08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਿੰਜ਼ੋ ਆਬੇ ਨੇ ਭਾਰਤ - ਜਪਾਨ ਸੰਬੰਧਾਂ ਨੂੰ ਮਜ਼ਬੂਤ ਕਰਨ ’ ਚ ਨਿਰਣਾਇਕ ਭੂਮਿਕਾ ਨਿਭਾਈ - ਮੋਦੀ

ਨਵੀਂ ਦਿੱਲੀ, 8 ਅਕਤੂਬਰ (ਪੀ. ਟੀ.

Ad Position 21
No active advertisement
ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਪਤਨੀ ਅਕੀ ਆਬੇ ਨਾਲ ਮੁਲਾਕਾਤ ਦੌਰਾਨ। 09-10-2026
ਨਵੀਂ ਦਿੱਲੀ, 8 ਅਕਤੂਬਰ (ਪੀ.ਟੀ.ਆਈ.)-ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਪਤਨੀ ਅਕੀ ਆਬੇ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਕਿਹਾ ਕਿ ਮਰਹੂਮ ਆਗੂ ਨੇ ਭਾਰਤ-ਜਪਾਨ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿਚ ਨਿਰਣਾਇਕ ਭੂਮਿਕਾ ਨਿਭਾਈ। ਅਕੀ ਆਬੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਲ ਬੁੱਧਵਾਰ ਨੂੰ ਵਾਰਾਣਸੀ ਦੇ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਚ ਸਾਂਝੇ ਤੌਰ ‘ਤੇ ‘ਸ਼ਿੰਜ਼ੋ ਆਬੇ ਮੈਮੋਰੀਅਲ ਕੌਰੀਡੋਰ’ ਦਾ ਉਦਘਾਟਨ ਕੀਤਾ। ਵਾਰਾਣਸੀ ਪ੍ਰਧਾਨ ਮੰਤਰੀ ਦਾ ਲੋਕ ਸਭਾ ਹਲਕਾ ਹੈ। ਸ਼ਿੰਜ਼ੋ ਆਬੇ ਮੋਦੀ ਦੇ ਕਰੀਬੀ ਦੋਸਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਦੇ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਚ ਆਬੇ ਮੈਮੋਰੀਅਲ ਕੌਰੀਡੋਰ ਦਾ ਉਦਘਾਟਨ ਭਾਰਤ-ਜਾਪਾਨ ਦੋਸਤੀ ਵਿਚ ਉਨ੍ਹਾਂ ਦੇ ਸਥਾਈ ਯੋਗਦਾਨ ਲਈ ਇੱਕ ਢੁਕਵੀਂ ਸ਼ਰਧਾਂਜਲੀ ਹੈ। 21 ਸਤੰਬਰ, 1954 ਨੂੰ ਜਨਮੇ ਸ਼ਿੰਜ਼ੋ ਆਬੇ ਦੀ 8 ਜੁਲਾਈ, 2022 ਨੂੰ ਹੱਤਿਆ ਕਰ ਦਿੱਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਰੀਅਲਮੀ ਨੇ ਭਾਰਤ ਵਿੱਚ ਲਾਂਚ ਕੀਤਾ 16 ਪ੍ਰੋ ਹੈਰੀ ਪੌਟਰ ਐਡੀਸ਼ਨ ਅਗਲੀ ਖ਼ਬਰ ਰਾਜਬੀਰ ਸਿੰਘ ਘੁੰਮਣ ਨੇ ਸੀ.ਬੀ.ਆਈ. ਦੀ ਐਫ਼.ਆਈ.ਆਰ. ਤੇ ਘਰ ਦੀ ਤਲਾਸ਼ੀ ਨੂੰ ਹਾਈ ਕੋਰਟ ’ਚ ਦਿੱਤੀ ਚੁਣੌਤੀ
Ad Position 24