ਕਦੋਂ ਤੱਕ ਕਿਸਾਨ ਤੇ ਆੜ੍ਹਤੀ ਮੰਡੀਆਂ ਵਿਚ ਫਸਲਾਂ ਦੀ ਬਰਬਾਦੀ ਸਹਿੰਦੇ ਰਹਿਣਗੇ-ਚੀਮਾ
ਸੰਗਰੂਰ, 12 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਉੱਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਝੋਨੇ ਨਾਲ ਭਰੀਆਂ ਮੰਡੀਆਂ ਵਿਚ ਹੋਈ ਬਾਰਿਸ਼ ਨੇ ਕਿਸਾਨਾਂ ਤੇ ਆੜ੍ਹਤੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਝੋਨਾ ਹੁਣ ਨਾ ਸਰਕਾਰ ਚੁੱਕੇਗੀ ਤੇ ਨਾ ਹੀ ਖਰੀਦਦਾਰ ਜਿਸ ਦਾ ਸਾਰਾ ਨੁਕਸਾਨ ਆੜ੍ਹਤੀਆਂ ਦੇ ਗਲ ਪੈ ਗਿਆ ਹੈ।
ਸੰਗਰੂਰ, 12 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਉੱਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਝੋਨੇ ਨਾਲ ਭਰੀਆਂ ਮੰਡੀਆਂ ਵਿਚ ਹੋਈ ਬਾਰਿਸ਼ ਨੇ ਕਿਸਾਨਾਂ ਤੇ ਆੜ੍ਹਤੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਝੋਨਾ ਹੁਣ ਨਾ ਸਰਕਾਰ ਚੁੱਕੇਗੀ ਤੇ ਨਾ ਹੀ ਖਰੀਦਦਾਰ ਜਿਸ ਦਾ ਸਾਰਾ ਨੁਕਸਾਨ ਆੜ੍ਹਤੀਆਂ ਦੇ ਗਲ ਪੈ ਗਿਆ ਹੈ। ਚੀਮਾ ਨੇ ਮੰਗ ਕੀਤੀ ਕਿ ਖੇਤਾਂ ਵਿੱਚ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ ਨਾਲ ਮੰਡੀਆਂ ਵਿਚ ਹੋਏ ਨੁਕਸਾਨ ਦਾ ਵੀ ਜਾਇਜ਼ਾ ਲੈ ਕੇ ਉਸ ਦੀ ਭਰਭਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਅਤੇ ਆੜਤੀਆਂ ਨੂੰ ਹੋਏ ਨੁਕਸਾਨ ਦੀ ਰਾਹਤ ਮਿਲ ਸਕੇ।