲਾ ਫ਼ਿਲਹਾਲ ਟਲਿਆ
Ad Position 24