11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਾਟਰ ਸਪਲਾਈ ਦਾ ਉਦਘਾਟਨ ਕੀਤਾ

ਚੀਮਾ ਮੰਡੀ, 11 ਅਕਤੂਬਰ (ਜਗਰਾਜ ਮਾਨ)- ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੀਮਾ ਮੰਡੀ ’ਚ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ। ਇਸੇ ਤਹਿਤ ਕੈਬਨਟ ਮੰਤਰੀ ਵਲੋਂ ਚੀਮਾ ਮੰਡੀ ਨੂੰ ਵਾਟਰ ਸਪਲਾਈ ਦੀ ਸੁਵਿਧਾ ਮਹਈਆ ਕਰਵਾਉਣ ਲਈ ਨਵੇਂ ਬਣੇ ਵਾਟਰ ਸਪਲਾਈ ਟੈਂਕ ਦਾ ਉਦਘਾਟਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਚੀਮਾ ਮੰਡੀ, 11 ਅਕਤੂਬਰ (ਜਗਰਾਜ ਮਾਨ)- ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੀਮਾ ਮੰਡੀ ’ਚ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ। ਇਸੇ ਤਹਿਤ ਕੈਬਨਟ ਮੰਤਰੀ ਵਲੋਂ ਚੀਮਾ ਮੰਡੀ ਨੂੰ ਵਾਟਰ ਸਪਲਾਈ ਦੀ ਸੁਵਿਧਾ ਮਹਈਆ ਕਰਵਾਉਣ ਲਈ ਨਵੇਂ ਬਣੇ ਵਾਟਰ ਸਪਲਾਈ ਟੈਂਕ ਦਾ ਉਦਘਾਟਨ ਕੀਤਾ ਗਿਆ। ਇਹ ਵਾਟਰ ਸਪਲਾਈ ਪ੍ਰੋਜੈਕਟ ਤਕਰੀਬਨ 9.40 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ। ਜਿਸ ਨਾਲ ਘਰ ਘਰ ਤੱਕ ਇਸ ਵਾਟਰ ਟੈਂਕ ਦਾ ਪਾਣੀ ਪਹੁੰਚੇਗਾ। ਇਹ ਪਾਣੀ ਲੋਕਾਂ ਦੀ ਸਿਹਤ ਲਈ ਚੰਗਾ ਹੈ ਕਿਉਂਕਿ ਬੋਰ ਪਾਣੀ ਦਾ ਸੈਂਪਲ ਚੈੱਕ ਕਰਕੇ ਡੂੰਘੇ ਲਗਾਏ ਗਏ ਹਨ। ਇਸ ਮੌਕੇ ਹੀ ਉਹਨਾਂ ਨੇ ਤਕਰੀਬਨ 15.85 ਕਰੋੜ ਦੀ ਕੀਮਤ ਨਾਲ ਤਿਆਰ ਹੋਣ ਵਾਲੇ ਵਾਟਰ ਟਰੀਟਮੈਂਟ ਪ੍ਰੋਜੈਕਟ ਦਾ ਨੀਹ ਪੱਥਰ ਰੱਖਿਆ। ਇਹ ਪਾਣੀ ਸ਼ੁੱਧ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਜਿਸ ਨਾਲ ਅਨੇਕਾ ਤਰਾਂ ਦੀਆਂ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ। ਇਸ ਮੌਕੇ ਹੀ ਚੀਮਾ ਮੰਡੀ ਵਿਖੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਜਖੇਪਲ ਦੀਆਂ ਤਿੰਨੇ ਪੰਚਾਇਤਾਂ ਨਾਲ ਗੱਲ ਰਹੀ ਹੈ ਜਿਸ ਵਿੱਚ ਇੱਕ ਪੰਚਾਇਤ ਸਹਿਮਤ ਅਤੇ ਦੋ ਪੰਚਾ ਇਤਾਂ ਅਜੇ ਸਹਿਮਤ ਨਹੀਂ । ਪੰਚਾਇਤਾਂ ਦੀ ਸਹਿਮਤੀ ਤੋਂ ਬਾਅਦ ਇਸ ਦਾ ਹੱਲ ਕਰ ਲਿਆ ਜਾਵੇਗਾ । ਇਸ ਮੌਕੇ ਸਨੀ ਸਿੰਘ ਆਲੂਵਾਲੀਆ ਚੇਅਰਮੈਨ ਸੀਵਰੇਜ ਵਾਟਰ ਸਪਲਾਈ ਪੰਜਾਬ , ਮਨਿੰਦਰ ਸਿੰਘ ਲਖਮੀਰਵਾਲਾ ਪ੍ਰਧਾਨ ਸਰਪੰਚ ਯੂਨੀਅਨ ਸੰਗਰੂਰ , ਬੀਰਬਲ ਸਿੰਘ ਪ੍ਰਧਾਨ , ਦਰਸ਼ਨ ਸਿੰਘ ਗਿਤੀ ਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ , ਸੁੱਖਾ ਸਿੰਘ ਐਮ. ਸੀ., ਮਨਪ੍ਰੀਤ ਸਿੰਘ ਮਨੀ ਐਮ. ਸੀ. , ਲਖਵਿੰਦਰ ਕੁਮਾਰ ਲੱਖੀ ਐਮ. ਸੀ., ਨਿਕਾ ਸਿੰਘ ਐਮ. ਸੀ. , ਕੁਲਦੀਪ ਸਿੰਘ ਐਮ.ਸੀ. , ਨਿਰਭੈ ਸਿੰਘ ਮਾਨ , ਰਜਿੰਦਰ ਕੁਮਾਰ ਲੀਲੂ , ਬਲਜਿੰਦਰ ਸਿੰਘ ਐਮ.ਸੀ., ਜਸਵੀਰ ਸਿੰਘ ਐਮ.ਸੀ. ਬਹਾਦਰ ਸਿੰਘ ਬਹਾਦਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੀਂਦ ਦੀ ਗੁਣਵੱਤਾ ਤੇ ਮਾਨਸਿਕ ਤੰਦਰੁਸਤੀ ’ਤੇ ਅਸਰਅੰਦਾਜ਼ ਹੁੰਦੀ ਹੈ ਲਗਾਤਾਰ ਵੀਡੀਓ ਦੇਖਣ ਦੀ ਆਦਤ-ਪੰਜਾਬੀ ਯੂਨੀਵਰਸਿਟੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਤਾਮਿਲਨਾਡੂ ’ਚ 13 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
Ad Position 24