ਪੰਜਾਬ ’ਚ ਸਿਆਸੀ ਆਧਾਰ ਵਧਾਉਣ ਲਈ ਭਾਜਪਾ ਨੇ ਓ.ਬੀ.ਸੀ. ਮੋਰਚੇ ਨੂੰ ਕੀਤਾ ਲਾਮਬੰਦ
ਚੰਡੀਗੜ੍ਹ, 9 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਓ. ਬੀ.
ਚੰਡੀਗੜ੍ਹ, 9 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਓ.ਬੀ.ਸੀ. ਮੋਰਚਾ ਦੀ ਪੰਜਾਬ ਇਕਾਈ ਦੀ ਨਵੀਂ ਗਠਿਤ ਟੀਮ ਦੀ ਪਹਿਲੀ ਬੈਠਕ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਹੋਈ। ਬੈਠਕ ਵਿਚ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਮੋਰਚੇ ਦੀ ਪਹੁੰਚ ਵਧਾਉਣ, ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਜਥੇਬੰਦੀ ਨਾਲ ਜੋੜਨ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੋਰਚੇ ਦੇ ਕੌਮੀ ਪ੍ਰਧਾਨ ਅਮਰਪਾਲ ਮੋਰੀਆ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਓ.ਬੀ.ਸੀ. ਮੋਰਚਾ ਅਹਿਮ ਭੂਮਿਕਾ ਨਿਭਾਏਗਾ। ਸੂਬਾ ਪ੍ਰਧਾਨ ਸ਼ਿਵਰਾਜ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਅਮਰਪਾਲ ਮੋਰੀਆ, ਪੰਜਾਬ ਮੋਰਚੇ ਦੇ ਇੰਚਾਰਜ ਸਾਗਰ ਰਾਇਕਾ, ਸਹਿ-ਇੰਚਾਰਜ ਅਵਨੀਤ ਕੌਰ ਅਤੇ ਅਲਕਾ ਗੁੱਜਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਬੈਠਕ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਹਿਮਾਨਾਂ ਅਤੇ ਮੋਰਚੇ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ। ਅਮਰਪਾਲ ਮੋਰੀਆ ਨੇ ਦੱਸਿਆ ਕਿ ਮੋਰਚੇ ਦੀ ਸੂਬਾ ਪੱਧਰੀ ਟੀਮ ਵਿਚ 100 ਮੈਂਬਰਾਂ ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ। ਇਸ ਦੇ ਨਾਲ ਹੀ ਹਰੇਕ ਅਹੁਦੇਦਾਰ ਆਪਣੇ ਨਾਲ ਨਿੱਜੀ ਤੌਰ ’ਤੇ 100 ਸਾਥੀਆਂ ਦੀ ਟੀਮ ਤਿਆਰ ਕਰੇਗਾ, ਜਦਕਿ ਜ਼ਿਲ੍ਹਾ ਪ੍ਰਧਾਨਾਂ ਨੂੰ 50 ਸਮਾਜਿਕ ਸਾਥੀਆਂ ਨੂੰ ਆਪਣੇ ਨਾਲ ਜੋੜਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ। ਬੈਠਕ ਵਿਚ ਮੋਰਚੇ ਦੇ ਜਨਰਲ ਸਕੱਤਰ ਸੁਧੀਰ ਸੋਨੂੰ, ਰਾਮ ਸਿੰਘ ਧੀਮਾਨ ਅਤੇ ਜਤਿੰਦਰ ਸੈਣੀ ਤੋਂ ਇਲਾਵਾ ਉਪ-ਪ੍ਰਧਾਨ ਤਰੁਣ ਜੱਸੀ, ਗੁਰਦਰਸ਼ਨ ਸਿੰਘ ਸੈਣੀ, ਸੰਦੀਪ ਭਾਟੀਆ, ਨਰਿੰਦਰ ਸ਼ੇਖਰ ਲੂਥਰਾ, ਸੰਦੀਪ ਵਰਮਾ, ਹਰਮੀਤ ਕੰਬੋਜ ਅਤੇ ਪਰਵਿੰਦਰ ਸਿੰਘ ਖੁਰਮੀ ਹਾਜ਼ਰ ਸਨ। ਇਸ ਮੌਕੇ ਸਕੱਤਰ ਸਿਮਰਨਜੀਤ ਕੌਰ, ਗੁਰਮੇਲ ਸਿੰਘ ਠੇਕੇਦਾਰ, ਜਗਦੀਸ਼ ਰਾਜ ਸੈਣੀ, ਚਹਿਲ ਸਿੰਘ ਧੀਮਾਨ ਅਤੇ ਸ਼ਾਮ ਗੁੱਜਰ, ਖ਼ਜ਼ਾਨਚੀ ਲਾਲ ਸਿੰਘ ਲਾਲੀ ਅਤੇ ਬੁਲਾਰੇ ਡਾ. ਜਗਮਹਿੰਦਰ ਸੈਣੀ, ਤੇਜਿੰਦਰ ਕੌਰ ਤੇ ਜਰਨੈਲ ਸਿੰਘ ਹੈਪੀ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਸਨ।