ਪੰਜਾਬ ਪੁਲਿਸ ਦੇ 76 ਇੰਸਪੈਕਟਰ ਤਰੱਕੀ ਉਪਰੰਤ ਬਣੇ ਡੀ.ਐੱਸ.ਪੀ.
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਪੁਲਿਸ ਵਿਚ 76 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਪੁਲਿਸ ਵਿਚ 76 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ. ਬਣਾਇਆ ਗਿਆ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਤਰੱਕੀ ਪਾਉਣ ਵਾਲੇ ਇਨ੍ਹਾਂ ਇੰਸਪੈਕਟਰਾਂ ਵਿਚ ਜ਼ਿਲ੍ਹਾ ਕਾਡਰ ਦੇ 42, ਆਰਮਡ ਕਾਡਰ ਦੇ 16 ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 10 ਇੰਸਪੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ 8 ਹੋਰ ਇੰਸਪੈਕਟਰਾਂ ਨੂੰ ਡੀ.ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਜ਼ਿਲ੍ਹਾ ਕਾਡਰ ’ਚ ਡੀ.ਐਸ.ਪੀ ਵਜੋਂ ਤਰੱਕੀ ਪ੍ਰਾਪਤ ਕਰਨ ਵਾਲਿਆਂ ’ਚ ਮੁਖ਼ਤਿਆਰ ਸਿੰਘ, ਬਲਜੀਤ ਸਿੰਘ, ਰਨਦੀਪ ਕੁਮਾਰ, ਗੁਰਬਿੰਦਰ ਸਿੰਘ, ਵੀਰ ਇੰਦਰ ਸਿੰਘ, ਹਰਇੰਦਰ ਸਿੰਘ, ਪ੍ਰੇਮ ਨਾਥ, ਜਸਵੀਰ ਸਿੰਘ, ਰਵੀ ਕੁਮਾਰ, ਕੁਲਦੀਪ ਸੈਣੀ, ਨੀਰਦੇਵ ਸਿੰਘ, ਸੰਜੀਵ ਕੁਮਾਰ, ਰਾਮ ਸਿੰਘ, ਕੁਲਵੰਤ ਕੌਰ, ਕੁਲਦੀਪ ਸਿੰਘ, ਰਜਨੀਸ ਕੁਮਾਰ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ, ਗਜਇੰਦਰ ਸਿੰਘ, ਰਾਜੀਵ ਰਾਏ, ਵਿਕਰਾਂਤ ਸ਼ਰਮਾ, ਕੁਲਜਿੰਦਰ ਸਿੰਘ, ਪਰਮਿੰਦਰ ਸਿੰਘ, ਸਰਵਰ ਸਿੰਘ, ਹਰਮੀਕ ਸਿੰਘ, ਜੈ ਪਾਲ ਸਿੰਘ, ਪਵਨ ਕੁਮਾਰ , ਹਰਪਾਲ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ, ਓਮ ਬੀਰ, ਕੁਲਦੀਪ ਕੁਮਾਰ, ਜਗਬੀਰ ਸਿੰਘ, ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਿਤ ਸਿੰਘ, ਗੁਰਬਿੰਦਰਜੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ ਤੇ ਬਲਜੀਤ ਸਿੰਘ ਆਦਿ ਦੇ ਨਾਮ ਸ਼ਾਮਿਲ ਹਨ। ਇਸੇ ਤਰ੍ਹਾਂ ਆਰਮਡ ਕਾਡਰ ’ਚ ਵਿਕਰਾਂਤ ਸਲਾਰੀਆ, ਰਾਜਿੰਦਰ ਪ੍ਰਸਾਦ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਕੁਲਬੀਰ ਸਿੰਘ, ਭੀਮ ਸਿੰਘ, ਭੁਪਿੰਦਰ ਸਿੰਘ, ਵਿੱਕੀ ਬੱਤਾ, ਗੁਰਮੁੱਖ ਸਿੰਘ, ਚਮਕੌਰ ਸਿੰਘ, ਜ਼ੋਰਾ ਸਿੰਘ, ਮਨੀਸ਼ ਕਟਿਆਰ, ਕਰਨੈਲ ਸਿੰਘ, ਕ੍ਰਿਸ਼ਨ ਕੁਮਾਰ, ਵਿਕਾਸ ਅਬਰੋਲ ਤੇ ਸੱਤਾ ਜੀਤ ਕੁਮਾਰ ਨੂੰ ਡੀ.ਐਸ.ਪੀ ਵਜੋਂ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ ਤਕਨੀਕੀ ਸੇਵਾਵਾਂ ਕਾਡਰ ’ਚ ਹੀਰਾ ਲਾਲ, ਸੰਜੀਵ ਕੁਮਾਰ, ਅਨਿਲ ਕੁਮਾਰ, ਸੁਖਮਿੰਦਰ ਸਿੰਘ, ਬਿੰਨੂ ਕੁਮਾਰ, ਸਤੀਸ਼ ਕੁਮਾਰ, ਕੁਲਵਿੰਦਰ ਸਿੰਘ, ਨਾਗਿੰਦਰ ਸਿੰਘ, ਸੁਸ਼ੀਲ ਕੁਮਾਰ ਤੇ ਮਨਜਿੰਦਰ ਸਿੰਘ ਨੂੰ ਡੀ.ਐਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ । ਇਸ ਤੋਂ ਇਲਾਵਾ ਨੋਟੀਫ਼ਿਕੇਸ਼ਨ ’ਚ ਵਿਭਾਗੀ ਤਰੱਕੀ ਕਮੇਟੀ ਵਲੋਂ ਜ਼ਿਲ੍ਹਾ ਕਾਡਰ ਦੇ 8 ਇੰਸਪੈਕਟਰਾਂ ਵਿਰੁੱਧ ਕੋਰਟ ਕੇਸ/ਵਿਭਾਗੀ ਕਾਰਵਾਈ ਲੰਬਿਤ ਹੋਣ ਕਾਰਨ ਉਨ੍ਹਾਂ ਦੇ ਨਾਮ ਸੀਲਡ ਵਿਚ ਰੱਖੇ ਗਏ ਹਨ, ਜਿਨ੍ਹਾਂ ’ਚ ਤੇਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸਤਵੰਤ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਨਵਦੀਪ ਸਿੰਘ ਤੇ ਗੁਰਇੰਦਰਜੀਤ ਸਿੰਘ ਦੇ ਨਾਮ ਸ਼ਾਮਿਲ ਹਨ ।