28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾਨਸਾ ’ਚ ਨੌਜਵਾਨ ਦੀ ਮੌਤ ਤੋਂ ਬਾਅਦ ਹੰਗਾਮਾ ਲੱਖਾ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਸਮੇਤ ਕਈ ਨੌਜਵਾਨ ਲਏ ਹਿਰਾਸਤ ’ਚ ਬਲਵਿੰਦਰ ਸਿੰਘ ਧਾਲੀਵਾਲ

ਮਾਨਸਾ, 27 ਅਕਤੂਬਰ - ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ (35) ਪੁੱਤਰ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਮਾਨਸਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਖੋਹ ਕੇ ਆਪਣੇ ਕਬਜ਼ੇ ’ਚ ਲੈ ਲਈ ਹੈ। ਇਸ ਨੌਜਵਾਨ ਦੀ ਲਾਸ਼ ਸਵਿਫ਼ਟ ਕਾਰ ’ਤੇ ਸਵਾਰ 4 ਜਣੇ ਪਿੰਡ ਨੇੜੇ ਰਾਮਾਨੰਦੀ ਸੜਕ ’ਤੇ ਸੁੱਟ ਗਏ ਸਨ।

Ad Position 21
No active advertisement
ਰਾਮਦਿੱਤੇਵਾਲਾ ਚੌਂਕ ਮਾਨਸਾ ’ਚੋਂ ਮ੍ਰਿਤਕ ਦੇਹ ਚੁੱਕ ਕੇ ਲਿਜਾਂਦੇ ਹੋਏ ਪੁਲਿਸ ਕਰਮਚਾਰੀ। ਤਸਵੀਰ : ਸੇਮੀ ਮਾਨਸਾ 28-10-2026

ਮਾਨਸਾ, 27 ਅਕਤੂਬਰ - ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ (35) ਪੁੱਤਰ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਮਾਨਸਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਖੋਹ ਕੇ ਆਪਣੇ ਕਬਜ਼ੇ ’ਚ ਲੈ ਲਈ ਹੈ। ਇਸ ਨੌਜਵਾਨ ਦੀ ਲਾਸ਼ ਸਵਿਫ਼ਟ ਕਾਰ ’ਤੇ ਸਵਾਰ 4 ਜਣੇ ਪਿੰਡ ਨੇੜੇ ਰਾਮਾਨੰਦੀ ਸੜਕ ’ਤੇ ਸੁੱਟ ਗਏ ਸਨ। ਜਾਣਕਾਰੀ ਅਨੁਸਾਰ ਸਵੇਰ ਵੇਲੇ ਦਲਜੀਤ ਆਪਣੇ ਮੋਟਰਸਾਈਕਲ ’ਤੇ ਪਿੰਡੋਂ ਬਾਹਰ ਗਿਆ ਸੀ ਤੇ ਦੁਪਹਿਰ ਸਮੇਂ ਉਸ ਦੀ ਮ੍ਰਿਤਕ ਦੇਹ ਜਦੋਂ ਕਾਰ ਸਵਾਰ ਸੁੱਟ ਕੇ ਗਏ ਤਾਂ ਕੁਝ ਲੋਕਾਂ ਨੇ ਵੇਖ ਲਈ ਤੇ ਕਾਫੀ ਰੌਲ਼ਾ-ਰੱਪਾ ਪੈ ਗਿਆ । ਰੋਹ ’ਚ ਆਏ ਲੋਕਾਂ ਨੇ ਲਾਸ਼ ਨੂੰ ਮਾਨਸਾ-ਸਿਰਸਾ ਮੁੱਖ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ । ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦਾ ਕਹਿਣਾ ਸੀ ਕਿ ਉਸਦਾ ਪਤੀ ਚਿੱਟੇ ਦਾ ਆਦੀ ਸੀ ਤੇ ਪਿਛਲੇ 20 ਦਿਨਾਂ ਤੋਂ ਉਸਨੇ ਇਸ ਅਲਾਮਤ ਤੋਂ ਖਹਿੜਾ ਛੁਡਾ ਲਿਆ ਸੀ। ਧਰਨੇ ਦੇ ਚੱਲਦਿਆਂ ਹੀ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ, ਨੌਜਵਾਨ ਆਗੂ ਲੱਖਾ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਤੇ ਹੋਰ ਉੱਥੇ ਪਹੁੰਚ ਗਏ । ਸਾਰਿਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਝੋਟਾ ਦੀ ਹੱਤਿਆ ਦੇ ਇਨਸਾਫ਼ ਲਈ ਲਗਾਏ ਧਰਨੇ ’ਚ ਮ੍ਰਿਤਕ ਦੇਹ ਨੂੰ ਲਿਜਾਇਆ ਜਾਵੇ। ਨਿਹੰਗ ਸਿੰਘ ਤੇ 100 ਕੁ ਦੇ ਕਰੀਬ ਲੋਕ ਦਲਜੀਤ ਸਿੰਘ ਦੀ ਲਾਸ਼ ਨੂੰ ਲੈ ਕੇ ਮਾਨਸਾ ਵੱਲ ਨੂੰ ਚੱਲ ਪਏ। ਪੁਲਿਸ ਨੇ ਮੁਸਤੈਦੀ ਵਰਤਦਿਆਂ ਰਾਮਦਿੱਤੇਵਾਲਾ ਚੌਂਕ ਕੋਲ ਮੁੱਖ ਸੜਕ ’ਤੇ ਟਰੱਕ ਆਦਿ ਲਗਾ ਕੇ ਰਸਤਾ ਰੋਕ ਦਿੱਤਾ। ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ। ਹਰਜੀਤ ਸਿੰਘ ਡੀ.ਆਈ.ਜੀ. ਰੇਂਜ ਬਠਿੰਡਾ, ਵੈਭਵ ਚੌਧਰੀ ਐਸ.ਐਸ.ਪੀ. ਮਾਨਸਾ ਮੌਕੇ ’ਤੇ ਹਾਜ਼ਰ ਸਨ। ਜਿਉਂ ਹੀ ਪ੍ਰਦਰਸ਼ਨਕਾਰੀ ਮ੍ਰਿਤਕ ਦੇਹ ਨੂੰ ਕਾਫ਼ਲੇ ਨਾਲ ਲੈ ਕੇ ਇੱਥੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਹਲਕੀ ਝੜਪ ਵੀ ਹੋਈ। ਪੁਲਿਸ ਕਰਮੀਆਂ ਨੇ ਇੰਨੀ ਫੁਰਤੀ ਵਰਤੀ ਕਿ ਇਕੱਲੇ-ਇਕੱਲੇ (ਡੇਢ ਦਰਜਨ ਦੇ ਕਰੀਬ) ਵਿਅਕਤੀ ਨੂੰ ਚੁੱਕ ਕੇ ਬਾਹਰ ਲੈ ਆਏ । ਝੜਪ ਦੇ ਚੱਲਦਿਆਂ ਪੁਲਿਸ ਪਾਰਟੀਆਂ ਨੇ ਮ੍ਰਿਤਕ ਦੇਹ ਵਾਲੇ ਵਾਹਨ ਨੂੰ ਪ੍ਰਦਰਸ਼ਨਕਾਰੀਆਂ ਤੋਂ ਖੋਹ ਕੇ ਆਪਣੇ ਕਬਜ਼ੇ ’ਚ ਲੈ ਲਿਆ ਤੇ ਕਿਸੇ ਅਗਿਆਤ ਥਾਂ ’ਤੇ ਲੈ ਗਏ। ਕਈ ਸਿੱਖ ਨੌਜਵਾਨਾਂ ਦੀ ਖਿੱਚ-ਧੂਹ ਦੇ ਚੱਲਦਿਆਂ ਕਕਾਰਾਂ ਦੀ ਬੇਅਦਬੀ ਵੀ ਹੋਈ। ਬਾਕੀਆਂ ਨੂੰ ਪੁਲਿਸ ਵਲੋਂ ਡੰਡੇ ਦੇ ਜੋਰ ਨਾਲ ਖਿੰਡਾਅ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ’ਚ ਝੋਟੇ ਦੇ ਪਿਤਾ ਭੀਮ ਸਿੰਘ ਵੀ ਸ਼ਾਮਿਲ ਸਨ, ਨੇ ਪੁਲਿਸ ਦੀ ਧੱਕੇਸ਼ਾਹੀ ਦੀ ਸਖ਼ਤ ਨਿੰਦਾ ਕੀਤੀ । ਝੋਟੇ ਦੇ ਪਿਤਾ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਤੇ ਉਹ ਆਪਣੇ ਨੇੜਲਿਆਂ ਨਾਲ ਉੱਥੋਂ ਤੁਰ ਕੇ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਲੱਖਾ ਸਿਧਾਣਾ ਤੇ ਹੋਰ ਲਏ ਹਿਰਾਸਤ ’ਚ ਉੱਧਰ ਪੁਲਿਸ ਵਲੋਂ ਜਿੱਥੇ ਰਾਮਦਿੱਤੇਵਾਲਾ ਚੌਕ ਨੇੜਿਓ ਮੋਹਨਜੀਤ ਸਿੰਘ ਸ਼ੇਰੋਂ, ਟੇਕ ਸਿੰਘ ਭੰਮੇ ਆਦਿ ਨੂੰ ਚੁੱਕ ਕੇ ਹਿਰਾਸਤ ’ਚ ਲੈ ਲਿਆ ਹੈ। ਉੱਥੇ ਮਾਨਸਾ ਚੱਲ ਰਹੇ ਧਰਨੇ ਕੋਲੋਂ ਲੱਖਾ ਸਿਧਾਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਕਈ ਹੋਰ ਨੌਜਵਾਨ ਵੀ ਪੁਲਿਸ ਵਲੋਂ ਧਰਨੇ ਕੋਲੋਂ ਚੁੱਕੇ ਗਏ ਹਨ। ਐਸ.ਐਸ.ਪੀ. ਨੇ ਕਿਹਾ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਦੇਰ ਸ਼ਾਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਭੰਮੇ ਕਲਾਂ ਵਿਖੇ ਨੌਜਵਾਨ ਦਾ ਕਤਲ ਹੋਇਆ ਸੀ, ਜਿਸ ’ਚ ਪੁਲਿਸ ਵਲੋਂ 3 ਵਿਅਕਤੀਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ । ਉਨ੍ਹਾਂ ਆਖਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਰਕੇ ਕਾਰਵਾਈ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਿਲ੍ਹੇ ਤੋਂ ਬਾਹਰ ਭੇਜ ਦਿੱਤਾ ਹੈ । ਉਨ੍ਹਾਂ ਸਪਸ਼ਟ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਹੀ ਸਸਕਾਰ ਕੀਤਾ ਜਾਵੇਗਾ । ਉਨ੍ਹਾਂ ਮਾਨਸਾ ਵਿਖੇ ਚੱਲ ਰਹੇ ਸ਼ਾਂਤਮਈ ਧਰਨੇ ’ਤੇ ਬੋਲਦੇ ਹੋਏ ਕਿਹਾ ਕਿ ਇਹ ਧਰਨਾ ਸ਼ਾਂਤਮਈ ਚੱਲ ਰਿਹਾ ਹੈ, ਇੱਥੇ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ । ਐਸ.ਐਸ.ਪੀ. ਨੇ ਦੱਸਿਆ ਕਿ ਲੱਖਾ ਸਿਧਾਣਾ ਵਲੋਂ ਧਰਨੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਲੱਖਾ ਸਿਧਾਣਾ ਨੂੰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ 14 ਆਧੁਨਿਕ ਪਿਸਤੌਲਾਂ ਤੇ 20 ਕਿਲੋ ਹੈਰੋਇਨ ਸਮੇਤ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਦਿਨ-ਦਿਹਾੜੇ 20 ਸਾਲਾ ਨੌਜਵਾਨ ਦਾ ਕਤਲ
Ad Position 24