29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੀਨ ਨੂੰ ਖ਼ੁਸ਼ ਕਰਨ ਲਈ ਪਾਕਿ ਨੇ ਤਾਈਵਾਨੀ ਏਅਰਲਾਈਨਾਂ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ ਉਡਾਣਾਂ ਦੇ ਬਦਲੇ ਰੂਟ

ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਚੀਨ ਦੀ ‘ਵਨ ਚਾਈਨਾ ਪਾਲਿਸੀ’ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੇ ਤਾਈਵਾਨ ਦੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਫ਼ੈਸਲੇ ਕਾਰਨ ਤਾਈਵਾਨ ਦੀਆਂ ਦੋ ਪ੍ਰਮੁੱਖ ਹਵਾਈ ਕੰਪਨੀਆਂ ਚਾਈਨਾ ਏਅਰਲਾਈਨਜ਼ ਅਤੇ ਈ.

Ad Position 21
No active advertisement
ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਚੀਨ ਦੀ ‘ਵਨ ਚਾਈਨਾ ਪਾਲਿਸੀ’ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੇ ਤਾਈਵਾਨ ਦੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਫ਼ੈਸਲੇ ਕਾਰਨ ਤਾਈਵਾਨ ਦੀਆਂ ਦੋ ਪ੍ਰਮੁੱਖ ਹਵਾਈ ਕੰਪਨੀਆਂ ਚਾਈਨਾ ਏਅਰਲਾਈਨਜ਼ ਅਤੇ ਈ. ਵੀ. ਏ. ਏਅਰਵੇਜ਼ ਨੂੰ ਏਸ਼ੀਆ ਅਤੇ ਯੂਰਪ ਜਾਣ ਵਾਲੀਆਂ ਆਪਣੀਆਂ ਉਡਾਣਾਂ ਦੇ ਰੂਟ ਬਦਲਣ ਲਈ ਮਜਬੂਰ ਹੋਣਾ ਪਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖ਼ੁਦ ਚੀਨ ਨੇ ਵੀ ਤਾਈਵਾਨੀ ਜਹਾਜ਼ਾਂ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਹੈ। ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ‘ਵਨ ਚਾਈਨਾ ਪਾਲਿਸੀ’ ’ਤੇ ਚੱਲਦਾ ਹੈ ਅਤੇ ਪਾਕਿਸਤਾਨ ਦੇ ਉੱਪਰੋਂ ਉਡਾਣ ਭਰਨ ਦੀ ਇਜਾਜ਼ਤ ਸਿਰਫ਼ ਚੀਨੀ ਏਅਰਲਾਈਨਾਂ ਨੂੰ ਹੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਦਮ ਚੁੱਕਣ ਵਾਲਾ ਪਾਕਿ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਫਲਾਈਟ ਟ੍ਰੈਕਿੰਗ ਡੇਟਾ ਅਨੁਸਾਰ 25 ਅਕਤੂਬਰ ਤੋਂ ਹੁਣ ਤੱਕ ਘੱਟੋ-ਘੱਟ ਇਕ ਦਰਜਨ ਉਡਾਣਾਂ ਰੂਸ ਦੇ ਲੰਬੇ ਰਸਤੇ ਰਾਹੀਂ ਭੇਜੀਆਂ ਗਈਆਂ ਹਨ। ਦੱਸਣਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ, ਜਦਕਿ ਤਾਈਵਾਨ ਖ਼ੁਦ ਨੂੰ ਇਕ ਸੁਤੰਤਰ ਮੁਲਕ ਵਜੋਂ ਵੇਖਦਾ ਹੈ। ਪਾਕਿ ਨੇ ਸੰਨ 1951 ’ਚ ਹੀ ਤਾਈਵਾਨ ਨਾਲ ਕੂਟਨੀਤਕ ਸੰਬੰਧ ਤੋੜ ਲਏ ਸਨ।
Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ 35 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਨਵੰਬਰ ਤੋਂ ਗੁਰਬਾਣੀ ਸੰਗੀਤ ਸਤਿਗੁਰਾਂ ਵਲੋਂ ਬਖ਼ਸ਼ਿਆ ਮ... ਅਗਲੀ ਖ਼ਬਰ ਇਮਰਾਨ ਖ਼ਾਨ ਦੀ ਭੈਣ ਨੌਰੀਨ ਨਿਆਜ਼ੀ ਦੀ ਸਿਹਤ ਵਿਗੜੀ
Ad Position 24