ਅਮਨਦੀਪ ਹਸਪਤਾਲ ਸਮੂਹ ਵਲੋਂ ‘ਚੂਲੇ ਤੇ ਗੋਡੇ ਦੇ ਜੋੜ ਬਦਲੀ’ ਸੰਬੰਧੀ ਕੌਮਾਂਤਰੀ ਕਾਨਫਰੰਸ 14 ਤੇ 15 ਨੂੰ -ਡਾ: ਅਵਤਾਰ ਸਿੰਘ, ਡਾ: ਵੈਗਨਰ
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਵਲੋਂ ਉਜਾਲਾ ਸਿਗਨਸ ਦੀ ਭਾਈਵਾਲੀ ਨਾਲ ਤੀਜੀ ਦੋ ਦਿਨਾ ‘ਕੌਮਾਂਤਰੀ ਨੀ ਐਂਡ ਹਿੱਪ ਕਾਨਫਰੰਸ 2026’ 14-15 ਨਵੰਬਰ ਨੂੰ ਗੁਰੂ ਨਗਰੀ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਆਧੁਨਿਕ ਤਕਨੀਕਾਂ ਨਾਲ ਚੂਲੇ ਤੇ ਗੋਡੇ ਦੇ ਜੋੜ ਬਦਲਣ ਦੇ ਮਾਹਿਰ ਡਾਕਟਰਾਂ ਸਮੇਤ ਦੇਸ਼ ਭਰ ’ਚੋਂ ਆਰਥੋਪੀਡਕ ਸਰਜਨ ਸ਼ਾਮਿਲ ਹੋਣਗੇ। ਅੱਜ ਇਥੇ ਗੱਲਬਾਤ ਕਰਦਿਆਂ ਅਮਨਦੀਪ ਹਸਪਤਾਲ ਸਮੂਹ ਦੇ ਚੇਅਰਮੈਨ ਅਤੇ ਆਰਥੋਪੀਡਿਕਸ ਸਰਜਨ ਡਾ.
ਅ
ਅੰਮ੍ਰਿਤਸਰ ਵਿਖੇ ਗੱਲਬਾਤ ਕਰਦੇ ਹੋਏ ਡਾ: ਅਵਤਾਰ ਸਿੰਘ ਅਤੇ ਡਾ: ਮਾਈਕਲ ਵੈਗਨਰ। ਨਾਲ ਡਾ: ਬਾਬਾ ਜੀ ਥਰੋਟ ਵੀ ਨਜ਼ਰ ਆ ਰਹੇ ਹਨ। ਤਸਵੀਰ : ਹਰਜੀਤ ਸਿੰਘ
13-11-2026
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਵਲੋਂ ਉਜਾਲਾ ਸਿਗਨਸ ਦੀ ਭਾਈਵਾਲੀ ਨਾਲ ਤੀਜੀ ਦੋ ਦਿਨਾ ‘ਕੌਮਾਂਤਰੀ ਨੀ ਐਂਡ ਹਿੱਪ ਕਾਨਫਰੰਸ 2026’ 14-15 ਨਵੰਬਰ ਨੂੰ ਗੁਰੂ ਨਗਰੀ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਆਧੁਨਿਕ ਤਕਨੀਕਾਂ ਨਾਲ ਚੂਲੇ ਤੇ ਗੋਡੇ ਦੇ ਜੋੜ ਬਦਲਣ ਦੇ ਮਾਹਿਰ ਡਾਕਟਰਾਂ ਸਮੇਤ ਦੇਸ਼ ਭਰ ’ਚੋਂ ਆਰਥੋਪੀਡਕ ਸਰਜਨ ਸ਼ਾਮਿਲ ਹੋਣਗੇ। ਅੱਜ ਇਥੇ ਗੱਲਬਾਤ ਕਰਦਿਆਂ ਅਮਨਦੀਪ ਹਸਪਤਾਲ ਸਮੂਹ ਦੇ ਚੇਅਰਮੈਨ ਅਤੇ ਆਰਥੋਪੀਡਿਕਸ ਸਰਜਨ ਡਾ. ਅਵਤਾਰ ਸਿੰਘ ਅਤੇ ਕਾਨਫੰਰਸ ਵਿਚ ਸ਼ਾਮਿਲ ਹੋਣ ਲਈ ਜਰਮਨੀ ਤੋਂ ਆਏ ਸਰਜਨ ਡਾ: ਮਾਈਕਲ ਵੈਗਨਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਅਕਾਦਮਿਕ ਕਾਨਫਰੰਸ ਵਿਚ ਕੌਮਾਂਤਰੀ ਪੱਧਰ ਦੇ ਪੰਜ ਮਾਹਿਰ ਡਾਕਟਰਾਂ ਤੋਂ ਇਲਾਵਾ ਭਾਰਤ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਨਾਲ ਜੁੜੇ 100 ਦੇ ਕਰੀਬ ਹੱਡੀਆਂ ਦੇ ਪ੍ਰਮੁੱਖ ਸਰਜਨ, ਜੋੜ ਬਦਲਣ ਦੇ ਮਾਹਿਰ ਡਾਕਟਰ ਸ਼ਾਮਿਲ ਹੋਣਗੇ। ਇਸ ਕਾਨਫਰੰਸ ਰਾਹੀਂ ਹੱਡੀਆਂ ਦੇ ਮਾਹਿਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ, ਡਾਕਟਰੀ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ, ਗੋਡਿਆਂ ਅਤੇ ਚੂਲ੍ਹਿਆਂ ਦੇ ਜੋੜ ਬਦਲਣ ਵਾਲੀ ਨਵੀਨਤਮ ਸਰਜਰੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ ’ਤੇ ਹੋ ਰਹੀਆਂ ਆਧੁਨਿਕ ਤਕਨੀਕਾਂ ਨੂੰ ਭਾਰਤ, ਖਾਸਕਰ ਉੱਤਰੀ ਭਾਰਤ ਦੇ ਮਰੀਜ਼ਾਂ ਤੇ ਡਾਕਟਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਜਿਸ ਨਾਲ ਨੌਜਵਾਨ ਹੱਡੀਆਂ ਦੇ ਮਾਹਿਰਾਂ ਨੂੰ ਆਪਣੇ ਅਕਾਦਮਿਕ ਅਤੇ ਖੋਜ ਕਾਰਜ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਡਾ:ਬਾਬਾ ਜੀ ਥਰੋਟ ਵੀ ਹਾਜ਼ਰ ਸਨ।