ਕੈਲਗਰੀ ਤੇ ਅਮਰੀਕਾ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ‘ ਸਾਈਨਡ ਟੂ ਗੌਡ ਟੂਰ’ ਮੁਲਤਵੀ - ਬਲਕੌਰ ਸਿੰਘ ਸਿੱਧੂ
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਖੇ 19 ਅਕਤੂਬਰ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ’ਚ ਦਿੱਤੀ।
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਖੇ 19 ਅਕਤੂਬਰ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ’ਚ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਟੂਰ’ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋ ਬਾਅਦ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਿਲਹਾਲ ਇਹ ਸ਼ੋਅ ਜੋ ਕੈਲਗਰੀ ਅਤੇ ਅਮਰੀਕਾ ਵਿਚ ਹੋਣੇ ਸੀ, ਮੁਲਤਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਮੇਰਾ ਹਲਕਾ ਤੇ ਮੇਰਾ ਪੰਜਾਬ ਸਭ ਤੋ ਪਹਿਲਾਂ ਹੈ। ਮੈਂ ਕੈਲਗਰੀ ਅਤੇ ਅਮਰੀਕਾ ਵਿਚ ਸਾਰੇ ਬੈਠੇ ਵੀਰਾਂ ਅਤੇ ਚਾਹੁੰਣ ਵਾਲਿਆਂ ਤੋਂ ਮੁਆਫੀ ਚਾਹੁੰਦਾ ਹਾਂ ਕਿ ਇਸ ਵਾਰ ਮੈਂ ਤੁਹਾਡੇ ਵਿਚ ਨਹੀ ਪਹੁੰਚ ਸਕਿਆ ਤੇ ਬਹੁਤ ਜਲਦ ਦੁਬਾਰਾ ਸ਼ੋਅ ਲੈ ਕੇ ਆਵਾਗਾਂ।