ਪੰਜਾਬ ਵਾਸੀ ਨਸ਼ਿਆਂ ਕਾਰਨ ਬੁਝੇ ਘਰਾਂ ਦੇ ਚਿਰਾਗ਼ਾਂ ਦੀ ਯਾਦ ’ਚ ਇਕ ਦੀਵਾ ਜ਼ਰੂਰ ਜਗਾਉਣ-ਢਿੱਲੋਂ
ਚੰਡੀਗੜ੍ਹ, 7 ਨਵੰਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਮੂਹ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਰੌਸ਼ਨੀ, ਖ਼ੁਸ਼ੀਆਂ ਅਤੇ ਆਪਸੀ ਸਾਂਝ ਦੇ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਹਨ। ਆਪਣੇ ਵਧਾਈ ਸੰਦੇਸ਼ ਵਿਚ ਢਿੱਲੋਂ ਨੇ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਹਰ ਪੰਜਾਬੀ ਆਪਣੇ ਘਰ ਵਿਚ ਇਕ ਦੀਵਾ ਉਨ੍ਹਾਂ ਨੌਜਵਾਨਾਂ ਦੀ ਯਾਦ ਵਿਚ ਜ਼ਰੂਰ ਜਗਾਏ, ਜਿਨ੍ਹਾਂ ਦੀ ਜ਼ਿੰਦਗੀ ਨਸ਼ਿਆਂ ਦੀ ਭੇਟ ਚੜ੍ਹ ਗਈ।
ਅਜੀਤ ਡੈਸਕ
08-11-2026