10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਾਕਿ ਨੇ ਪ੍ਰਮਾਣੂ ਸਮੱਗਰੀ ਦੀ ਸੁਰੱਖਿਆ ਲਈ ਮਜ਼ਬੂਤ ਢਾਂਚਾ ਤਿਆਰ ਕੀਤਾ-ਆਈ.ਏ.ਈ.ਏ.

ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ.

Ad Position 21
No active advertisement
ਪਾਕਿਸਤਾਨ ਦੇ ਪ੍ਰਮਾਣੂ ਊਰਜਾ ਕੇਂਦਰ ਦਾ ਬਾਹਰੀ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 11-10-2026
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੀ ਮਾਹਿਰਾਂ ਦੀ ਟੀਮ ਨੇ 12 ਦਿਨਾਂ ਦੇ ਵਿਆਪਕ ਮੁਲਾਂਕਣ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੇ ਆਪਣੀ ਪ੍ਰਮਾਣੂ ਸਮਗਰੀ ਅਤੇ ਕੇਂਦਰਾਂ ਦੀ ਭੌਤਿਕ ਸੁਰੱਖਿਆ ਲਈ ਇਕ ਮਜ਼ਬੂਤ ਤੇ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਣਾਲੀ ਸਥਾਪਿਤ ਕੀਤੀ ਹੈ। ਆਈ. ਏ. ਈ. ਏ. ਦੇ ਇੰਟਰਨੈਸ਼ਨਲ ਫਿਜ਼ੀਕਲ ਪ੍ਰੋਟੈਕਸ਼ਨ ਐਡਵਾਈਜ਼ਰੀ ਸਰਵਿਸ (ਆਈ. ਪੀ. ਪੀ. ਏ. ਐੱਸ.) ਮਿਸ਼ਨ ਨੇ ਪਾਕਿ ’ਚ ਪਹਿਲੀ ਵਾਰ ਪ੍ਰਮਾਣੂ ਸੁਰੱਖਿਆ ਨਾਲ ਜੁੜੇ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਦਾ ਵਿਆਪਕ ਜਾਇਜ਼ਾ ਲਿਆ। ਮਾਹਿਰਾਂ ਨੇ ਦੌਰਾ ਕੀਤੇ ਗਏ ਪ੍ਰਮਾਣੂ ਕੇਂਦਰਾਂ ‘ਚ ਸੁਰੱਖਿਆ ਪ੍ਰਬੰਧਾਂ ਦੇ ਅਮਲ ਨੂੰ ਤਸੱਲੀਬਖ਼ਸ਼ ਦੱਸਿਆ। ਏਜੰਸੀ ਦੀ ਡਿਪਟੀ ਡਾਇਰੈਕਟਰ ਜਨਰਲ ਕੈਰੀਨ ਹਰਵਿਊ ਨੇ ਕਿਹਾ ਕਿ ਪਾਕਿ ਲਗਾਤਾਰ ਸਮੀਖਿਆਵਾਂ ਰਾਹੀਂ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਬਿਹਤਰ ਬਣਾ ਰਿਹਾ ਹੈ। ਇਸ 7 ਮੈਂਬਰੀ ਕੌਮਾਂਤਰੀ ਟੀਮ ਦੀ ਅਗਵਾਈ ਖ਼ਮਾਰ ਮਰਾਬਿਤ ਨੇ ਕੀਤੀ, ਜਿਸ ‘ਚ ਚੀਨ, ਰੂਸ, ਰੋਮਾਨੀਆ, ਸਲੋਵਾਕੀਆ ਅਤੇ ਆਈ. ਏ. ਈ. ਏ. ਦੇ ਮਾਹਿਰ ਸ਼ਾਮਲ ਸਨ। ਪਾਕਿਸਤਾਨ ਨਿਊਕਲੀਅਰ ਰੈਗੂਲੇਟਰੀ ਅਥਾਰਿਟੀ ਦੇ ਚੇਅਰਮੈਨ ਜ਼ਿਆ ਹੁਸੈਨ ਸ਼ਾਹ ਨੇ ਕਿਹਾ ਕਿ ਇਸ ਮਿਸ਼ਨ ਦੀ ਮੇਜ਼ਬਾਨੀ ਕਰਨਾ ਪ੍ਰਮਾਣੂ ਸੁਰੱਖਿਆ ਪ੍ਰਤੀ ਦੇਸ਼ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਦਾ ਕੌਮਾਂਤਰੀ ਹਵਾਈ ਅੱਡਾ ਦੁਨੀਆ ਦੇ ਸਰਬੋਤਮ ਹਵਾਈ ਅੱਡਿਆਂ ਦੀ ਸੂਚੀ ਵਿਚ ਸ਼ਾਮਿਲ ਅਗਲੀ ਖ਼ਬਰ ਵਿਜੀਲੈਂਸ ਵਲੋਂ ਏ.ਐਸ.ਆਈ. 80,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ
Ad Position 24