06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਾਕਿਸਤਾਨ ਤੋਂ ਡਰੋਨ ਰਾਹੀਂ ਆਉਂਦੀ ਹੈਰੋਇਨ ਦੀ ਪੇਮੈਂਟ ਦੁਬਈ ਦੇ ਰਸਤੇ ਪਾਕਿਸਤਾਨ ਪਹੁੰਚਾਉਂਂਦਾ ਸੀ ਜਗਰਾਉਂ ਦਾ ਫੀਡ ਕਾਰੋਬਾਰੀ

ਐੱਸ. ਟੀ.

Ad Position 21
No active advertisement
ਕਪਿਲ ਗਰਗ 07-10-2026
ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕਪਿਲ ਗਰਗ ਨੇ 5 ਦਿਨ ਦੇ ਰਿਮਾਂਡ ਦੌਰਾਨ ਕੀਤੇ ਕਈ ਵੱਡੇ ਖੁਲਾਸੇ
ਜਗਰਾਉਂ, 6 ਅਕਤੂਬਰ (ਗੁਰਦੀਪ ਸਿੰਘ ਮਲਕ): ਪਾਕਿਸਤਾਨ ਸਰਹੱਦ ਰਾਹੀਂ ਡਰੋਨ ਦੇ ਜ਼ਰੀਏ ਭੇਜੀ ਜਾ ਰਹੀ ਹੈਰੋਇਨ ਦੀ ਕਥਿਤ ਪੇਮੈਂਟ ਹਵਾਲਾ ਨੈੱਟਵਰਕ ਰਾਹੀਂ ਪਾਕਿਸਤਾਨ ਤੱਕ ਪਹੁੰਚਾਉਣ ਦੇ ਮਾਮਲੇ ਵਿਚ ਜਗਰਾਉਂ ਦੇ ਸ਼ਾਸਤਰੀ ਨਗਰ ਵਾਸੀ ਕਪਿਲ ਗਰਗ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਅਤੇ ਬੀ.ਐੱਸ.ਐੱਫ. ਨਾਲ ਜੁੜੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਕਪਿਲ ਗਰਗ ’ਤੇ 250 ਕਿੱਲੋ ਤੋਂ ਵੱਧ ਹੈਰੋਇਨ ਦੀ ਕਥਿਤ ਪੇਮੈਂਟ ਹਵਾਲਾ ਨੈੱਟਵਰਕ ਰਾਹੀਂ ਪਾਕਿਸਤਾਨ ਪਹੁੰਚਾਉਣ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਪੁਲਿਸ ਨੇ ਉਸ ਨੂੰ ਪੁਰਾਣੀ ਦਾਣਾ ਮੰਡੀ ਸਥਿਤ ਫੀਡ ਰਿਟੇਲ ਦੁਕਾਨ ਤੋਂ ਹਿਰਾਸਤ ਵਿਚ ਲੈ ਕੇ ਸ਼ਾਸਤਰੀ ਨਗਰ ਸਥਿਤ ਘਰ ਦੀ ਤਲਾਸ਼ੀ ਲਈ । ਇਸ ਦੌਰਾਨ ਘਰ ਦੇ ਸੀ.ਸੀ.ਟੀ.ਵੀ. ਦੀ ਡੀਵੀਆਰ ਵੀ ਕਬਜ਼ੇ ਵਿੱਚ ਲਈ ਗਈ। ਇਸ ਤੋਂ ਬਾਅਦ ਉਸ ਨੂੰ ਮਲਾਈ ਮੱਖਣ ਫੀਡ ਫੈਕਟਰੀ ਲਿਜਾ ਕੇ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਬੈਂਕ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਤੇ ਹੋਰ ਰਿਕਾਰਡ ਕਬਜ਼ੇ ਵਿਚ ਲਏ ਗਏ । ਜਾਂਚ ਮੁਤਾਬਕ ਕਪਿਲ ਦੇ ਕਥਿਤ ਲਿੰਕ ਦੁਬਈ ਅਤੇ ਪਾਕਿਸਤਾਨ ਵਿਚ ਬੈਠੇ ਡਰੱਗ ਨੈੱਟਵਰਕ ਨਾਲ ਜੋੜ ਕੇ ਦੇਖੇ ਜਾ ਰਹੇ ਹਨ । ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਹਵਾਲੇ ਰਾਹੀਂ ਕਿੰਨੀ ਰਕਮ ਪਾਕਿਸਤਾਨ ਪਹੁੰਚਾਈ ਗਈ। ਇਹ ਜਾਂਚ 1 ਮਾਰਚ 2026 ਨੂੰ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ 12.35 ਕਿੱਲੋ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ ਸ਼ੁਰੂ ਹੋਈ ਸੀ। ਪੁਲਿਸ ਮੁਤਾਬਕ ਮਾਮਲੇ ਵਿੱਚ 18 ਮੁਲਜ਼ਮ ਨਾਮਜ਼ਦ ਹਨ, ਜਿਨ੍ਹਾਂ ਵਿੱਚੋਂ 12 ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਅਦਾਲਤ ਨੇ ਕਪਿਲ ਗਰਗ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਦੇ ਸਮੇਂ ’ਚ ਕੀਤਾ ਵਾਧਾ ਸਕੀਮ ਤਹਿਤ 3,548 ਪ੍ਰਮਾਣਿਤ ਜੇਤੂਆਂ ਨੂੰ 2.30 ਕਰ... ਅਗਲੀ ਖ਼ਬਰ ਡੀ.ਏ. ਮਾਮਲੇ ਵਿਚ ਸੂਬਾ ਸਰਕਾਰ ਅਦਾਲਤ ਨੂੰ ਗੁੰਮਰਾਹ ਕਰ ਰਹੀ-ਢਿੱਲੋਂ
Ad Position 24