ਖਰੀਦ ਹੱਦਾਂ ਤੇ ਮੀਂਹ ਦੀ ਦੋਹਰੀ ਮਾਰ ਹੇਠ ਪੰਜਾਬ ਦਾ ਝੋਨਾ
ਮੂਣਕ, 26 ਅਕਤੂਬਰ (ਕੇਵਲ ਸਿੰਗਲਾ)-ਪੰਜਾਬ ਵਿਚ ਇਸ ਸਾਲ ਬਾਸਮਤੀ ਅਤੇ ਪਰਮਲ ਝੋਨੇ ਦਾ ਝਾੜ ਵਧਣ ਦੇ ਬਾਵਜੂਦ ਖਰੀਦ ਪ੍ਰਬੰਧਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਡੀਆਂ ਵਿਚ ਖਰੀਦ ਦੀਆਂ ਨਿਰਧਾਰਤ ਹੱਦਾਂ, ਮੀਂਹ ਕਾਰਨ ਝੋਨੇ ਵਿਚ ਵਧੀ ਨਮੀ ਅਤੇ ਖੇਤਾਂ ਵਿਚ ਵਿਛੀ ਫ਼ਸਲ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।
ਰ
ਰਵਿੰਦਰ ਸਿੰਘ ਚੀਮਾ ਸੂਬਾ ਸਰਪ੍ਰਸਤ ਆੜ੍ਹਤੀ ਐਸੋਸੀਏਸ਼ਨ
27-10-2026
ਮੂਣਕ, 26 ਅਕਤੂਬਰ (ਕੇਵਲ ਸਿੰਗਲਾ)-ਪੰਜਾਬ ਵਿਚ ਇਸ ਸਾਲ ਬਾਸਮਤੀ ਅਤੇ ਪਰਮਲ ਝੋਨੇ ਦਾ ਝਾੜ ਵਧਣ ਦੇ ਬਾਵਜੂਦ ਖਰੀਦ ਪ੍ਰਬੰਧਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਡੀਆਂ ਵਿਚ ਖਰੀਦ ਦੀਆਂ ਨਿਰਧਾਰਤ ਹੱਦਾਂ, ਮੀਂਹ ਕਾਰਨ ਝੋਨੇ ਵਿਚ ਵਧੀ ਨਮੀ ਅਤੇ ਖੇਤਾਂ ਵਿਚ ਵਿਛੀ ਫ਼ਸਲ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਇੱਕ ਪਾਸੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਉਡੀਕ ਕਰਨੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਾਢੀ ਦਾ ਖਰਚ ਵਧਣ ਅਤੇ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਅਤੇ ਸੂਬਾ ਸਕੱਤਰ ਪਰਸ਼ੋਤਮ ਲਾਲ ਸਿੰਗਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਲਈ ਮਿੱਥੀਆਂ ਹੱਦਾਂ ਤੁਰੰਤ ਖ਼ਤਮ ਕੀਤੀਆਂ ਜਾਣ ਅਤੇ ਚੌਲ਼ ਮਿੱਲਾਂ ਵਿਚ ਝੋਨਾ ਸਟੋਰ ਕਰਨ ਦੀ ਸਮਰਥਾ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚੋਂ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਪਰ ਇਸ ਸਾਲ ਵਧੇ ਝਾੜ ਕਾਰਨ ਨਿਰਧਾਰਤ ਟੀਚੇ ਤੋਂ ਵੱਧ ਪੈਦਾਵਾਰ ਦੀ ਖਰੀਦ ਤੇ ਸਟੋਰੇਜ ਵੱਡੀ ਚੁਣੌਤੀ ਬਣ ਗਈ ਹੈ। ਆੜ੍ਹਤੀ ਆਗੂਆਂ ਅਨੁਸਾਰ, ਚੌਲ ਮਿੱਲਾਂ ਦੇ ਸਹਿਯੋਗ ਤੋਂ ਬਿਨਾਂ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਸੁਚਾਰੂ ਢੰਗ ਨਾਲ਼ ਕਰਨੀ ਮੁਸ਼ਕਿਲ ਹੈ। ਮੀਂਹ ਕਾਰਨ ਝੋਨੇ ਵਿਚ ਵਧੀ ਨਮੀ, ਫ਼ਸਲ ਦੀ ਗੁਣਵੱਤਾ ’ਤੇ ਅਸਰ ਦਾ ਖ਼ਦਸ਼ਾ ਬੇਮੌਸਮੇ ਮੀਂਹ ਕਾਰਨ ਮੰਡੀਆਂ ਵਿਚ ਖੁੱਲ੍ਹੇ ਪਏ ਝੋਨੇ ਵਿਚ ਨਮੀ ਵਧ ਗਈ ਹੈ ਜਾਂ ਵਧਣ ਦਾ ਖ਼ਦਸ਼ਾ ਹੈ, ਜਿਸ ਨਾਲ਼ ਸਰਕਾਰੀ ਮਾਪਦੰਡਾਂ ਅਨੁਸਾਰ ਖਰੀਦ ਵਿੱਚ ਰੁਕਾਵਟ ਆ ਸਕਦੀ ਹੈ।