14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅਫ਼ਗਾਨਿਸਤਾਨ ’ਚ ਤਾਲਿਬਾਨ ਦੀਆਂ ਅਣਐਲਾਨੀਆਂ ਪਾਬੰਦੀਆਂ ਕਾਰਨ ਔਰਤਾਂ ਲਈ ਸਿਹਤ ਸੇਵਾਵਾਂ ਹੋਈਆਂ ਦੁੱਭਰ

ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ’ਚ ਤਾਲਿਬਾਨ ਵਲੋਂ ਲਗਾਈਆਂ ਗਈਆਂ ਅਣਐਲਾਨੀਆਂ ਪਾਬੰਦੀਆਂ ਨੇ ਔਰਤਾਂ ਲਈ ਮੁੱਢਲੀਆਂ ਸਿਹਤ ਸੇਵਾਵਾਂ ਹਾਸਲ ਕਰਨਾ ਵੀ ਬੇਹੱਦ ਮੁਸ਼ਕਿਲ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਰਸ਼ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ (ਡੈਂਟਿਸਟ) ਵਲੋਂ ਮਹਿਲਾ ਮਰੀਜ਼ਾਂ ਦਾ ਇਲਾਜ ਕਰਨ ’ਤੇ ਲੱਗੀ ਅਣਅਧਿਕਾਰਤ ਰੋਕ ਨੇ ਅਫ਼ਗਾਨ ਔਰਤਾਂ ਨੂੰ ਬੇਵੱਸ ਕਰ ਦਿੱਤਾ ਹੈ।

Ad Position 21
No active advertisement
ਮਰੀਜ਼ਾਂ ਦੀ ਜਾਂਚ ਲਈ ਹਸਪਤਾਲ ’ਚ ਤਾਇਨਾਤ ਤਾਲਿਬਾਨ ਸਿਪਾਹੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 14-11-2026
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ’ਚ ਤਾਲਿਬਾਨ ਵਲੋਂ ਲਗਾਈਆਂ ਗਈਆਂ ਅਣਐਲਾਨੀਆਂ ਪਾਬੰਦੀਆਂ ਨੇ ਔਰਤਾਂ ਲਈ ਮੁੱਢਲੀਆਂ ਸਿਹਤ ਸੇਵਾਵਾਂ ਹਾਸਲ ਕਰਨਾ ਵੀ ਬੇਹੱਦ ਮੁਸ਼ਕਿਲ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਰਸ਼ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ (ਡੈਂਟਿਸਟ) ਵਲੋਂ ਮਹਿਲਾ ਮਰੀਜ਼ਾਂ ਦਾ ਇਲਾਜ ਕਰਨ ’ਤੇ ਲੱਗੀ ਅਣਅਧਿਕਾਰਤ ਰੋਕ ਨੇ ਅਫ਼ਗਾਨ ਔਰਤਾਂ ਨੂੰ ਬੇਵੱਸ ਕਰ ਦਿੱਤਾ ਹੈ। ਇਸੇ ਸਾਲ ਈਰਾਨ ਤੋਂ ਪਰਤੀ ਹੇਰਾਤ ਸ਼ਹਿਰ ਦੀ 37 ਸਾਲਾ ਫਰੀਦਾ (ਬਦਲਿਆ ਹੋਇਆ ਨਾਂਅ) ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਜੁਲਾਈ ਦੀ ਸ਼ੁਰੂਆਤ ’ਚ ਦੰਦਾਂ ਦੇ ਅਸਹਿ ਦਰਦ ਕਾਰਨ ਉਹ ਇਕ ਡੈਂਟਲ ਕਲੀਨਿਕ ਗਈ ਸੀ। ਡਾਕਟਰ ਨੇ ਡੈਂਚਰ ਲਗਾਉਣ ਦੀ ਸਲਾਹ ਦਿੱਤੀ ਅਤੇ ਪੂਰਾ ਖਰਚਾ ਐਡਵਾਂਸ ’ਚ ਜਮ੍ਹਾਂ ਕਰਵਾ ਲਿਆ, ਪਰ ਤੀਜੇ ਸੈਸ਼ਨ ’ਚ ਜਦੋਂ ਇਮਪਲਾਂਟ ਲਗਾਇਆ ਜਾਣਾ ਸੀ ਤਾਂ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਹੁਣ ਇਲਾਜ ਨਹੀਂ ਹੋ ਸਕਦਾ। ਦੋ ਦਿਨ ਬਾਅਦ ਕਲੀਨਿਕ ਨੇ ਦੱਸਿਆ ਕਿ ਪੁਰਸ਼ ਡੈਂਟਿਸਟ ਹੁਣ ਔਰਤਾਂ ਦਾ ਇਲਾਜ ਨਹੀਂ ਕਰ ਸਕਦੇ। ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਫਰੀਦਾ ਦਾ ਇਲਾਜ ਅਜੇ ਵੀ ਅਧੂਰਾ ਹੈ। ਇਸੇ ਤਰ੍ਹਾਂ ਕੁਨਾਰ ਸੂਬੇ ਦੀ ਰਹੀਮਾ (ਬਦਲਿਆ ਹੋਇਆ ਨਾਂਅ) ਨੇ ਦੱਸਿਆ ਕਿ ਉਨ੍ਹਾਂ ਦੀ ਇਕ ਬਜ਼ੁਰਗ ਰਿਸ਼ਤੇਦਾਰ ਨੂੰ ਵੀ ਇਲਾਜ ਲਈ ਦਰ-ਦਰ ਭਟਕਣਾ ਪਿਆ। ਉੱਤਰੀ ਬਲਖ ਸੂਬੇ ਦੇ ਅਧਿਕਾਰੀਆਂ ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਔਰਤ ਮਰੀਜ਼ਾਂ ਨੂੰ ਉਨ੍ਹਾਂ ਦੇ ਅਸਲੀ ਨਾਂਅ ਨਾਲ ਨਾ ਬੁਲਾਇਆ ਜਾਵੇ। ਇਥੋਂ ਤੱਕ ਕਿ ਡਾਕਟਰ ਦੀ ਪਰਚੀ ’ਤੇ ਵੀ ਔਰਤਾਂ ਦੇ ਨਾਂਅ ਦੀ ਥਾਂ ‘ਬੀਬੀ’ ਲਿਖਣ ਦਾ ਹੁਕਮ ਦਿੱਤਾ ਗਿਆ ਹੈ। ਇਕ ਅਫ਼ਗਾਨ ਸਰਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਮਹਿਰਮ (ਪੁਰਸ਼ ਸਰਪ੍ਰਸਤ) ਦੇ ਔਰਤ ਮਰੀਜ਼ਾਂ ਦਾ ਇਲਾਜ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਜਲਾਲਾਬਾਦ ਦੇ ਇਕ ਡੈਂਟਲ ਕਲੀਨਿਕ ’ਚ ਸਹਾਇਕ ਵਜੋਂ ਕੰਮ ਕਰਨ ਵਾਲੀ ਨਰਗਿਸ (ਬਦਲਿਆ ਹੋਇਆ ਨਾਂਅ) ਨੇ ਦੱਸਿਆ ਕਿ ਕੁਝ ਡਾਕਟਰ ਇਲਾਜ ਦੌਰਾਨ ਬਾਹਰ ਇਕ ਵਿਅਕਤੀ ਨੂੰ ਪਹਿਰੇ ’ਤੇ ਰੱਖਦੇ ਹਨ। ਰਿਪੋਰਟ ਮੁਤਾਬਿਕ ਮੌਜੂਦਾ ਹਾਲਾਤ ’ਚ ਅਫ਼ਗਾਨ ਔਰਤਾਂ ਕੋਲ ਸਿਰਫ਼ ਤਿੰਨ ਹੀ ਰਸਤੇ ਬਚੇ ਹਨ ਜਾਂ ਤਾਂ ਉਹ ਆਪਣੀ ਅਤੇ ਡਾਕਟਰ ਦੀ ਜਾਨ ਜੋਖ਼ਮ ’ਚ ਪਾ ਕੇ ਲੁਕ-ਛਿਪ ਕੇ ਇਲਾਜ ਕਰਵਾਉਣ, ਜਾਂ ਫਿਰ ਗ਼ੈਰ-ਸਿਖਲਾਈ ਪ੍ਰਾਪਤ ਔਰਤ ਸਿਹਤ ਕਰਮਚਾਰੀਆਂ ਤੋਂ ਇਲਾਜ ਕਰਵਾਉਣ ਜਾਂ ਫਿਰ ਆਪਣੀਆਂ ਬਿਮਾਰੀਆਂ ਨਾਲ ਘੁੱਟ-ਘੁੱਟ ਕੇ ਜਿਊਣ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖਾਨ ਦੀਆਂ ਭੈਣਾਂ ਨੌਰੀਨ ਨਿਆਜ਼ੀ ਤੇ ਉਜ਼ਮਾ ਖ਼ਾਨਮ ਕੋਟ ਲਖਪਤ ਜੇਲ੍ਹ ਤੋਂ ਰਿਹਾਅ ਅਗਲੀ ਖ਼ਬਰ ਪਾਕਿ ’ਚ ਨਹੀਂ ਮਨਾਇਆ ਗਿਆ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ
Ad Position 24