12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼ਹੀਦ ਭਗਤ ਸਿੰਘ ਇਕ ਵਾਰ ਫਿਰ ‘ਕਟਹਿਰੇ’ ’ਚ ਲਾਹੌਰ ਦੇ ਪੁੰਛ ਹਾਊਸ ਵਿਖੇ ਪੁਤਲੇ ਬਿਆਨ ਕਰ ਰਹੇ ਸ਼ਹੀਦ-ਏ-ਆਜ਼ਮ ਦੇ ਮੁਕੱਦਮੇ ਦੀ ਸੁਣਵਾਈ

ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ’ਚ ਮੁਲਤਾਨ ਰੋਡ ’ਤੇ ਚੁਬੁਰਜੀ ਦੇ ਨੇੜੇ ਸਥਿਤ ਪੁੰਛ ਹਾਊਸ ਦੀ ਇਤਿਹਾਸਕ ਇਮਾਰਤ ’ਚ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਸਿਲੀਕਾਨ ਤੇ ਕਾਪਰ ਫਾਈਬਰ ਦੇ ਬਣੇ ਪੁਤਲੇ ਬਿਆਨ ਕਰ ਰਹੇ ਹਨ। ਇਨ੍ਹਾਂ ਪੁਤਲਿਆਂ ’ਚੋਂ ਸੁਣਵਾਈ ਦੌਰਾਨ ਅਦਾਲਤ ਦੇ ਕਟਹਿਰੇ ’ਚ ਕੁੜਤਾ ਸਲਵਾਰ ਅਤੇ ਸਿਰ ’ਤੇ ਪਗੜੀ ਪਹਿਨੇ ਖੜ੍ਹੇ ਭਗਤ ਸਿੰਘ ਅਤੇ ਫ਼ੈਸਲਾ ਸੁਣਾਉਂਦੇ ਅੰਗਰੇਜ਼ ਜੱਜ ਦਾ ਪੁਤਲਾ ਦਰਸ਼ਕਾਂ ਦੀ ਵਧੇਰੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ’ਚ ਮੁਲਤਾਨ ਰੋਡ ’ਤੇ ਚੁਬੁਰਜੀ ਦੇ ਨੇੜੇ ਸਥਿਤ ਪੁੰਛ ਹਾਊਸ ਦੀ ਇਤਿਹਾਸਕ ਇਮਾਰਤ ’ਚ ਸ਼ਹੀਦ ਭਗਤ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਸਿਲੀਕਾਨ ਤੇ ਕਾਪਰ ਫਾਈਬਰ ਦੇ ਬਣੇ ਪੁਤਲੇ ਬਿਆਨ ਕਰ ਰਹੇ ਹਨ। ਇਨ੍ਹਾਂ ਪੁਤਲਿਆਂ ’ਚੋਂ ਸੁਣਵਾਈ ਦੌਰਾਨ ਅਦਾਲਤ ਦੇ ਕਟਹਿਰੇ ’ਚ ਕੁੜਤਾ ਸਲਵਾਰ ਅਤੇ ਸਿਰ ’ਤੇ ਪਗੜੀ ਪਹਿਨੇ ਖੜ੍ਹੇ ਭਗਤ ਸਿੰਘ ਅਤੇ ਫ਼ੈਸਲਾ ਸੁਣਾਉਂਦੇ ਅੰਗਰੇਜ਼ ਜੱਜ ਦਾ ਪੁਤਲਾ ਦਰਸ਼ਕਾਂ ਦੀ ਵਧੇਰੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ 5 ਮਈ 1930 ਨੂੰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਦੀ ਲਾਹੌਰ ਸਾਜ਼ਿਸ਼ ਕੇਸ ’ਚ ਸੁਣਵਾਈ ਅੰਗਰੇਜ਼ ਹਕੂਮਤ ਵਲੋਂ ਬਣਾਈ ਗਈ ਵਿਸ਼ੇਸ਼ ਟ੍ਰਿਬਿਊਨਲ ਦੀ ਅਦਾਲਤ ’ਚ ਸ਼ੁਰੂ ਕੀਤੀ ਗਈ ਅਤੇ 12 ਮਈ 1930 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੁੜ ਸੁਣਵਾਈ ਲਈ ਇਸੇ ‘ਪੁੰਛ ਹਾਊਸ’ ’ਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ’ਤੇ ਮੁਕੱਦਮਾ ਚੱਲਿਆ, ਪਰ ਉਸ ਦਿਨ ਤਿੰਨ ਮੈਂਬਰੀ ਜਿਊਰੀ ਦੇ ਇਕਲੌਤੇ ਭਾਰਤੀ ਜੱਜ ਜਸਟਿਸ ਆਗਾ ਹੈਦਰ ਨੇ ਟ੍ਰਿਬਿਊਨਲ ਦੇ ਮੁਖੀ ਦੇ ਹੁਕਮਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਲਹਿੰਦੇ ਪੰਜਾਬ ਦੀ ਸਰਕਾਰ ਦੇ ਟੀ. ਡੀ. ਸੀ. ਪੀ. (ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਪੰਜਾਬ) ਵਿਭਾਗ ਨੇ ਦਸੰਬਰ 2024 ’ਚ ਪੁੰਛ ਹਾਊਸ ਸੈਲਾਨੀਆਂ ਲਈ ਖੋਲ੍ਹਿਆ ਅਤੇ ਹੁਣ ਇਸ ਦੀ ‘ਭਗਤ ਸਿੰਘ ਗੈਲਰੀ’ ’ਚ ਸ਼ਹੀਦ-ਏ-ਆਜ਼ਮ ਅਤੇ ਉਨ੍ਹਾਂ ਦੇ ਸਾਥੀਆਂ ਦੇ ਮੁਕੱਦਮੇ ਨਾਲ ਸੰਬੰਧਿਤ ਦਸਤਾਵੇਜ਼, ਦੁਰਲੱਭ ਤਸਵੀਰਾਂ, ਚਿੱਠੀਆਂ ਅਤੇ ਉਸ ਸਮੇਂ ਦੇ ਅਖ਼ਬਾਰ ਸੰਭਾਲ ਕੇ ਰੱਖੇ ਗਏ ਹਨ। ਗੈਲਰੀ ਦੇ ਇਕ ਕਮਰੇ ’ਚ ਜਨਮ ਤੋਂ ਲੈ ਕੇ ਫਾਂਸੀ ਤੱਕ ਦੀ ਭਗਤ ਸਿੰਘ ਦੀ ਜੀਵਨੀ ਨੂੰ ਚਿੱਤਰਕਾਰੀ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਕਮਰੇ ’ਚ ਭਗਤ ਸਿੰਘ ਦੇ ਜੇਲ੍ਹ ’ਚੋਂ ਲਿਖੇ ਪੱਤਰ ਅਤੇ ਉਸ ਨਾਲ ਸੰਬੰਧਿਤ ਜੇਲ੍ਹ ਦਾ ਰਿਕਾਰਡ ਰੱਖਿਆ ਗਿਆ ਹੈ। ਮਹਾਰਾਜਾ ਦਲੀਪ ਸਿੰਘ ਦੇ ਕਾਰਜਕਾਲ ਦੌਰਾਨ ਤਿਆਰ ਕੀਤੀ ਗਈ ਇਮਾਰਤ ਪੁੰਛ ਹਾਊਸ ਲਾਹੌਰ ਦੀ ਇਕ ਤਾਰੀਖ਼ੀ ਇਮਾਰਤ ਹੈ, ਜਿਸ ਦੀ ਉਸਾਰੀ ’ਚ ਪੰਜਾਬ ਦੇ ਆਖ਼ਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੇ ਕਾਰਜਕਾਲ ਦੌਰਾਨ ਲਾਰਡ ਲਾਰੈਂਸ ਲਈ ਸੰਨ 1849 ’ਚ ਕੀਤੀ ਗਈ। ਬਾਅਦ ’ਚ ਇਹ ਇਮਾਰਤ ਬ੍ਰਿਟਿਸ਼ ਅਧਿਕਾਰੀਆਂ ਦੀ ਰਿਹਾਇਸ਼ ਅਤੇ ਸਰਕਾਰੀ ਦਫ਼ਤਰਾਂ ਵਜੋਂ ਵਰਤੀ ਜਾਂਦੀ ਰਹੀ। ਲਗਭਗ 199 ਵਰਗ ਫੁੱਟ ’ਚ ਬਣੀ ਇਹ ਇਮਾਰਤ ਅਸਲ ’ਚ ਰਾਜਾ ਜਗਤ ਸਿੰਘ ਦੀ ਜਾਇਦਾਦ ਸੀ। ਪਾਕਿਸਤਾਨ ਦੇ ਹੋਂਦ ’ਚ ਆਉਣ ਤੋਂ ਬਾਅਦ ਸੰਨ 1950 ’ਚ ਇਸ ਇਮਾਰਤ ’ਚ ਉਦਯੋਗਿਕ ਵਿਭਾਗ ਦੇ ਦਫ਼ਤਰ ਤਬਦੀਲ ਕਰ ਦਿੱਤੇ ਗਏ। ਜਦਕਿ ਮੌਜੂਦਾ ਦੌਰ ’ਚ ਇਹ ਇਤਿਹਾਸਕ ਇਮਾਰਤ ਸ਼ਹੀਦ ਭਗਤ ਸਿੰਘ ਦੇ ਟ੍ਰਾਇਲ ਵਾਲੀ ਥਾਂ ਵਜੋਂ ਪ੍ਰਸਿੱਧ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਹਵਾਲਾਤੀ ਫ਼ਰਾਰ ਅਗਲੀ ਖ਼ਬਰ ਪਾਕਿਸਤਾਨ ’ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ ਸਮਾਗਮਾਂ ਦੌਰਾਨ ਖੁੱਲ੍ਹਾ ਰਹੇਗਾ ਕਰਤਾਰਪੁਰ ਲਾਂਘਾ-ਰਮੇਸ਼ ਸਿੰਘ ਅਰੋ...
Ad Position 24