ਕਿਸੇ ਵੀ ਆਗੂ ਦਾ ਵਿਰੋਧ ਨਾ ਕੀਤਾ ਜਾਵੇ ਅੰਦੋਲਨ ਵੱਡਾ ਕਰਨਾ ਹੈ-ਭੀਮ ਸਿੰਘ
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਇਥੇ ਧਰਨੇ ਮੌਕੇ ਧਰਨਾਕਾਰੀਆਂ ਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਧਰਨੇ ਦੌਰਾਨ ਕਿਸੇ ਵੀ ਪਾਰਟੀ ਦੇ ਆਗੂ ਦਾ ਵਿਰੋਧ ਨਾ ਕੀਤਾ ਜਾਵੇ ਕਿਉਂਕਿ ਅਸੀਂ ਅੰਦੋਲਨ ਵੱਡਾ ਕਰਨਾ ਹੈ। ਇਹ ਅਪੀਲ ਉਨ੍ਹਾਂ ਉਦੋਂ ਕੀਤੀ, ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸੰਬੋਧਨ ਸਮੇਂ 2 ਨੌਜਵਾਨਾਂ ਨੇ ਕੋਈ ਸਵਾਲ ਉਠਾ ਲਿਆ।
ਧ
ਧਰਨੇ ਨੂੰ ਸੰਬੋਧਨ ਕਰਦੇ ਹੋਏ ਭੀਮ ਸਿੰਘ। ਅਜੀਤ ਤਸਵੀਰ
18-10-2026
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਇਥੇ ਧਰਨੇ ਮੌਕੇ ਧਰਨਾਕਾਰੀਆਂ ਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਧਰਨੇ ਦੌਰਾਨ ਕਿਸੇ ਵੀ ਪਾਰਟੀ ਦੇ ਆਗੂ ਦਾ ਵਿਰੋਧ ਨਾ ਕੀਤਾ ਜਾਵੇ ਕਿਉਂਕਿ ਅਸੀਂ ਅੰਦੋਲਨ ਵੱਡਾ ਕਰਨਾ ਹੈ। ਇਹ ਅਪੀਲ ਉਨ੍ਹਾਂ ਉਦੋਂ ਕੀਤੀ, ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸੰਬੋਧਨ ਸਮੇਂ 2 ਨੌਜਵਾਨਾਂ ਨੇ ਕੋਈ ਸਵਾਲ ਉਠਾ ਲਿਆ। ਭੀਮ ਸਿੰਘ ਨੇ ਕਿਹਾ ਕਿ ਸਾਡੀ ਲੜਾਈ ਨਸ਼ਿਆਂ ਤੇ ਸੱਤਾ ਧਿਰ ਦੇ ਖ਼ਿਲਾਫ਼ ਹੈ। ਉਨ੍ਹਾਂ ਆਖਿਆ ਕਿ 13 ਅਕਤੂਬਰ ਤੋਂ ਲਗਾਏ ਮੋਰਚੇ ਨੂੰ ਸਾਰਿਆਂ ਵਲੋਂ ਬੇਹੱਦ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਆਪਣੇ ਪੁੱਤ ਦੀ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਹੋਰ ਪ੍ਰਚੰਡ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ’ਚ ਐਕਸ਼ਨ ਕਮੇਟੀ ਦਾ ਵਫ਼ਦ ਜਦੋਂ ਰਾਜਪਾਲ ਨੂੰ ਮਿਲੇਗਾ ਤਾਂ ਇਹੋ ਮੰਗ ਉਠਾਈ ਜਾਵੇਗੀ ਕਿ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਦਾ ਅਸਤੀਫ਼ਾ ਲੈ ਕੇ ਨਵੇਂ ਚਿਹਰੇ ਲਗਾਏ ਜਾਣ ਨਾ ਕਿ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ।