09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਸਹਿਰਾ ਪੁਰਬ 11 ਤੋਂ 20 ਤੱਕ ਮਨਾਇਆ ਜਾਵੇਗਾ- ਡਾ. ਵਿਜੇ ਸਤਬੀਰ ਸਿੰਘ

ਬਟਾਲਾ, 9 ਅਕਤੂਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਸਹਿਰਾ ਪੁਰਬ 11 ਤੋਂ 20 ਅਕਤੂਬਰ ਤੱਕ ਮਨਾਇਆ ਜਾਵੇਗਾ। ਇਸ ਸੰਬੰਧੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ.

Ad Position 21
No active advertisement
ਅਜੀਤ ਡੈਸਕ 10-10-2026
ਬਟਾਲਾ, 9 ਅਕਤੂਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਸਹਿਰਾ ਪੁਰਬ 11 ਤੋਂ 20 ਅਕਤੂਬਰ ਤੱਕ ਮਨਾਇਆ ਜਾਵੇਗਾ। ਇਸ ਸੰਬੰਧੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ 11 ਅਕਤੂਬਰ ਤੋਂ ਰੋਜ਼ਾਨਾ ਰਾਤ 9 ਵਜੇ ਤੋਂ 12 ਵਜੇ ਤੱਕ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਯੁੱਧਮਈ (ਚੰਡੀ) ‘ਬਾਣੀ’ ਦੇ ਪਾਠ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਨਿਰਮਲੇ ਹੈੱਡ ਗ੍ਰੰਥੀ ਕਰਨਗੇ, 20 ਅਕਤੂਬਰ ਨੂੰ ਸਵੇਰੇ 11 ਵਜੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸਤਰ, ਸਿੰਘਾਸਨ ਅਸਥਾਨ ਦੇ ਮੁੱਖ ਦੁਆਰ ਦੇ ਸਨਮੁੱਖ ਦਰਸ਼ਨਾਂ ਲਈ ਸਜਾਏ ਜਾਣਗੇ, ਸ਼ਾਮ 4 ਵਜੇ ਪਰੰਪਰਾਗਤ ਮਹੱਲੇ ਦੇ ਆਰੰਭਤਾ ਦੀ ਅਰਦਾਸ ਭਾਈ ਰਾਮ ਸਿੰਘ ਕਰਨਗੇ। ਉਪਰੰਤ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਇਹ ਮਹੱਲਾ ਪਰੰਪਰਾਗਤ ਮਾਰਗਾਂ ਤੋਂ ਹੁੰਦਾ ਹੋਇਆ ਹੱਲਾ ਬੋਲ ਚੌਕ (ਫਾਰੇਸਟ ਆਫਿਸ) ਕੋਲ ‘ਹੱਲਾ’ ਖੇਡੀਆ ਜਾਵੇਗਾ। ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਪੁੱਜ ਕੇ ਭਜਨ, ਕੀਰਤਨ ਕਰਕੇ ਇਹ ਮਹੱਲਾ ਗੁਰਦੁਆਰਾ ਨਗੀਨਾ ਘਾਟ ਸਾਹਿਬ ਪੁੱਜ ਕੇ ਦੇਰ ਰਾਤ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮਹੱਲੇ ਦਾ ਸਮਾਪਨ ਹੋਵੇਗਾ। ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ 17 ਅਕਤੂਬਰ ਤੋਂ ਰੋਜ਼ਾਨਾ ਸਵੇਰੇ ਅਤੇ ਰਾਤ ਮਹਾਨ ਇਤਿਹਾਸਕਾਰ, ਕਵੀਸ਼ਰ, ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੰਮ੍ਰਿਤਸਰ ’ਚ ਵਿਸ਼ਾਲ ਯੂਥ ਰਨ ਕੱਲ੍... ਅਗਲੀ ਖ਼ਬਰ ਪੰਜਾਬ ’ਚ ਸਿਆਸੀ ਆਧਾਰ ਵਧਾਉਣ ਲਈ ਭਾਜਪਾ ਨੇ ਓ.ਬੀ.ਸੀ. ਮੋਰਚੇ ਨੂੰ ਕੀਤਾ ਲਾਮਬੰਦ
Ad Position 24