ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਵਲੋਂ 13ਵਾਂ ਕਬੱਡੀ ਕੱਪ ਕੱਥੂਨੰਗਲ ’ਚ 24 ਨੂੰ-ਜਸਪਾਲ, ਸੋਨਾ
ਜੇਠੂਵਾਲ/ਕੱਥੂਨੰਗਲ, 21 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਦਲਵਿੰਦਰ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਸਪੋਰਟਸ ਕਲੱਬ ਵਲੋਂ 24 ਅਕਤੂਬਰ ਦਿਨ ਸਨਿਚਰਵਾਰ ਨੂੰ 13ਵਾਂ ਕਬੱਡੀ ਕੱਪ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ, ਐਨ. ਆਰ.
ਜ
ਜਸਪਾਲ ਸਿੰਘ ਭੋਆ, ਗੁਰਭੇਜ ਸਿੰਘ ਸੋਨਾ
22-10-2026
ਜੇਠੂਵਾਲ/ਕੱਥੂਨੰਗਲ, 21 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਦਲਵਿੰਦਰ ਸਿੰਘ ਰੰਧਾਵਾ)-ਬ੍ਰਹਮ ਗਿਆਨੀ ਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਸਪੋਰਟਸ ਕਲੱਬ ਵਲੋਂ 24 ਅਕਤੂਬਰ ਦਿਨ ਸਨਿਚਰਵਾਰ ਨੂੰ 13ਵਾਂ ਕਬੱਡੀ ਕੱਪ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ, ਐਨ. ਆਰ. ਆਈ. ਤੇ ਇਲਾਕਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਭੋਆ ਤੇ ਸਰਪੰਚ ਗੁਰਭੇਜ ਸਿੰਘ ਭੋਆ ਨੇ ਦੱਸਿਆ ਕਿ ਕਰਵਾਏ ਜਾਣ ਵਾਲੇ 13ਵੇਂ ਕਬੱਡੀ ਕੱਪ ਵਿਚ ਪੁੱਜ ਰਹੀਆਂ ਟੀਮਾਂ ਵਿਚ ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ, ਸ਼੍ਰੋਮਣੀ ਕਮੇਟੀ ਕਬੱਡੀ ਟੀਮ, ਖਡੂਰ ਸਾਹਿਬ, ਹਰਿਆਣੇ ਦੀਆਂ ਟੀਮਾਂ ਭਾਗ ਲੈਣਗੀਆਂ। ਇਸ ਤੋਂ ਇਲਾਵਾ ਕੋਈ ਕਬੱਡੀ ਟੀਮ ਭਾਗ ਨਹੀਂ ਲੈ ਸਕੇਗੀ ਤੇ ਇਸ ਕਬੱਡੀ ਕੱਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਕ ਲੱਖ 15 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ ਤੇ ਦੂਸਰੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਕ ਲੱਖ ਦਾ ਇਨਾਮ ਦਿੱਤਾ ਜਾਵੇਗਾ। ਕਬੱਡੀ ਖਿਡਾਰੀ ਰਾਣਾ ਵੰਝ ਚੋਗਾਵਾਂ ਨੂੰ ਕਲੱਬ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਣ ਲਈ ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ ਵਾਲੇ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ ਵਿਸ਼ੇਸ਼ ਤੌਰ ’ਤੇ ਪੁੱਜਣਗੇ । ਇਸ ਮੌਕੇ ਭਾਈ ਮਨਜੀਤ ਸਿੰਘ ਅਬਦਾਲ, ਮੈਨੇਜਰ ਜਗਰੂਪ ਸਿੰਘ ਮਜੀਠਾ, ਸਰਬਜੀਤ ਸਿੰਘ ਬਾਠ, ਮਲਕੀਤ ਸਿੰਘ ਸ਼ਾਮਨਗਰ, ਹਿਰਦੇਪਾਲ ਸਿੰਘ ਲਾਲੀ, ਦਿਲਬਾਗ ਸਿੰਘ ਲਹਿਰਕਾ, ਬਲਵਿੰਦਰ ਸਿੰਘ ਭੰਗਾਲੀ, ਐਡਵੋਕੇਟ ਨਵਪ੍ਰੀਤ ਸਿੰਘ ਬੱਲ ਆਦਿ ਕਲੱਬ ਮੈਂਬਰ ਸ਼ਾਮਿਲ ਸਨ।