20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੂਬੇ ’ਚ ਪਰਾਲੀ ਦੀ ਅੱਗ ਦੀਆਂ ਲਪਟਾਂ ਹੋਈਆਂ ਤੇਜ਼, ਪਿਛਲੇ ਪੰਜ ਦਿਨਾਂ ’ਚ ਆਏ 219 ਮਾਮਲੇ, ਕੁੱਲ ਅੰਕੜਾ 404 ’ਤੇ ਪੁੱਜਾ

ਜਲੰਧਰ, 20 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਅੰਦਰ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਇਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੰਘ ਗਿਆ ਹੈ, ਜਿੱਥੇ ਇਕ ਪਾਸੇ ਝੋਨੇ ਦੀ ਵਾਢੀ ਤੇਜ਼ ਹੋਈ ਹੈ, ਉਥੇ ਹੀ ਦੂਜੇ ਪਾਸੇ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ । ਜੇਕਰ 15 ਸਤੰਬਰ ਨੂੰ ਸ਼ੁਰੂ ਹੋਏ ਝੋਨੇ ਦੀ ਵਾਢੀ ਦੇ ਸੀਜ਼ਨ ਬਾਰੇ ਗੱਲ ਕੀਤੀ ਜਾਵੇ ਤਾਂ ਸੈਟੇਲਾਈਟ ਵਲੋਂ ਜਾਰੀ ਅੰਕੜਿਆਂ ਮੁਤਾਬਕ 15 ਅਕਤੂਬਰ ਤੱਕ ਸੂਬੇ ਵਿਚ ਪਰਾਲੀ ਸਾੜਨ ਦੇ ਕੁੱਲ 185 ਮਾਮਲੇ ਸਾਹਮਣੇ ਆਏ ਸਨ ।

Ad Position 21
No active advertisement
ਅਜੀਤ ਡੈਸਕ 21-10-2026
ਜਲੰਧਰ, 20 ਅਕਤੂਬਰ (ਜਤਿੰਦਰ ਪੰਮੀ)–ਪੰਜਾਬ ਅੰਦਰ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਇਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੰਘ ਗਿਆ ਹੈ, ਜਿੱਥੇ ਇਕ ਪਾਸੇ ਝੋਨੇ ਦੀ ਵਾਢੀ ਤੇਜ਼ ਹੋਈ ਹੈ, ਉਥੇ ਹੀ ਦੂਜੇ ਪਾਸੇ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ । ਜੇਕਰ 15 ਸਤੰਬਰ ਨੂੰ ਸ਼ੁਰੂ ਹੋਏ ਝੋਨੇ ਦੀ ਵਾਢੀ ਦੇ ਸੀਜ਼ਨ ਬਾਰੇ ਗੱਲ ਕੀਤੀ ਜਾਵੇ ਤਾਂ ਸੈਟੇਲਾਈਟ ਵਲੋਂ ਜਾਰੀ ਅੰਕੜਿਆਂ ਮੁਤਾਬਕ 15 ਅਕਤੂਬਰ ਤੱਕ ਸੂਬੇ ਵਿਚ ਪਰਾਲੀ ਸਾੜਨ ਦੇ ਕੁੱਲ 185 ਮਾਮਲੇ ਸਾਹਮਣੇ ਆਏ ਸਨ । ਇਸ ਦੇ ਉਲਟ 16 ਤੋਂ 20 ਅਕਤੂਬਰ ਤੱਕ ਪਿਛਲੇ ਦਿਨਾਂ ਦੌਰਾਨ ਸੂਬੇ ਵਿਚ ਪਰਾਲੀ ਦੀਆਂ ਲਪਟਾਂ ਤੇਜ਼ ਹੋ ਗਈਆਂ ਹਨ, ਜਿਸ ਦਾ ਅੰਦਾਜ਼ਾ ਸੈਟੇਲਾਈਟ ਵਲੋਂ ਜਾਰੀ ਅੰਕੜਿਆਂ ਤੋਂ ਭਲੀ ਭਾਂਤ ਲਾਇਆ ਜਾ ਸਕਦਾ, ਜਿਸ ਮੁਤਾਬਕ ਪੰਜ ਦਿਨਾਂ ਅੰਦਰ ਹੀ ਸੂਬੇ ’ਚ 219 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਹੁਣ ਤੱਕ ਪਰਾਲੀ ਸਾੜਨ ਦੇ ਆਏ ਮਾਮਲਿਆਂ ਦਾ ਕੁੱਲ ਅੰਕੜਾ 404 ਤੱਕ ਪੁੱਜ ਗਿਆ ਹੈ। ਇਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ 18 ਅਕਤੂਬਰ ਨੂੰ ਸਾਹਮਣੇ ਆਏ, ਜਿਸ ਦੌਰਾਨ ਸੂਬੇ ਵਿਚ 123 ਥਾਵਾਂ ’ਤੇ ਪਰਾਲੀ ਸਾੜੀ ਗਈ । ਜੇਕਰ ਪਰਾਲੀ ਸਾੜਨ ਬਾਰੇ ਜ਼ਿਲ੍ਹਾਵਾਰ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਮਾਝੇ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਕਿਸਾਨਾਂ ਵਲੋਂ ਸਭ ਤੋਂ ਵੱਧ ਖੇਤਾਂ ’ਚ ਅੱਗ ਲਾਈ ਜਾ ਰਹੀ ਹੈ । ਤਰਨਤਾਰਨ ਜ਼ਿਲ੍ਹੇ ’ਚ ਹੁਣ ਤੱਕ ਇਸ ਸੀਜ਼ਨ ਦੌਰਾਨ 198 ਤੇ ਅੰਮ੍ਰਿਤਸਰ ਵਿੱਚ 117 ਮਾਮਲੇ ਸਾਹਮਣੇ ਆ ਚੁੱਕੇ ਹਨ । ਟੀਮਾਂ ਦੇ ਨੋਡਲ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੰਜਾਬ ਭਰ ’ਚ ਕਿਸਾਨਾਂ ’ਤੇ 19 ਅਕਤੂਬਰ ਤੱਕ ਬੀ. ਐੱਨ. ਐੱਸ. ਦੀ ਧਾਰਾ 223 ਤਹਿਤ 27 ਐੱਫ. ਆਈ. ਆਰ. ਅਤੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ’ਚ 100 ਰੈੱਡ ਐਂਟਰੀਆਂ ਦਰਜ ਕੀਤੀਆ ਜਾ ਚੁੱਕੀਆਂ ਹਨ । ਇਸ ਤੋਂ ਇਲਾਵਾ ਅੱਗ ਪਾਉਣ ਲਈ ਜ਼ਿੰਮੇਵਾਰ ਪਾਏ ਗਏ 126 ਕਿਸਾਨਾਂ ਨੂੰ 6,40,000 ਰੁਪਏ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਲਾਇਆ ਜਾ ਚੁੱਕਾ ਹੈ । ਪ੍ਰਸ਼ਾਸਨ ਪਰਾਲੀ ਦੀ ਅੱਗ ਰੋਕਣ ’ਚ ਨਾਕਾਮ ਰਹਿਣ ਵਾਲੇ ਨੋਡਲ ਅਫਸਰਾਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਹੁਣ 152 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ।
Ad Position 22
No active advertisement
ਪਿਛਲੀ ਖ਼ਬਰ 25 ਸਾਲ ਪੁਰਾਣੇ ਮਾਮਲੇ ’ਚ ਹਾਈ ਕੋਰਟ ਸਖ਼ਤ, ਪੰਜਾਬ ਦੇ ਮੁੱਖ ਸਕੱਤਰ 28 ਅਕਤੂਬਰ ਨੂੰ ਤਲਬ ਅਗਲੀ ਖ਼ਬਰ ਪੰਜਾਬ ’ਚ ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
Ad Position 24