20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੇਂਦਰ ਦੇ ਦਬਾਅ ਹੇਠ ਮੁੱਖ ਮੰਤਰੀ ਨੂੰ ਦਿੱਲੀ ਹਵਾਈ ਅੱਡੇ ’ਤੇ 3 ਘੰਟੇ ਰੋਕਿਆ

ਚੰਡੀਗੜ੍ਹ, 20 ਅਕਤੂਬਰ, (ਅਜੀਤ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਸਰਕਾਰ ਦੀਆਂ ਪੰਜਾਬ-ਵਿਰੋਧੀ ਚਾਲਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਤੋਂ ਵਾਪਸੀ ’ਤੇ ਦਿੱਲੀ ਹਵਾਈ ਅੱਡੇ ’ਤੇ ਤਿੰਨ ਘੰਟੇ ਜਾਣ-ਬੁੱਝ ਕੇ ਰੋਕੀ ਰੱਖਿਆ ਗਿਆ ਤੇ ਬਾਅਦ ’ਚ 50,000 ਰੁਪਏ ਦਾ ਬੇਤੁਕਾ ਚਲਾਨ ਵੀ ਕੱਟ ਦਿੱਤਾ ਗਿਆ, ਜੋ ਕਿ ਪੰਜਾਬ ਦੀ ਹੋਂਦ ਤੇ ਸਨਮਾਨ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਘੱਟੋ-ਘੱਟ ਚਾਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਕੇਂਦਰ ਸਰਕਾਰ ਨੂੰ ਡਰ ਹੈ ਕਿ ਜੇ ਮੁੱਖ ਮੰਤਰੀ ਵਿਦੇਸ਼ ਗਏ ਤਾਂ ਉੱਥੋਂ ਨਿਵੇਸ਼ ਤੇ ਫੰਡ ਲੈ ਕੇ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲੈ ਜਾਣਗੇ।

Ad Position 21
No active advertisement
ਅਜੀਤ ਡੈਸਕ 21-10-2026
ਚੰਡੀਗੜ੍ਹ, 20 ਅਕਤੂਬਰ, (ਅਜੀਤ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਸਰਕਾਰ ਦੀਆਂ ਪੰਜਾਬ-ਵਿਰੋਧੀ ਚਾਲਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਤੋਂ ਵਾਪਸੀ ’ਤੇ ਦਿੱਲੀ ਹਵਾਈ ਅੱਡੇ ’ਤੇ ਤਿੰਨ ਘੰਟੇ ਜਾਣ-ਬੁੱਝ ਕੇ ਰੋਕੀ ਰੱਖਿਆ ਗਿਆ ਤੇ ਬਾਅਦ ’ਚ 50,000 ਰੁਪਏ ਦਾ ਬੇਤੁਕਾ ਚਲਾਨ ਵੀ ਕੱਟ ਦਿੱਤਾ ਗਿਆ, ਜੋ ਕਿ ਪੰਜਾਬ ਦੀ ਹੋਂਦ ਤੇ ਸਨਮਾਨ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਘੱਟੋ-ਘੱਟ ਚਾਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਕੇਂਦਰ ਸਰਕਾਰ ਨੂੰ ਡਰ ਹੈ ਕਿ ਜੇ ਮੁੱਖ ਮੰਤਰੀ ਵਿਦੇਸ਼ ਗਏ ਤਾਂ ਉੱਥੋਂ ਨਿਵੇਸ਼ ਤੇ ਫੰਡ ਲੈ ਕੇ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੈਰਿਸ (ਫ਼ਰਾਂਸ) ਦੀ ਯਾਤਰਾ ਕੀਤੀ, ਜਿੱਥੇ ਉਹ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਫੂਡ ਫੈਸਟੀਵਲ ਵਿਚ ਪੰਜਾਬ ਦੇ ਮਸ਼ਹੂਰ ਰਾਜਮਾ ਤੇ ਚਿੱਟੇ ਛੋਲਿਆਂ ਵਰਗੇ ਉਤਪਾਦ ਲਾਂਚ ਕਰਨ ਗਏ ਸਨ। ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਸੀਐਮ ਭਗਵੰਤ ਮਾਨ ਨੂੰ ਉਨ੍ਹਾਂ ਦਾ ਬਣਦਾ ਪ੍ਰੋਟੋਕਾਲ ਦਿੱਤਾ ਜਾਵੇ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਤੋਂ ਵਾਪਸ ਆ ਕੇ ਦਿੱਲੀ ਹਵਾਈ ਅੱਡੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਜਾਣ-ਬੁੱਝ ਕੇ ਤਿੰਨ ਘੰਟੇ ਰੋਕ ਕੇ ਰੱਖਿਆ ਗਿਆ । ਬਹਾਨੇਬਾਜ਼ੀ ਇਹ ਕੀਤੀ ਗਈ ਕਿ ‘ਤੁਹਾਡਾ ਸਮਾਨ ਅਜੇ ਆ ਰਿਹਾ ਹੈ’ ਤੇ ਬਾਅਦ ’ਚ ਅਫਸਰਾਂ ਨੇ ਖੁਦ ਮੰਨਿਆ ਕਿ ਉਨ੍ਹਾਂ ’ਤੇ ਦਬਾਅ ਹੈ ਤੇ ਉਪਰੋਂ ਆਏ ਹੁਕਮਾਂ ਤਹਿਤ ਅਜਿਹਾ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਅਗਲੀ ਖ਼ਬਰ 25 ਸਾਲ ਪੁਰਾਣੇ ਮਾਮਲੇ ’ਚ ਹਾਈ ਕੋਰਟ ਸਖ਼ਤ, ਪੰਜਾਬ ਦੇ ਮੁੱਖ ਸਕੱਤਰ 28 ਅਕਤੂਬਰ ਨੂੰ ਤਲਬ
Ad Position 24