25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਫਲਿੱਪਕਾਰਟ ਦੇ ਗੁਦਾਮ ’ਚੋਂ 4 ਕਰੋੜ ਤੋਂ ਵੱਧ ਕੀਮਤ ਦੇ ਮੋਬਾਈਲ ਫੋਨ ਚੋਰੀ

ਭੁੱਚੋ ਮੰਡੀ, 24 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਕੰਪਨੀ ਦੇ ਗੁਦਾਮ ਨੂੰ ਬੀਤੀ ਰਾਤ ਚੋਰਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਕਰੋੜਾਂ ਰੁਪਏ ਦੀ ਕੀਮਤ ਦੇ ਮਹਿੰਗੇ ਮੋਬਾਈਲ ਫੋਨ ਚੋਰੀ ਕਰ ਲਏ ਗਏ। ਚੋਰ ਗੁਦਾਮ ਵਿਚੋਂ ਸੈਮਸੰਗ ਕੰਪਨੀ ਦੇ ਕਰੀਬ 980 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ।

Ad Position 21
No active advertisement
ਸਬੂਤ ਮਿਟਾਉਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਲੈ ਗਏ ਚੋਰ ਫਲਿੱਪਕਾਰਟ ਦੇ ਗੁਦਾਮ ’ਚੋਂ 4 ਕਰੋੜ ਤੋਂ ਵੱਧ ਕੀਮਤ ਦੇ ਮੋਬਾਈਲ ਫੋਨ ਚੋਰੀ 25-10-2026

ਭੁੱਚੋ ਮੰਡੀ, 24 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਕੰਪਨੀ ਦੇ ਗੁਦਾਮ ਨੂੰ ਬੀਤੀ ਰਾਤ ਚੋਰਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਕਰੋੜਾਂ ਰੁਪਏ ਦੀ ਕੀਮਤ ਦੇ ਮਹਿੰਗੇ ਮੋਬਾਈਲ ਫੋਨ ਚੋਰੀ ਕਰ ਲਏ ਗਏ। ਚੋਰ ਗੁਦਾਮ ਵਿਚੋਂ ਸੈਮਸੰਗ ਕੰਪਨੀ ਦੇ ਕਰੀਬ 980 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ । ਏਨਾ ਹੀ ਨਹੀਂ, ਚੋਰ ਜਾਂਦੇ ਸਮੇਂ ਗੁਦਾਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ । ਇਸ ਸਬੰਧੀ ਗੁਦਾਮ ਦੇ ਮੈਨੇਜਰ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਗੁਦਾਮ ਦੇ ਕਰਮਚਾਰੀ ਮਾਲ ਦੀ ਡਿਲੀਵਰੀ ਲੈ ਕੇ ਗਏ ਸਨ । ਜਦੋਂ ਉਹ ਸਵੇਰੇ ਕਰੀਬ ਪੰਜ ਵਜੇ ਵਾਪਸ ਗੁਦਾਮ ਪਹੁੰਚੇ ਤਾਂ ਗੁਦਾਮ ਦੇ ਸ਼ਟਰ ਦਾ ਜਿੰਦਰਾ ਗਾਇਬ ਸੀ ਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ । ਜਦੋਂ ਉਨ੍ਹਾਂ ਗੋਦਾਮ ਦੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਉੱਥੋਂ ਵੱਡੀ ਗਿਣਤੀ ਵਿਚ ਮਹਿੰਗੇ ਮੋਬਾਈਲ ਫੋਨ ਗਾਇਬ ਮਿਲੇ । ਮੈਨੇਜਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਣਪਛਾਤੇ ਚੋਰ ਸੈਮਸੰਗ ਕੰਪਨੀ ਦੇ ਕਰੀਬ 980 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਹਨ । ਇਨ੍ਹਾਂ ਮੋਬਾਈਲ ਫੋਨਾਂ ਦੀ ਕੀਮਤ ਪ੍ਰਤੀ ਫੋਨ 35 ਹਜ਼ਾਰ ਤੋਂ 45 ਹਜ਼ਾਰ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਇਸ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ । ਇਸ ਤੋਂ ਬਾਅਦ ਡੀ. ਐਸ. ਪੀ. ਸਾਈਬਰ ਸਰਬਜੀਤ ਸਿੰਘ ਅਤੇ ਡੀ.ਐਸ.ਪੀ. ਸੰਦੀਪ ਸਿੰਘ ਵੀ ਮੌਕੇ ’ਤੇ ਪਹੁੰਚੇ ਤੇ ਚੋਰੀ ਦੀ ਵਾਰਦਾਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ । ਇਸ ਤੋਂ ਇਲਾਵਾ ਮੋਬਾਈਲ ਫੋਰੈਂਸਿਕ ਲੈਬ ਯੂਨਿਟ ਦੀ ਟੀਮ ਵਲੋਂ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤੇ ਚੋਰੀ ਦੀ ਵਾਰਦਾਤ ਨਾਲ ਸੰਬੰਧਿਤ ਸੁਰਾਗ ਇਕੱਠੇ ਕਰਨ ਦੀ ਕਾਰਵਾਈ ਆਰੰਭੀ ਗਈ ।

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦਾ ਦੂਜਾ ਪੜਾਅ 16 ਨਵੰਬਰ ਤੋਂ ਹੋਵੇਗਾ ਆਰੰਭ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਕ੍ਰਿਸ਼ਨ ਕੁਮਾਰ ਬਾਵਾ
Ad Position 24