12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬੰਗਲਾ ਸਾਹਿਬ ਦੀ ਘਟਨਾ ਨੂੰ ਸਿਆਸੀ ਰੰਗਤ ਦੇ ਰਹੀ ਹੈ ‘ਆਪ’-ਐਡਵੋਕੇਟ ਐਚ.ਐਸ. ਫੂਲਕਾ

ਚੰਡੀਗੜ੍ਹ, 12 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਸੀਨੀਅਰ ਭਾਜਪਾ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਐਚ. ਐਸ.

Ad Position 21
No active advertisement
ਅਜੀਤ ਡੈਸਕ 13-10-2026
ਚੰਡੀਗੜ੍ਹ, 12 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਸੀਨੀਅਰ ਭਾਜਪਾ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਐਚ.ਐਸ. ਫੂਲਕਾ ਨੇ 10 ਅਕਤੂਬਰ ਨੂੰ ਨਵੀਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਘਟਨਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਪੂਰੀ ਸੀ.ਸੀ.ਟੀ.ਵੀ. ਫੁਟੇਜ ਤੇ ਉਪਲੱਬਧ ਵੀਡੀਓਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ‘ਆਪ’ ’ਤੇ ਰੋਸ ਪ੍ਰਦਰਸ਼ਨ ਦੀ ਘਟਨਾ ਨੂੰ ਸਿਆਸੀ ਰੰਗਤ ਦੇਣ ਅਤੇ ਕਥਿਤ ਤੌਰ ’ਤੇ ਗ਼ਲਤ ਬਿਰਤਾਂਤ ਸਿਰਜਣ ਦੇ ਦੋਸ਼ ਲਗਾਏ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਸਬੰਧਤ ਵੀਡੀਓ ਜਨਤਕ ਕਰਨੀ ਚਾਹੀਦੀ ਹੈ, ਤਾਂ ਜੋ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੁੜੀਆਂ ਨਾਲ ਦੁਰਵਿਹਾਰ ਹੋਣ ਦੇ ਦੋਸ਼ਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਸਿੱਖੀ ਸਿਧਾਂਤ ਦੇ ਪੂਰਨ ਪ੍ਰਤੀਕ-ਸੰਤ ਗੁਰਦਿਆਲ ਸਿੰਘ ਅਗਲੀ ਖ਼ਬਰ ਬਲੋਚਿਸਤਾਨ ਦੇ ਗਵਾਦਰ ’ਚ ਪਾਕਿਸਤਾਨ ਕੋਸਟ ਗਾਰਡ ਦੀਆਂ ਬੇੜੀਆਂ ’ਤੇ ਹਮਲਾ
Ad Position 24