29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਾਕਿਸਤਾਨੀ ਫ਼ੌਜ ਨਾਲ ਝੜਪ ’ਚ ਬੀ. ਐੱਲ. ਏ. ਕਮਾਂਡਰ ਹੱਮਾਲ ਬਲੋਚ ਦੀ ਮੌਤ

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.

Ad Position 21
No active advertisement
ਕਮਾਂਡਰ ਹੱਮਾਲ ਬਲੋਚ ਉਰਫ਼ ਕਾਮਰੇਡ ਸਲੀਮ ਬਲੋਚ। 29-10-2026
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦਾ ਕਮਾਂਡਰ ਹੱਮਾਲ ਬਲੋਚ ਉਰਫ਼ ਕਾਮਰੇਡ ਸਲੀਮ ਬਲੋਚ ਜ਼ਿਲ੍ਹਾ ਕੇਚ ਦੇ ਤੁੰਪ ਇਲਾਕੇ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਹੋਈ ਇਕ ਝੜਪ ਦੌਰਾਨ ਮਾਰਿਆ ਗਿਆ ਹੈ। ਬੀ. ਐੱਲ. ਏ. ਵਲੋਂ ਜਾਰੀ ਬਿਆਨ ਅਨੁਸਾਰ ਇਹ ਮੁਕਾਬਲਾ ਕੋਹਾਦ ਖੇਤਰ ’ਚ ਹੋਇਆ, ਜਿੱਥੇ ਆਪਣੇ ਸਾਥੀਆਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਦੌਰਾਨ ਕਮਾਂਡਰ ਬਲੋਚ ਮਾਰਿਆ ਗਿਆ। ਮੂਲ ਰੂਪ ’ਚ ਤੁਰਬਤ ਦੇ ਦਾਨੁਕ ਦਾ ਰਹਿਣ ਵਾਲਾ ਹੱਮਾਲ ਬਲੋਚ ਐੱਲ. ਐੱਲ. ਬੀ. ਦੇ ਅੱਠਵੇਂ ਸਮੈਸਟਰ ਦਾ ਵਿਦਿਆਰਥੀ ਸੀ ਅਤੇ ਪਹਿਲਾਂ ਬਲੋਚ ਸਟੂਡੈਂਟਸ ਆਰਗੇਨਾਈਜ਼ੇਸ਼ਨ-ਆਜ਼ਾਦ ਨਾਲ ਜੁੜਿਆ ਹੋਇਆ ਸੀ। ਵਿਦਿਆਰਥੀ ਰਾਜਨੀਤੀ ਤੋਂ ਬਾਅਦ ਉਹ ਸਾਲ 2023 ’ਚ ਹਥਿਆਰਬੰਦ ਸੰਗਠਨ ਬੀ. ਐੱਲ. ਏ. ’ਚ ਸ਼ਾਮਿਲ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਬਰਸੀ ’ਤੇ ਵਿਸ਼ੇਸ਼ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ਼ਖ਼ਸੀਅਤ ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਅਗਲੀ ਖ਼ਬਰ ਬਲੋਚਿਸਤਾਨ ’ਚ ਕਲਾਤ ਦਾ ਸ਼ਹਿਜ਼ਾਦਾ ਤੇ 3 ਸੁਰੱਖਿਆ ਗਾਰਡ ਅਗਵਾ
Ad Position 24