12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਸਿੱਖੀ ਸਿਧਾਂਤ ਦੇ ਪੂਰਨ ਪ੍ਰਤੀਕ-ਸੰਤ ਗੁਰਦਿਆਲ ਸਿੰਘ

ਟਾਂਡਾ ਉੜਮੁੜ, 12 ਅਕਤੂਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਜਿਸ ਦੇ ਚੱਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਦੇ ਚੱਲਦਿਆਂ ਅੱਜ ਜਿੱਥੇ ਪੰਜਵੀਂ ਲੜੀ ਦੀ ਆਰੰਭਤਾ ਮੌਕੇ ਸੰਤਾਂ ਮਹਾਂਪੁਰਸ਼ਾਂ ਤੇ ਪੰਥਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ । ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਦੁਬਈ, ਅਮਰੀਕਾ, ਕੈਨੇਡਾ ਤੋਂ ਪੁੱਜੀਆਂ ।

Ad Position 21
No active advertisement
ਅਜੀਤ ਡੈਸਕ 13-10-2026

ਟਾਂਡਾ ਉੜਮੁੜ, 12 ਅਕਤੂਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਜਿਸ ਦੇ ਚੱਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਦੇ ਚੱਲਦਿਆਂ ਅੱਜ ਜਿੱਥੇ ਪੰਜਵੀਂ ਲੜੀ ਦੀ ਆਰੰਭਤਾ ਮੌਕੇ ਸੰਤਾਂ ਮਹਾਂਪੁਰਸ਼ਾਂ ਤੇ ਪੰਥਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ । ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਦੁਬਈ, ਅਮਰੀਕਾ, ਕੈਨੇਡਾ ਤੋਂ ਪੁੱਜੀਆਂ । ਅੱਜ ਇਸ ਇਕੋਤਰੀ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਤੇ ਹੋਰ ਸੰਤਾਂ-ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤਾਂ ਨੂੰ ਜੋੜਿਆ। ਇਸ ਇਕੋਤਰੀ ਲੜੀ ਦੌਰਾਨ ਸੰਤ ਬਾਬਾ ਜਗਦੀਪ ਸਿੰਘ ਪੁਲ ਪੁਖ਼ਤਾ, ਸੰਤ ਬਾਬਾ ਸੁਖਰਾਜ ਸਿੰਘ ਪ੍ਰੀਤਮਪੁਰਾ, ਸੰਤ ਬਾਬਾ ਅਮਰੀਕ ਸਿੰਘ ਪੁੜੈਣ, ਸੰਤ ਬਾਬਾ ਭਰਪੂਰ ਸਿੰਘ ਸ਼ੇਖ਼ਾ ਜਲੂਰ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਸੰਤ ਬਾਬਾ ਮਨੀ ਸਿੰਘ ਭੇਵੇ, ਬਾਬਾ ਲਾਲ ਸਿੰਘ ਜਲੰਧਰ, ਸੰਤ ਬਾਬਾ ਹਰਵਿੰਦਰ ਸਿੰਘ ਰੌਲ਼ੀ, ਸੰਤ ਬਾਬਾ ਕਰਮਜੀਤ ਸਿੰਘ ਭੋਜੋਵਾਲੀ ਤੇ ਸਮਾਜ ਸੇਵੀ ਤੇ ਉੱਘੇ ਸਮਾਜਸੇਵਕ ਤੇ ਕਾਰੋਬਾਰੀ ਸਤਪਾਲ ਸਿੰਘ ਮੁਲਤਾਨੀ ਸਮੇਤ ਦੁਬਈ ਦੇ ਕਾਰੋਬਾਰੀ ਅਮਰਜੀਤ ਸਿੰਘ ਕਾਹਲੋਂ, ਗੁਰਦੁਆਰਾ ਰੈਸਲਖੇਮਾ ਦੁਬਈ ਤੋਂ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਚੱਤੋਵਾਲ, ਬਿਕਰਮਜੀਤ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈਆਂ। ਇਸ ਮੌਕੇ ਤਪ ਅਸਥਾਨ ਦੇ ਮੁਖੀ ਸੰਤ ਬਾਬਾ ਗੁਰਦਿਆਲ ਸਿੰਘ ਨੇ ਪਹੁੰਚੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ।

Ad Position 22
No active advertisement
ਪਿਛਲੀ ਖ਼ਬਰ ਜਹਾਜ਼ ਹਵੇਲੀ ਦੇ ਨਿਰਮਾਣ ਕਾਰਜ ਤੀਜੇ ਪੜਾਅ ਵਿਚ ਪੁੱਜੇ-ਕਾਹਨੇਕੇ ਅਗਲੀ ਖ਼ਬਰ ਬੰਗਲਾ ਸਾਹਿਬ ਦੀ ਘਟਨਾ ਨੂੰ ਸਿਆਸੀ ਰੰਗਤ ਦੇ ਰਹੀ ਹੈ ‘ਆਪ’-ਐਡਵੋਕੇਟ ਐਚ.ਐਸ. ਫੂਲਕਾ
Ad Position 24