ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਰਾਜ ਬੱਬਰ
ਅੰਮ੍ਰਿਤਸਰ, 26 ਅਕਤੂਬਰ (ਜਸਵੰਤ ਸਿੰਘ ਜੱਸ)-ਪੰਜਾਬ ਨਾਲ ਸੰਬੰਧਿਤ ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਆਪਣੇ ਕੁਝ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ । ਉਹ ਆਪਣੇ ਕਿਸੇ ਨਜ਼ਦੀਕੀ ਦੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਆਏ ਹੋਏ ਹਨ ।
ਅੰਮ੍ਰਿਤਸਰ, 26 ਅਕਤੂਬਰ (ਜਸਵੰਤ ਸਿੰਘ ਜੱਸ)-ਪੰਜਾਬ ਨਾਲ ਸੰਬੰਧਿਤ ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਆਪਣੇ ਕੁਝ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ । ਉਹ ਆਪਣੇ ਕਿਸੇ ਨਜ਼ਦੀਕੀ ਦੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਆਏ ਹੋਏ ਹਨ । ਦਰਸ਼ਨ ਕਰਨ ਉਪਰੰਤ ‘ਅਜੀਤ’ ਦੀ ਟੀਮ ਨਾਲ ਸੰਖੇਪ ਗੱਲਬਾਤ ਕਰਦਿਆਂ ਰਾਜ ਬੱਬਰ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਾਲ ਵਿਚ ਇਕ ਵਾਰ ਇੱਥੇ ਦਰਸ਼ਨ ਕਰਨ ਜ਼ਰੂਰ ਆਵਾਂ ਤੇ ਹਰ ਵਾਰ ਦਰਸ਼ਨ ਕਰਕੇ ਰੂਹ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਨ ਇਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਬਾਲੀਵੁੱਡ ਵਿਚ ਵਿਚਰਦਿਆਂ ਪੰਜਾਬ ਦੀ ਯਾਦ ਆਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਜ ਬੱਬਰ ਨੇ ਕਿਹਾ ਕਿ ਬਾਲੀਵੁੱਡ ਵਿਚ ਸਾਡੀ ਪਹਿਚਾਣ ਹੀ ਪੰਜਾਬ ਕਰਕੇ ਹੈ। ਸਿਆਸਤ ਬਾਰੇ ਪੁੱਛੇ ਜਵਾਬ ਨੂੰ ਟਾਲਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਨਵੇਂ ਫ਼ਿਲਮ ਪ੍ਰਾਜੈਕਟ ਕਰਾਂਗਾ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਤੇ ਪਰਿਵਾਰਕ ਮੈਂਬਰ ਵੀ ਸਨ।